ਦਿਨ-ਬ-ਦਿਨ ਘਟ ਰਹੇ ਕੋਰੋਨਾ ਕੇਸ, ਦੂਜੀ ਲਹਿਰ ਨੂੰ ਪਿਆ ਮੋੜ
ਹੁਣ 18 ਲੱਖ, 90 ਹਜ਼ਾਰ, 975 ਇਨਫੈਕਟਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ 22 ਦਿਨਾਂ 'ਚ ਇਸ 'ਚ 18 ਲੱਖ, 50 ਹਜ਼ਾਰ 327 ਦੀ ਕਮੀ ਆਈ ਹੈ। ਦੂਜੀ ਲਹਿਰ 'ਚ 9 ਮਈ ਨੂੰ ਪੀਕ ਆਇਆ ਸੀ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਰਫ਼ਤਾਰ ਹੌਲੀ ਹੋ ਰਹੀ ਹੈ। ਬੀਤੇ ਦਿਨ ਦੇਸ਼ 'ਚ ਇਕ ਲੱਖ, 26 ਹਜ਼ਾਰ, 649 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ ਦੋ ਲੱਖ, 54 ਹਜ਼ਾਰ, 879 ਲੋਕਾਂ ਨੇ ਇਨਫੈਕਸ਼ਨ ਨੂੰ ਮਾਤ ਦਿੱਤੀ। ਨਵੇਂ ਇਫੈਕਟਡ ਮਰੀਜ਼ਾਂ ਦਾ ਅੰਕੜਾ ਬੀਤੇ 55 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 7 ਅਪ੍ਰਐਲ ਨੂੰ ਇਕ ਲੱਖ 26 ਹਜ਼ਾਰ, 276 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਇਸ ਦਰਮਿਆਨ ਮੌਤ ਦੇ ਅੰਕੜਿਆਂ 'ਚ ਵੀ ਕਮੀ ਆਉਣ ਲੱਗੀ ਹੈ। ਕਰੀਬ 35 ਦਿਨ ਬਾਅਦ ਸੋਮਵਾਰ ਰੋਜ਼ਾਨਾ ਮੌਤ ਦਾ ਅੰਕੜਾ 3,000 ਤੋਂ ਹੇਠਾਂ ਆਇਆ। ਇਸ ਦੌਰਾਨ 2,781 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ 2,762 ਲੋਕਾਂ ਦੀ ਜਾਨ ਗਈ ਸੀ। ਐਕਟਿਵ ਕੇਸ, ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ ਇਕ ਦਿਨ 'ਚ ਇਕ ਲੱਖ, 31 ਹਜ਼ਾਰ 31 ਦੀ ਗਿਰਾਵਟ ਆਈ ਹੈ।
ਹੁਣ 18 ਲੱਖ, 90 ਹਜ਼ਾਰ, 975 ਇਨਫੈਕਟਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ 22 ਦਿਨਾਂ 'ਚ ਇਸ 'ਚ 18 ਲੱਖ, 50 ਹਜ਼ਾਰ 327 ਦੀ ਕਮੀ ਆਈ ਹੈ। ਦੂਜੀ ਲਹਿਰ 'ਚ 9 ਮਈ ਨੂੰ ਪੀਕ ਆਇਆ ਸੀ। ਉਦੋਂ 37 ਲੱਖ, 41 ਹਜ਼ਾਰ, 302 ਐਕਟਿਵ ਕੇਸ ਸਨ।
ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ ਆਏ- 1.26 ਲੱਖ
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 2.54 ਲੱਖ
ਬੀਤੇ 24 ਘੰਟੇ 'ਚ ਕੁੱਲ ਮੌਤਾਂ- 2,781
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ - 2.81 ਕਰੋੜ
ਹੁਣ ਤਕ ਠੀਕ ਹੋਏ- 2.59 ਕਰੋੜ
ਹੁਣ ਤਕ ਕੁੱਲ ਮੌਤਾਂ 3.31 ਲੱਖ
ਮੌਜੂਦਾ ਸਮੇਂ ਐਕਟਿਵ ਕੇਸ- 18.90 ਲੱਖ
16 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ
ਦੇਸ਼ ਦੇ 16 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ।