(Source: ECI/ABP News/ABP Majha)
ਕੋਰੋਨਾ ਅਪਡੇਟ: ਭਾਰਤ 'ਚ ਐਕਟਿਵ ਕੇਸ ਘਟੇ, 24 ਘੰਟੇ 'ਚ 72 ਹਜ਼ਾਰ ਨਵੇਂ ਕੇਸ, 986 ਮੌਤਾਂ
ਐਕਟਿਵ ਕੇਸਾਂ ਦੀ ਸੰਖਿਆਂ ਘਟਕੇ 9 ਲੱਖ, 7 ਹਜ਼ਾਰ ਹੋ ਗਈ ਅਤੇ ਕੁੱਲ 57 ਲੱਖ, 44 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਛੇ ਗੁਣਾ ਜ਼ਿਆਦਾ ਹੈ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਸੰਖਿਆਂ 'ਚ ਵਾਧਾ ਜਾਰੀ ਹੈ। ਪਰ ਨਾਲ ਹੀ ਐਕਟਿਵ ਕੇਸਾਂ ਦੀ ਸੰਖਿਆਂ 'ਚ ਲਗਾਤਾਰ ਗਿਰਾਵਟ ਵੀ ਜਾਰੀ ਹੈ। ਵਾਇਰਸ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਸੰਖਿਆਂ ਵਧ ਰਹੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 72,049 ਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਅਤੇ 82,203 ਮਰੀਜ਼ ਠੀਕ ਵੀ ਹੋਏ ਹਨ। ਹਾਲਾਂਕਿ 986 ਮਰੀਜ਼ਾਂ ਦੀ ਜਾਨ ਚਲੇ ਗਈ।
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਅਗਲੀ ਰਣਨੀਤੀ ਉਲੀਕਣ ਲਈ ਕਿਸਾਨ ਜੇਥੰਬਦੀਆਂ ਲਾਮਬੰਦ
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆਂ 67 ਲੱਖ, 57 ਹਜ਼ਾਰ ਹੋ ਗਈ ਹੈ। ਇਨਾਂ 'ਚੋਂ ਇਕ ਲੱਖਸ 4 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਘਟਕੇ 9 ਲੱਖ, 7 ਹਜ਼ਾਰ ਹੋ ਗਈ ਅਤੇ ਕੁੱਲ 57 ਲੱਖ, 44 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਛੇ ਗੁਣਾ ਜ਼ਿਆਦਾ ਹੈ।
ਕਿਸਾਨ ਸੰਘਰਸ਼ ਨੂੰ ਪੈਣ ਲੱਗਾ ਬੂਰ, ਕੇਂਦਰ ਵੱਲੋਂ ਗੱਲਬਾਤ ਲਈ ਸੱਦਾ
ICMR ਦੇ ਮੁਤਾਬਕ ਛੇ ਅਕਤੂਬਰ ਤਕ ਕੋਰੋਨਾ ਵਾਇਰਸ ਦੇ ਕੁੱਲ 8,22,71,654 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ 'ਚੋਂ 11,99,857 ਸੈਂਪਲ ਦੀ ਟੈਸਟਿੰਗ ਕੱਲ੍ਹ ਕੀਤੀ ਗਈ। ਪੌਜ਼ਟੀਵਿਟੀ ਰੇਟ ਕਰੀਬ ਸੱਤ ਫੀਸਦ ਹੈ।
ਦਿੱਲੀ ਦੇ ਆਸਪਾਸ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧਾ, ਹਵਾ ਗੁਣਵੱਤਾ ਹੋਰ ਖਰਾਬ ਹੋਣ ਦਾ ਖਦਸ਼ਾ
ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸੰਬਧਾਂ ਦੀ ਮਜ਼ਬੂਤੀ 'ਤੇ ਦਿੱਤਾ ਜ਼ੋਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ