Corona Vaccine: ਪਿਛਲੇ 543 ਦਿਨਾਂ ਤੋਂ ਬਾਅਦ ਦੇਸ਼ 'ਚ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 7 ਹਜ਼ਾਰ 579 ਨਵੇਂ ਕੇਸ ਦਰਜ ਕੀਤੇ ਗਏ ਹਨ। ਇਕ ਪਾਸੇ ਜਿੱਥੇ ਸੰਕਰਮਿਤ ਮਾਮਲਿਆਂ 'ਚ ਕਮੀ ਆਈ ਹੈ, ਉੱਥੇ ਹੀ ਟੀਕਾਕਰਨ ਦੀ ਰਫ਼ਤਾਰ ਵੀ ਤੇਜ਼ ਕੀਤੀ ਜਾ ਰਹੀ ਹੈ। ਇਸ ਦੌਰਾਨ ICMR ਦੇ ਮੁਖੀ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਇਕ ਬੂਸਟਰ ਵੈਕਸੀਨ ਦੀ ਲੋੜ ਹੈ। ਅਜੇ ਤੱਕ ਕੋਈ ਵਿਗਿਆਨਕ ਸਬੂਤ ਸਾਹਮਣੇ ਨਹੀਂ ਆਇਆ ਹੈ।
ICMR ਦੇ ਡਾਇਰੈਕਟਰ ਜਨਰਲ ਨੇ ਕਿਹਾ, 'ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਸਮੇਂ ਸਰਕਾਰ ਦੀ ਤਰਜੀਹ ਇਹ ਹੈ ਕਿ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਟੀਕਾਕਰਨ ਕੀਤਾ ਜਾਵੇ। ਇਸ ਨਾਲ ਹੀ ਜੇਕਰ ਰਿਪੋਰਟ ਦੀ ਮੰਨੀਏ ਤਾਂ ਕੇਂਦਰ ਦੇ ਚੋਟੀ ਦੇ ਮਾਹਰ ਪੈਨਲ, ਟੀਕਾਕਰਨ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI), ਬੂਸਟਰ ਸ਼ਾਟਸ ਦੀ ਜ਼ਰੂਰਤ 'ਤੇ ਨਵੰਬਰ ਦੇ ਅਖੀਰ 'ਚ ਬੈਠਕ ਕਰ ਸਕਦੇ ਹਨ।
ਕੇਂਦਰ ਅਜਿਹੇ ਮਾਮਲੇ 'ਤੇ ਸਿੱਧਾ ਫੈਸਲਾ ਨਹੀਂ ਲੈ ਸਕਦਾ
ਜ਼ਿਕਰਯਗੋਗ ਹੈ ਕਿ ਹਾਲ ਹੀ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਤੋਂ ਸੂਬੇ ਵਿੱਚ ਬੂਸਟਰ ਸ਼ਾਰਟ ਦੇਣ ਦੀ ਇਜਾਜ਼ਤ ਮੰਗੀ ਸੀ। ਜਿਸ ਦੇ ਜਵਾਬ 'ਚ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਸੀ ਕਿ ਅਜਿਹੇ ਫੈਸਲੇ ਸਿੱਧੇ ਕੇਂਦਰ ਦੁਆਰਾ ਨਹੀਂ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਜਦੋਂ ICMR ਕਹਿੰਦਾ ਹੈ ਕਿ ਬੂਸਟਰ ਸ਼ਾਟ ਦਿੱਤਾ ਜਾਣਾ ਚਾਹੀਦਾ ਹੈ, ਤਾਂ ਹੀ ਅਸੀਂ ਇਸ 'ਤੇ ਕੁਝ ਕਰ ਸਕਦੇ ਹਾਂ। ਫਿਲਹਾਲ ਸਾਡਾ ਟੀਚਾ ਦੇਸ਼ ਦੀ 100 ਫੀਸਦੀ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣ ਦਾ ਹੈ। ਅਜਿਹਾ ਹੋਣ ਤੋਂ ਬਾਅਦ ਬੂਸਟਰ 'ਤੇ ਫੈਸਲਾ ਲਿਆ ਜਾਵੇਗਾ। ਸਾਡੇ ਕੋਲ ਕਾਫ਼ੀ ਸਟਾਕ ਉਪਲਬਧ ਹੈ।
ਇਹ ਵੀ ਪੜ੍ਹੋ: ਟਕੈਤ ਦੇ ਐਲਾਨ ਮਗਰੋਂ ਬੈਕਫੁੱਟ 'ਤੇ ਬੀਜੇਪੀ! ਗ੍ਰਹਿ ਰਾਜ ਮੰਤਰੀ ਅਜੈ ਟੈਨੀ ਦਾ ਪ੍ਰੋਗਰਾਮ ਰੱਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin