ਆਖਰ ਕੋਰੋਨਾ ਦੇ ਕਹਿਰ ਨੂੰ ਲੱਗਣ ਲੱਗੀ ਬ੍ਰੇਕ, 538 ਦਿਨਾਂ ਬਾਅਦ ਸਭ ਤੋਂ ਘੱਟ ਕੇਸ
ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,18,443 ਰਹਿ ਗਈ ਹੈ ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਸਰਗਰਮ ਕੇਸ ਕੁੱਲ ਕੇਸਾਂ ਦਾ 0.34 ਫ਼ੀਸਦੀ ਬਣਦੇ ਹਨ।
ਨਵੀਂ ਦਿੱਲੀ: ਆਖਰ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗਣ ਲੱਗੀ ਹੈ। ਫਿਕਰਾਂ ਵਿੱਚ ਘਿਰੇ ਲੋਕਾਂ ਲਈ 538 ਦਿਨਾਂ ਬਾਅਦ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਵਿੱਚ ਪਹਿਲੀ ਵਾਰ ਕਰੋਨਾ ਲਾਗ ਦੇ ਸਭ ਤੋਂ ਘੱਟ 8,488 ਨਵੇਂ ਕੇਸ ਸਾਹਮਣੇ ਆਏ ਹਨ। ਲੰਘੇ 538 ਦਿਨਾਂ ਵਿੱਚ ਇੱਕ ਦਿਨ ਸਾਹਮਣੇ ਆਏ ਇਹ ਸਭ ਤੋਂ ਘੱਟ ਕੇਸ ਹਨ। ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 3,45,18,901 ਹੋ ਗਈ ਹੈ।
ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,18,443 ਰਹਿ ਗਈ ਹੈ ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਸਰਗਰਮ ਕੇਸ ਕੁੱਲ ਕੇਸਾਂ ਦਾ 0.34 ਫ਼ੀਸਦੀ ਬਣਦੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ 249 ਹੋਰ ਮੌਤਾਂ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,65,911 ਹੋ ਗਈ।
ਕਰੋਨਾ ਤੋਂ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਸਿਹਤਯਾਬੀ ਦਰ 98.31 ਫ਼ੀਸਦੀ ਹੈ। ਹੁਣ ਤੱਕ 3,39,34,547 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। ਕਰੋਨਾ ਮੌਤ ਦਰ 1.35 ਫ਼ੀਸਦੀ ਦਰਜ ਹੋਈ ਹੈ। ਇਸੇ ਦੌਰਾਨ ਦੇਸ਼ ਵਿੱਚ 116.87 ਕਰੋੜ ਤੋਂ ਵੱਧ ਲੋਕਾਂ ਦਾ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਵੀ ਹੋ ਚੁੱਕਾ ਹੈ।
ਦੱਸ ਦਈਏ ਕਿ ਲਗਾਤਾਰ 45 ਦਿਨਾਂ ਤੋਂ ਨਵੇਂ ਕੋਰੋਨਾਵਾਇਰਸ ਸੰਕਰਮਣ ਵਿੱਚ ਰੋਜ਼ਾਨਾ ਵਾਧਾ 20,000 ਤੋਂ ਹੇਠਾਂ ਰਿਹਾ ਹੈ। ਹੁਣ ਲਗਾਤਾਰ 148 ਦਿਨਾਂ ਵਿੱਚ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 116 ਕਰੋੜ ਤੋਂ ਵੱਧ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ: ਗੁਰਮੀਤ ਬਾਵਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਕਲਾ ਜਗਤ ਦੀਆਂ ਕਈ ਸ਼ਖ਼ਸੀਅਤਾਂ ਪਹੁੰਚੀਆਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904