ਰਾਹਤ ਦੀ ਖ਼ਬਰ! ਦੋ ਦਿਨ ਤੇਜ਼ੀ ਮਗਰੋਂ ਕੋਵਿਡ ਕੇਸਾਂ ਦੀ ਰਫ਼ਤਾਰ ਘਟੀ, ਜਾਣੋ ਤਾਜ਼ਾ ਅੰਕੜੇ
ਦੇਸ਼ ਦੇ 8 ਸੂਬਿਆਂ ‘ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ।
Coronavirus: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬੇਸ਼ੱਕ ਨਿਜਾਤ ਮਿਲੀ ਹੈ ਪਰ ਇਕ ਵਾਰ ਫਿਰ ਤੋਂ ਕੋਵਿਡ-19 ਦੇ ਕੇਸਾਂ ‘ਚ ਇਜ਼ਾਫਾ ਹੋ ਰਿਹਾ ਸੀ। ਹੁਣ ਦੋ ਦਿਨ ਦੇ ਵਾਧੇ ਮਗਰੋਂ ਰਾਹਤ ਦੀ ਖ਼ਬਰ ਹੈ ਕਿ ਇਨ੍ਹਾਂ ਮਾਮਲਿਆਂ ‘ਚ ਗਿਰਾਵਟ ਆ ਰਹੀ ਹੈ। ਵੀਰਵਾਰ 34,861 ਮਰੀਜ਼ ਮਿਲੇ, ਜਦਕਿ 38,393 ਠੀਕ ਹੋਏ ਤੇ 481 ਦੀ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ ‘ਚ 4,018 ਦੀ ਕਮੀ ਆਈ।
ਨਵੇਂ ਤੇ ਐਕਟਿਵ ਕੇਸ ਦੋ ਦਿਨ ਦੇ ਵਾਧੇ ਤੋਂ ਬਾਅਦ ਫਿਰ ਇਕ ਵਾਰ ਘੱਟ ਹੋਏ ਹਨ। ਇਸ ਤੋਂ ਪਹਿਲਾਂ ਮੰਗਲ਼ਵਾਰ 42,128 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਸੀ ਤੇ 36,876 ਠੀਕ ਹੋਏ ਸਨ। ਇਸ ਦਿਨ ਐਕਟਿਵ ਕੇਸਾਂ ‘ਚ 1,237 ਦਾ ਵਾਧਾ ਦੇਖਿਆ ਗਿਆ ਸੀ। ਇਸੇ ਤਰ੍ਹਾਂ ਬੁੱਧਵਾਰ 41,687 ਕੇਸ ਆਏ ਤੇ 38,891 ਮਰੀਜ਼ ਰਿਕਵਰੀ ਹੋਏ। ਉਦੋਂ ਐਕਟਿਵ ਕੇਸਾਂ ‘ਚ 2,278 ਦਾ ਵਾਧਾ ਦਰਜ ਕੀਤਾ ਗਿਆ।
ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟਿਆਂ ‘ਚ ਕੁੱਲ ਨਵੇਂ ਕੇਸ ਆਏ- 34,861
ਬੀਤੇ 24 ਘੰਟੇ ‘ਚ ਕੁੱਲ ਠੀਕ ਹੋਏ ਮਰੀਜ਼- 38,393
ਬੀਤੇ 24 ਘੰਟਿਆਂ ‘ਚ ਕੁੱਲ ਮੌਤਾਂ- 481
ਹੁਣ ਤਕ ਕੁੱਲ ਪੀੜਤ ਹੋ ਚੁੱਕੇ- 3.12 ਕਰੋੜ
ਹੁਣ ਤਕ ਕੁੱਲ ਠੀਕ ਹੋਏ- 3.04 ਕਰੋੜ
ਹੁਣ ਤਕ ਕੁੱਲ ਮੌਤਾਂ - 4.19 ਲੱਖ
ਇਲਾਜ ਕਰਾ ਰਹੇ ਮਰੀਜ਼ਾਂ ਦੀ ਕੁੱਲ ਸੰਖਿਆ- 3.99 ਲੱਖ8 ਸੂਬਿਆਂ ‘ਚ ਲੌਕਡਾਊਨ ਜਿਹੀਆਂ ਪਾਬੰਦੀਆਂਦੇਸ਼ ਦੇ 8 ਸੂਬਿਆਂ ‘ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ‘ਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓੜੀਸਾ, ਤਾਮਿਲਨਾਡੂ, ਮਿਜੋਰਮ, ਗੋਆ ਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਹੀ ਸਖ਼ਤ ਪਾਬੰਦੀਆਂ ਹਨ।23 ਸੂਬਿਆਂ/ਕੇਂਦਰ ਸਾਬਤ ਪ੍ਰਦੇਸ਼ਾਂ ‘ਚ ਅੰਸ਼ਿਕ ਲੌਕਡਾਊਨਦੇਸ਼ ਦੇ 23 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਅੰਸ਼ਿਕ ਲੌਕਡਾਊਨ ਹੈ। ਇੱਥੇ ਪਾਬੰਦੀਆਂ ਦੇ ਨਾਲ ਛੋਟ ਵੀ ਹੈ। ਇਨ੍ਹਾਂ ‘ਚ ਛੱਤੀਸਗੜ੍ਹ, ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲਦਾਖ਼, ਉੱਤਰਾਖੰਡ, ਅਰੁਣਾਂਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।