(Source: ECI/ABP News)
ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਾਫਲਾ, ਕੇਸ ਮੁੜ ਵਧਣੇ ਸ਼ੁਰੂ
ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਬੁੱਧਵਾਰ 75,601 ਐਕਟਿਵ ਕੇਸ ਘੱਟ ਹੋ ਗਏ।
![ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਾਫਲਾ, ਕੇਸ ਮੁੜ ਵਧਣੇ ਸ਼ੁਰੂ Corona virus Updates in India 3,841 people died with covid-19 ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਾਫਲਾ, ਕੇਸ ਮੁੜ ਵਧਣੇ ਸ਼ੁਰੂ](https://feeds.abplive.com/onecms/images/uploaded-images/2021/05/27/a9a6ad4e1a79612778d4fa597e51a787_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਚ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਈਆਂ।
ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਬੁੱਧਵਾਰ 75,601 ਐਕਟਿਵ ਕੇਸ ਘੱਟ ਹੋ ਗਏ। ਦੇਸ਼ ਚ ਹੁਣ 24 ਲੱਖ, 15 ਹਜ਼ਾਰ, 7616 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਇਨ੍ਹਾਂ ਸੂਬਿਆਂ ਚ ਰਿਕਵਰੀ ਜ਼ਿਆਦਾ
ਸੂਬਾਵਾਰ ਰਿਕਵਰੀ ਦੀ ਗੱਲ ਕਰੀਏ ਤਾਂ ਬੀਤੇ ਦਿਨ ਦੇਸ਼ ਦੇ 26 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਨਵੇਂ ਇਨਫੈਕਟਡ ਮਰੀਜ਼ਾਂ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਨ੍ਹਾਂ ਚ ਕਰਨਾਟਕ, ਕੇਰਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਜਿਹੇ ਸੂਬੇ ਸ਼ਾਮਲ ਹਨ।
ਦੇਸ਼ ਚ ਕੋਰੋਨਾ ਮਾਹਾਮਰੀ ਦੇ ਅੰਕੜੇ:
ਨਵੇਂ ਕੇਸ- 2.11 ਲੱਖ
ਠੀਕ ਹੋਏ ਕੇਸ- 2.82 ਲੱਖ
24 ਘੰਟੇ 'ਚ ਕੁੱਲ ਮੌਤਾਂ- 3,841
ਹੁਣ ਤਕ ਇਨਫੈਕਟਡ ਹੋਏ ਕੁੱਲ ਕੇਸ- 2.73 ਕਰੋੜ
ਹੁਣ ਤਕ ਠੀਕ ਹੋਏ- 2.46 ਕਰੋੜ
ਹੁਣ ਤਕ ਕੁੱਲ ਮੌਤਾਂ- 3.11 ਲੱਖ
ਹੁਣ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਕੁੱਲ ਸੰਖਿਆ: 24.15 ਲੱਖ
19 ਸੂਬਿਆਂ ਚ ਲੌਕਡਾਊਨ ਜਿਹੀਆਂ ਪਾਬੰਦੀਆਂ:
ਦੇਸ਼ ਦੇ 19 ਸੂਬਿਆਂ ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹੈ। ਇੱਥੇ ਪਿਛਲੇ ਲੌਕਡਾਊਨ ਜਿਹੀਆਂ ਹੀ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)