Coronavirus Cases India: ਭਾਰਤ 'ਚ ਕੋਰੋਨਾ ਦਾ ਖਤਰਨਾਕ ਪਸਾਰ, ਇਕੋ ਦਿਨ 'ਚ ਸਾਢੇ ਤਿੰਨ ਲੱਖ ਪੌਜ਼ੇਟਿਵ ਕੇਸ
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 3,46,786 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਇਕ ਦਿਨ 'ਚ ਸਭ ਤੋਂ ਜ਼ਿਆਦਾ ਹਨ।
Coronavirus India: ਦੇਸ਼ 'ਚ ਜਾਨਲੇਵਾ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 3,46,786 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਇਕ ਦਿਨ 'ਚ ਸਭ ਤੋਂ ਜ਼ਿਆਦਾ ਹਨ। ਇਸ ਦੌਰਾਨ 2,624 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਦੇਸ਼ 'ਚ ਹੁਣ ਐਕਟਿਵ ਕੇਸ ਵਧ ਕੇ 25,52,940 ਹੋ ਗਏ ਹਨ। ਇਕ ਦਿਨ 'ਚ ਦੋ ਲੱਖ, 19 ਹਜ਼ਾਰ, 838 ਲੋਕ ਠੀਕ ਵੀ ਹੋਏ ਹਨ।
ਕੋਰੋਨਾ ਮਾਮਲੇ 'ਚ ਭਾਰਤ ਦੀ ਤਾਜ਼ਾ ਸਥਿਤੀ
ਕੁੱਲ ਮਾਮਲੇ: 1,66,10,481
ਕੁੱਲ ਮੌਤਾਂ: 1,89,544
ਕੁੱਲ ਡਿਸਚਾਰਜ: 1,38,67,997
ਕੁੱਲ ਐਕਟਿਵ ਕੇਸ: 25,52,940
ਕੁੱਲ ਟੀਕਾਕਰਨ: 13,83,79,832
ICMR ਨੇ ਦੱਸਿਆ ਕਿ ਭਾਰਤ 'ਚ ਕੱਲ੍ਹ ਤਕ ਕੋਰੋਨਾ ਵਾਇਰਸ ਲਈ ਕੱਲ੍ਹ ਤਕ ਕੋਰੋਨਾ ਵਾਇਰਸ ਲਈ ਕੁੱਲ 27 ਕਰੋੜ, 61 ਲੱਖ, 99 ਹਜ਼ਾਰ, 222 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ 'ਚ 17 ਲੱਖ, 53 ਹਜ਼ਾਰ, 569 ਸੈਂਪਲ ਕੱਲ੍ਹ ਟੈਸਟ ਕੀਤੇ ਗਏ।
ਭਾਰਤ 'ਚ ਰਿਕਵਰੀ ਰੇਟ
ਭਾਰਤ 'ਚ ਇਨਫੈਕਸ਼ਨ ਤੋਂ ਠੀਕ ਹੋਣ ਦੀ ਦਰ ਯਾਨੀ ਰਿਕਵਰੀ ਰੇਟ 83.92% ਹੈ। ਜਦਕਿ ਮੌਤ ਦਰ 1.15 ਫੀਸਦ ਹੈ। ਭਾਰਤ ਦੇ ਕੁੱਲ ਐਕਟਿਵ ਕੇਸਾਂ 'ਚ ਕਰੀਬ 59 ਫੀਸਦ ਕੇਸ ਪੰਜ ਸੂਬਿਆਂ 'ਚ ਹਨ। ਇਹ ਪੰਜ ਸੂਬੇ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਤੇ ਕੇਰਲ ਹਨ। ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ 'ਚ ਹਨ।
ਭਿਆਨਕ ਹੁੰਦੀ ਜਾ ਰਹੀ ਸਥਿਤੀ
ਮਹਾਰਾਸ਼ਟਰ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਕੋਰੋਨਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਹਸਪਤਾਲਾਂ 'ਚ ਬੈੱਡ, ਆਕਸੀਜਨ ਜਿਹੀਆਂ ਜ਼ਰੂਰੀ ਚੀਜ਼ਾਂ ਦੀ ਕਿੱਲਤ ਜਾਰੀ ਹੈ। ਕੋਰੋਨਾ ਦੇ ਮਰੀਜ਼ ਦਰ-ਦਰ ਭਟਕ ਰਹੇ ਹਨ। ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 66,836 ਕੇਸ ਸਾਹਮਣੇ ਆਏ ਹਨ। ਜਦਕਿ 74,045 ਰਿਕਵਰ ਵੀ ਹੋਏ ਹਨ ਤੇ 773 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਹੁਣ ਐਕਟਿਵ ਕੇਸ 6,91,851 ਹਨ। ਜਦਕਿ ਕੁੱਲ ਕੋਰੋਨਾ ਕੇਸ 41,61,676 ਹੋ ਗਏ ਹਨ। ਇੱਥੇ ਹੁਣ ਤਕ 63 ਹਜ਼ਾਰ, 252 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਾਜਧਾਨੀ ਦਿੱਲੀ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 24,331 ਨਵੇਂ ਕੇਸ ਸਾਹਮਣੇ ਆਏ ਹਨ ਤੇ 348 ਦੀ ਮੌਤ ਹੋ ਗਈ। ਦਿੱਲੀ 'ਚ ਐਕਟਿਵ ਕੇਸ ਵਧ ਕੇ 92,029 ਹੋ ਗਏ ਹਨ।