Coronavirus in India: ਭਾਰਤ 'ਚ ਕੋਰੋਨਾ ਕੇਸਾਂ 'ਚ ਉਤਾਰ-ਚੜਾਅ ਜਾਰੀ, ਬੀਤੇ ਦਿਨ ਤੋਂ 18.6 ਫੀਸਦ ਘੱਟ ਦਰਜ ਹੋਏ ਕੇਸ
New Covid Cases In India: ਦੇਸ਼ 'ਚ ਕੋਰੋਨਾ ਲਗਾਤਾਰ ਫੈਲ ਰਿਹਾ ਹੈ। ਕੋਰੋਨਾ ਦੇ ਵਧਦੇ ਕੇਸ ਚਿੰਤਾ ਦਾ ਕਾਰਨ ਬਣੇ ਹੋਏ ਹਨ। ਹਾਲਾਂਕਿ, ਇੱਕ ਪਾਸੇ ਜਿੱਥੇ ਕੇਸ ਵਧੇ ਹਨ, ਉੱਥੇ ਕਈ ਥਾਵਾਂ 'ਤੇ ਕੋਰੋਨਾ ਕੇਸ ਘਟੇ ਹਨ।

Covid 19 Cases Update Today: ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਨੇ ਇੱਕ ਨਵੀਂ ਲਹਿਰ ਦਾ ਸੰਕਟ ਪੈਦਾ ਕਰ ਦਿੱਤਾ ਹੈ। ਮੰਗਲਵਾਰ ਨੂੰ ਦੇਸ਼ 'ਚ ਕੋਰੋਨਾ ਦੇ ਢਾਈ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਇੱਕ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਇਹ ਕੇਸ ਕੱਲ੍ਹ ਦੇ ਮੁਕਾਬਲੇ ਘੱਟ ਹਨ। ਦੇਸ਼ ਵਿੱਚ 18.7 ਫੀਸਦੀ ਮਾਮਲੇ ਘਟੇ ਹਨ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ 18.7 ਫੀਸਦੀ ਘੱਟ ਹਨ। ਪਰ ਕੋਰੋਨਾ ਨਾਲ 20 ਨਵੇਂ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਕੀ ਕਹਿੰਦੇ ਹਨ ਤਾਜ਼ਾ ਅੰਕੜੇ
ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਉਸ ਤੋਂ ਬਾਅਦ ਦੂਜੇ ਸੂਬੇ ਆਉਂਦੇ ਹਨ। ਦਿੱਲੀ ਵਿੱਚ ਸਭ ਤੋਂ ਵੱਧ 1076 ਨਵੇਂ ਮਰੀਜ਼ ਮਿਲੇ ਹਨ। ਜਦਕਿ ਹਰਿਆਣਾ ਵਿੱਚ 439 ਮਰੀਜ਼ ਪਾਏ ਗਏ ਹਨ। ਹਰਿਆਣਾ ਦਿੱਲੀ ਦੇ ਨਾਲ ਲੱਗਦਾ ਹੈ।
ਇਸ ਦੇ ਨਾਲ ਹੀ ਕੇਰਲ 'ਚ 250 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਜੇਕਰ ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਜੋ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ, ਤਾਂ ਉੱਥੇ ਸਿਰਫ 193 ਨਵੇਂ ਮਾਮਲੇ ਸਾਹਮਣੇ ਆਏ ਹਨ। ਕਰਨਾਟਕ ਵਿੱਚ 111 ਨਵੇਂ ਮਰੀਜ਼ ਮਿਲੇ ਹਨ। ਕੋਵਿਡ ਦੇ ਨਵੇਂ ਮਾਮਲਿਆਂ ਵਿੱਚ 80.58 ਫੀਸਦੀ ਮਾਮਲੇ ਇਨ੍ਹਾਂ ਰਾਜਾਂ ਤੋਂ ਆਏ ਹਨ। ਇਕੱਲੇ ਦਿੱਲੀ ਦੀ ਹਿੱਸੇਦਾਰੀ 41.9 ਫੀਸਦੀ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 20 ਮੌਤਾਂ ਹੋਈਆਂ ਹਨ ਅਤੇ ਹੁਣ ਤੱਕ 5,23,889 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਹਿੰਸਕ ਝੜਪਾਂ ਤੋਂ ਬਾਅਦ ਜੋਧਪੁਰ 'ਚ ਤਣਾਅ, ਇੰਟਰਨੈੱਟ ਸੇਵਾਵਾਂ ਮੁਅੱਤਲ























