(Source: ECI/ABP News)
ਕੋਰੋਨਾ ਵਾਇਰਸ: ਦੇਸ਼ 'ਚ 24 ਘੰਟਿਆਂ 'ਚ ਆਏ 66 ਹਜ਼ਾਰ ਤੋਂ ਜ਼ਿਆਦਾ ਕੇਸ, ਰਿਕਵਰੀ ਰੇਟ 'ਚ ਵਾਧਾ
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 66,732 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਅਤੇ 71,559 ਮਰੀਜ਼ਠੀਕ ਵੀ ਹੋਏ ਹਨ।
![ਕੋਰੋਨਾ ਵਾਇਰਸ: ਦੇਸ਼ 'ਚ 24 ਘੰਟਿਆਂ 'ਚ ਆਏ 66 ਹਜ਼ਾਰ ਤੋਂ ਜ਼ਿਆਦਾ ਕੇਸ, ਰਿਕਵਰੀ ਰੇਟ 'ਚ ਵਾਧਾ Corona updates India 66,000 cases in 24 hours ਕੋਰੋਨਾ ਵਾਇਰਸ: ਦੇਸ਼ 'ਚ 24 ਘੰਟਿਆਂ 'ਚ ਆਏ 66 ਹਜ਼ਾਰ ਤੋਂ ਜ਼ਿਆਦਾ ਕੇਸ, ਰਿਕਵਰੀ ਰੇਟ 'ਚ ਵਾਧਾ](https://static.abplive.com/wp-content/uploads/sites/5/2020/09/04153045/corona.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 71 ਲੱਖ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ 'ਚੋਂ ਇਕ ਲੱਖ, 9 ਹਜ਼ਾਰ, 150 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਿਕਵਰੀ ਮਾਮਲਿਆਂ ਦੀ ਸੰਖਿਆਂ 61 ਲੱਖ ਤੋਂ ਜ਼ਿਆਦਾ ਹੈ ਤੇ ਐਕਟਿਵ ਕੇਸਾਂ ਦੀ ਸੰਖਿਆ ਘਟ ਕੇ 8 ਲੱਖ, 61 ਹਜ਼ਾਰ ਤੇ ਆ ਗਈ ਹੈ। ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਰਿਕਵਰ ਹੋਏ ਲੋਕਾਂ ਦੀ ਸੰਖਿਆਂ ਛੇ ਗੁਣਾ ਜ਼ਿਆਦਾ ਹੈ।
ਦੇਸ਼ 'ਚ ਲਗਾਤਾਰ ਤਿੰਨ ਹਫਤਿਆਂ ਤੋਂ ਨਵੇਂ ਰਿਕਵਰੀ ਕੇਸਾਂ ਦੀ ਸੰਖਿਆਂ, ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਆ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 66,732 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਅਤੇ 71,559 ਮਰੀਜ਼ਠੀਕ ਵੀ ਹੋਏ ਹਨ।
ਪਤੀ ਤੋਂ ਬਾਅਦ ਪਤਨੀ ਨੇ ਕੀਤੀ ਖੁਦਕੁਸ਼ੀ, ਮਹਿਲਾ ਐਸਆਈ 'ਤੇ ਬਲੈਕਮੇਲਿੰਗ ਦੇ ਇਲਜ਼ਾਮਹਾਲਾਂਕਿ ਇਸ ਦੌਰਾਨ 816 ਮਰੀਜ਼ਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ, ਮੌਤ ਦਰ ਅਤੇ ਰਿਕਵਰੀ ਰੇਟ ਦਾ ਪ੍ਰਤੀਸ਼ਤ ਸਭ ਤੋਂ ਜ਼ਿਆਦਾ ਹੈ। ICMR ਦੇ ਮੁਤਾਬਕ 11 ਅਕਤੂਬਰ ਤਕ ਕੋਰੋਨਾ ਵਾਇਰਸ ਦੇ ਕੁੱਲ 8 ਕਰੋੜ, 78 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ 'ਚੋਂ 10 ਲੱਖ ਸੈਂਪਲ ਦੀ ਟੈਸਟਿੰਗ ਕੱਲ੍ਹ ਕੀਤੀ ਗਈ। ਪੌਜ਼ਿਟੀਵਿਟੀ ਰੇਟ ਕਰੀਬ ਸੱਤ ਫੀਸਦ ਹੈ।
ਖੇਤੀ ਕਾਨੂੰਨਾਂ ਖਿਲਾਫ ਲੰਡਨ 'ਚ ਰੈਲੀ ਕੱਢਣ ਵਾਲੇ ਸਿੱਖ ਨੂੰ ਲੱਖਾਂ ਰੁਪਏ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)