(Source: Poll of Polls)
Covid Vaccine: ਜਲਦ ਆਉਣ ਵਾਲੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ, ਕੀਮਤ ਨੂੰ ਲੈਕੇ ਚੱਲ ਰਹੀ ਗੱਲਬਾਤ
ਭੂਸ਼ਣ ਨੇ ਦੱਸਿਆ ਕਿ 12 ਸਾਲ ਤੋਂ ਵੱਧ ਬੱਚਿਆਂ 'ਚ ਇਸਤੇਮਾਲ ਹੋਣ ਵਾਲੀ ਇਸ ਵੈਕਸੀਨ ਨੂੰ ਸਰਿੰਜ ਜ਼ਰੀਏ ਨਹੀਂ ਬਲਕਿ ਡ੍ਰੌਪ ਜ਼ਰੀਏ ਮੂੰਹ ਰਾਹੀਂ ਦਿੱਤੀ ਜਾਵੇਗੀ।
Corona Vaccine: ਕੋਰੋਨਾ ਵਾਇਰਸ ਦੇ ਖਿਲਾਫ ਜੰਗ 'ਚ ਬੱਚਿਆਂ ਦੀ ਵੈਕਸੀਨ ਦਾ ਇੰਤਜ਼ਾਰ ਹੁਣ ਜਲਦ ਖ਼ਤਮ ਹੋਣ ਵਾਲਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਵੈਕਸੀਨ ਨੂੰ ਟੀਕਾਕਰਨ ਅਭਿਆਨ ਨਾਲ ਜੋੜਨ ਦੀ ਪ੍ਰਕਿਰਿਆ ਅੰਤਿਮ ਗੇੜਾਂ 'ਚ ਹੈ। ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਦੇ ਮੁਤਾਬਕ ਜਾਇਡਸ ਕੈਡਿਲਾ ਕੰਪਨੀ ਨੇ ਬੱਚਿਆਂ ਲਈ ਜੋ ਵੈਕਸੀਨ ਬਣਾਈ ਹੈ। ਉਸ ਨੂੰ EUA (Emergency Use Authorization) ਦੇ ਤਹਿਤ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ।
ਭੂਸ਼ਣ ਨੇ ਦੱਸਿਆ ਕਿ 12 ਸਾਲ ਤੋਂ ਵੱਧ ਬੱਚਿਆਂ 'ਚ ਇਸਤੇਮਾਲ ਹੋਣ ਵਾਲੀ ਇਸ ਵੈਕਸੀਨ ਨੂੰ ਸਰਿੰਜ ਜ਼ਰੀਏ ਨਹੀਂ ਬਲਕਿ ਡ੍ਰੌਪ ਜ਼ਰੀਏ ਮੂੰਹ ਰਾਹੀਂ ਦਿੱਤੀ ਜਾਵੇਗੀ। ਭੂਸ਼ਣ ਨੇ ਦੱਸਿਆ ਕਿ ਇਸ ਦੇ ਭਾਅ ਨੂੰ ਲੈਕੇ ਗੱਲਬਾਤ ਅੰਤਿਮ ਗੇੜਾਂ 'ਚ ਹੈ, ਜਿਸ 'ਤੇ ਫੈਸਲਾ ਹੁੰਦਿਆਂ ਹੀ ਇਸ ਨੂੰ ਬੱਚਿਆਂ 'ਤੇ ਇਸਤੇਮਾਲ ਲਈ ਜਾਰੀ ਕਰ ਦਿੱਤਾ ਜਾਵੇਗਾ।
ਦੇਸ਼ 'ਚ ਕੋਰੋਨਾ ਦੀ ਹਾਲਤ 'ਤੇ ਜਾਣਕਾਰੀ ਦਿੰਦਿਆਂ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਨਫੈਕਸ਼ਨ ਫਿਲਹਾਲ ਕੰਟਰੋਲ 'ਚ ਹੈ। ਹਾਲਾਂਕਿ ਅਜੇ ਵੀ ਕੇਰਲ ਹੀ ਚਿੰਤਾ ਦੀ ਸਭ ਤੋਂ ਵੱਡੀ ਵਜ੍ਹਾ ਬਣਿਆ ਹੋਇਆ ਹੈ। ਪਿਛਲੇ ਹਫ਼ਤੇ ਆਏ ਨਵੇਂ ਮਾਮਲਿਆਂ 'ਚ ਕਰੀਬ 60 ਫੀਸਦ ਕੇਸ ਕੇਰਲ 'ਚ ਹੀ ਦਰਜ ਕੀਤੇ ਗਏ ਸਨ।
ਦੇਸ਼ 'ਚ ਫਿਲਹਾਲ ਅਜਿਹੇ 18 ਜ਼ਿਲ੍ਹੇ ਹਨ, ਜਿੰਨ੍ਹਾਂ 'ਚ ਇਨਫੈਕਸ਼ਨ ਦਰ 10 ਫੀਸਦ ਤੋਂ ਜ਼ਿਆਦਾ ਹੈ। ਉੱਥੇ ਹੀ ਸਰਕਾਰ ਨੇ ਇਕ ਵਾਰ ਫਿਰ ਆਉਣ ਵਾਲੇ ਤਿਉਹਾਰਾਂ ਦੌਰਾਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ICMR ਦੇ ਜਨਰਲ ਸਕੱਤਰ ਬਲਰਾਮ ਭਾਰਗਵ ਨੇ ਲੋਕਾਂ ਨੂੰ ਬਿਨਾਂ ਕੰਮ ਘਰ ਤੋਂ ਬਾਹਰ ਨਾ ਨਿੱਕਲਣ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਤਿਉਹਾਰਾਂ 'ਚ ਇਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਕਿਉਂਕਿ ਲੋਕ ਘੁੰਮਣ ਫਿਰਨ ਘਰ ਤੋਂ ਬਾਹਰ ਨਿੱਕਲਦੇ ਹਨ। ਸਰਕਾਰ ਵੱਲੋਂ ਨਵਾਂ ਨਾਅਰਾ ਵੀ ਜਾਰੀ ਕੀਤਾ ਗਿਆ ਹੈ-ਕਿਉਂਕਿ ਸੁਰੱਖਿਅਤ ਨਹੀਂ ਪਰਿਵਾਰ, ਤਾਂ ਕੈਸਾ ਤਿਉਹਾਰ।
ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ 'ਚ ਅਜੇ ਤਕ 69 ਫੀਸਦ ਲੋਕ ਅਜਿਹੇ ਹਨ ਜਿੰਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਇਕ ਜਦਕਿ 25 ਫੀਸਦ ਲੋਕਾਂ ਨੂੰ ਦੋ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਸੂਤਰਾਂ ਮੁਤਾਬਕ ਟੀਕਾਕਰਨ ਦੀ ਗਤੀ ਅਕਤੂਬਰ ਦੇ ਮਹੀਨੇ 'ਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਕਿਉਂਕਿ ਅਕਤੂਬਰ 'ਚ ਵੈਕਸੀਨ ਦੀ ਕਰੀਬ 28 ਕਰੋੜ ਡੋਜ਼ ਇਸਤੇਮਾਲ ਲਈ ਉਪਲਬਧ ਹੋਵੇਗੀ। ਇਨ੍ਹਾਂ ਵੈਕਸੀਨ 'ਚ ਕੋਵੈਕਸੀਨ, ਕੋਵਿਸ਼ਲੀਡ ਤੇ ਸਪੂਤਨਿਕ v ਸ਼ਾਮਿਲ ਹੈ।