(Source: ECI/ABP News)
ਕੋਰੋਨਾ ਵਾਇਰਸ: ਭਾਰਤ 'ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ 'ਚ 83,000 ਨਵੇਂ ਕੇਸ
ਦੋ ਸਤੰਬਰ ਤੋਂ ਲਗਾਤਾਰ ਦੇਸ਼ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਚੰਗੀ ਖ਼ਬਰ ਇਹ ਹੈ ਕਿ 24 ਘੰਟਿਆਂ 'ਚ ਹੁਣ ਤਕ 89,746 ਮਰੀਜ਼ ਠੀਕ ਵੀ ਹੋਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ 56 ਲੱਖ, 46 ਹਜ਼ਾਰ ਹੋ ਗਈ ਹੈ।
![ਕੋਰੋਨਾ ਵਾਇਰਸ: ਭਾਰਤ 'ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ 'ਚ 83,000 ਨਵੇਂ ਕੇਸ Corona virus updates India 83,347 positive cases in one day ਕੋਰੋਨਾ ਵਾਇਰਸ: ਭਾਰਤ 'ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ 'ਚ 83,000 ਨਵੇਂ ਕੇਸ](https://static.abplive.com/wp-content/uploads/sites/5/2020/09/18133720/corona.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ 'ਚ 21ਵੇਂ ਦਿਨ ਲਗਾਤਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਕੋਰੋਨਾ ਤੋਂ ਪ੍ਰਭਾਵਿਤ 90 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਭਾਰਤ ਦੁਨੀਆਂ ਭਰ 'ਚ ਰਿਕਵਰੀ ਕੇਸਾਂ ਦੇ ਮਾਮਲਿਆਂ 'ਚ ਸਭ ਤੋਂ ਟੌਪ 'ਤੇ ਬਣਿਆ ਹੋਇਆ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 83,347 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਭਾਰਤ 'ਚ 1085 ਲੋਕਾਂ ਦੀ ਮੌਤ ਹੋ ਗਈ।
ਦੋ ਸਤੰਬਰ ਤੋਂ ਲਗਾਤਾਰ ਦੇਸ਼ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਚੰਗੀ ਖ਼ਬਰ ਇਹ ਹੈ ਕਿ 24 ਘੰਟਿਆਂ 'ਚ ਹੁਣ ਤਕ 89,746 ਮਰੀਜ਼ ਠੀਕ ਵੀ ਹੋਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ 56 ਲੱਖ, 46 ਹਜ਼ਾਰ ਹੋ ਗਈ ਹੈ।
ਇਨ੍ਹਾਂ 'ਚੋਂ 90, 020 ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਘਟ ਕੇ 9 ਲੱਖ, 68 ਹਜ਼ਾਰ ਹੋ ਗਈ ਅਤੇ 45 ਲੱਖ, 87 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ਦੀ ਸੰਖਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਚਾਰ ਗੁਣਾ ਹੈ।
ਵਟਸਐਪ 'ਤੇ ਪੀਐਮ ਮੋਦੀ ਖਿਲਾਫ ਪਾਈ ਅਪਮਾਨਜਨਕ ਪੋਸਟ, ਪੁਲਿਸ ਨੇ ਕੀਤਾ ਗ੍ਰਿਫਤਾਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)