![ABP Premium](https://cdn.abplive.com/imagebank/Premium-ad-Icon.png)
Coronavirus Cases: ਕੋਰੋਨਾ ਮਾਮਲਿਆਂ 'ਚ ਮਿਲੀ ਰਾਹਤ, ਪਿਛਲੇ 24 ਘੰਟਿਆਂ 'ਚ 9 ਹਜ਼ਾਰ ਮਾਮਲੇ ਦਰਜ, ਐਕਟਿਵ ਕੇਸ 87 ਹਜ਼ਾਰ ਤੋਂ ਪਾਰ
India Corona Virus : ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ 'ਤੇ ਰਾਹਤ ਮਿਲੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 9 ਹਜ਼ਾਰ 520 ਨਵੇਂ ਮਾਮਲੇ ਦਰਜ ਕੀਤੇ ਗਏ ਹਨ
![Coronavirus Cases: ਕੋਰੋਨਾ ਮਾਮਲਿਆਂ 'ਚ ਮਿਲੀ ਰਾਹਤ, ਪਿਛਲੇ 24 ਘੰਟਿਆਂ 'ਚ 9 ਹਜ਼ਾਰ ਮਾਮਲੇ ਦਰਜ, ਐਕਟਿਵ ਕੇਸ 87 ਹਜ਼ਾਰ ਤੋਂ ਪਾਰ Coronavirus Cases: India records 9 thousand cases in last 24 hours, 87 thousand active cases Coronavirus Cases: ਕੋਰੋਨਾ ਮਾਮਲਿਆਂ 'ਚ ਮਿਲੀ ਰਾਹਤ, ਪਿਛਲੇ 24 ਘੰਟਿਆਂ 'ਚ 9 ਹਜ਼ਾਰ ਮਾਮਲੇ ਦਰਜ, ਐਕਟਿਵ ਕੇਸ 87 ਹਜ਼ਾਰ ਤੋਂ ਪਾਰ](https://feeds.abplive.com/onecms/images/uploaded-images/2022/08/25/3a85211f84edf1cad4521c8563cd1b0b1661441327319229_original.jpg?impolicy=abp_cdn&imwidth=1200&height=675)
India CoronaVirus : ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ 'ਤੇ ਰਾਹਤ ਮਿਲੀ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 9 ਹਜ਼ਾਰ 520 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 4 ਕਰੋੜ 43 ਲੱਖ 98 ਹਜ਼ਾਰ 696 ਹੋ ਗਈ ਹੈ। ਇਸ ਦੇ ਨਾਲ ਹੀ, ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ, ਨਵੇਂ ਕੇਸਾਂ ਦੀ ਗਿਣਤੀ ਤੋਂ ਬਾਅਦ, ਹੁਣ ਦੇਸ਼ ਵਿੱਚ ਕੁੱਲ ਸਰਗਰਮ ਕੇਸ 87 ਹਜ਼ਾਰ 311 ਹੋ ਗਏ ਹਨ।
ਪਿਛਲੇ ਦਿਨ ਦੇ ਮੁਕਾਬਲੇ ਅੱਜ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਪਿਛਲੇ ਦਿਨ ਦੇਸ਼ 'ਚ ਕੋਰੋਨਾ ਦੇ 10 ਹਜ਼ਾਰ 725 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਅੱਜ ਦੇ ਮੁਕਾਬਲੇ 1 ਹਜ਼ਾਰ 200 ਘੱਟ ਹਨ। ਇਸ ਦੇ ਨਾਲ ਹੀ ਐਕਟਿਵ ਕੇਸਾਂ ਵਿੱਚ ਵੀ ਕਮੀ ਆਈ ਹੈ। ਪਿਛਲੇ ਦਿਨ ਤੱਕ ਦੇਸ਼ ਵਿੱਚ ਐਕਟਿਵ ਕੇਸ 90 ਹਜ਼ਾਰ 707 ਸਨ ਜੋ ਹੁਣ 87 ਹਜ਼ਾਰ 311 ਹੋ ਗਏ ਹਨ।
ਇਸ ਦੇ ਨਾਲ ਹੀ ਜੇਕਰ ਰਿਕਵਰੀ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦੇਸ਼ 'ਚ ਹੁਣ ਤੱਕ 4 ਕਰੋੜ 37 ਲੱਖ 83 ਹਜ਼ਾਰ 788 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਹਾਲਾਂਕਿ, ਕੋਰੋਨਾ ਕਾਰਨ 5 ਲੱਖ 27 ਹਜ਼ਾਰ 597 ਲੋਕਾਂ ਦੀ ਮੌਤ ਹੋ ਗਈ ਹੈ।
भारत में पिछले 24 घंटों में #COVID19 के 9,520 नए मामले सामने आए हैं।
— ANI_HindiNews (@AHindinews) August 27, 2022
कुल मामले: 4,43,98,696
सक्रिय मामले: 87,311
कुल रिकवरी: 4,37,83,788
कुल मृत्यु: 5,27,597
कुल वैक्सीनेशन: 2,11,39,81,444 pic.twitter.com/xSQEnoUsEE
ਦੇਸ਼ ਵਿਚ ਟੀਕਾਕਰਨ ਦੀ ਪ੍ਰਕਿਰਿਆ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 25 ਲੱਖ 86 ਹਜ਼ਾਰ 805 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਤੱਕ 211 ਕਰੋੜ 39 ਲੱਖ 81 ਹਜ਼ਾਰ 444 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
Twitter War : ਦਿੱਲੀ ਅਤੇ ਅਸਾਮ ਦੇ ਮੁੱਖ ਮੰਤਰੀਆਂ ਵਿਚਾਲੇ ਛਿੜੀ ਟਵਿੱਟਰ ਵਾਰ , ਕੇਜਰੀਵਾਲ ਬੋਲੇ - ਸਰਕਾਰੀ ਸਕੂਲ ਦੇਖਣ ਕਦੋਂ ਆਵਾਂ?
Asia Cup 2022: ਅੱਜ ਤੋਂ ਏਸ਼ੀਆ ਕੱਪ ਲਈ ਮੁਕਾਬਲਿਆਂ ਦਾ ਆਗਾਜ਼, 6 ਟੀਮਾਂ ਵਿਚਾਲੇ ਹੋਣਗੇ 13 ਮੈਚ, ਪੜ੍ਹੋ 15 ਦਿਨ ਚੱਲਣ ਵਾਲੇ ਏਸ਼ੀਆ ਕੱਪ ਨਾਲ ਜੁੜੀਆਂ ਸਾਰੀਆਂ ਅਹਿਮ ਗੱਲਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)