(Source: ECI/ABP News/ABP Majha)
Coronavirus in India: ਦੇਸ਼ 'ਚ ਕੋਰੋਨਾ ਦਾ ਡਰਾਉਣਾ ਰੂਪ ਆ ਰਿਹਾ ਸਾਹਮਣੇ, ਇੱਕ ਵਾਰ ਫਿਰ 24 ਘੰਟਿਆਂ ‘ਚ ਕੋਰੋਨਾ ਦੇ ਇੱਕ ਲੱਖ ਤੋਂ ਵੱਧ ਨਵੇਂ ਮਰੀਜ਼
Corona Cases in India: ਦੇਸ਼ ‘ਚ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਰਾਤ ਤੱਕ ਦੇਸ਼ ਭਰ 'ਚ 1 ਲੱਖ 7 ਹਜ਼ਾਰ 848 ਨਵੇਂ ਮਾਮਲੇ ਦਰਜ ਹੋਏ ਹਨ।
ਨਵੀਂ ਦਿੱਲੀ: ਦੇਸ਼ 'ਚ 9 ਮਹੀਨਿਆਂ ਬਾਅਦ 24 ਘੰਟਿਆਂ 'ਚ ਇੱਕ ਵਾਰ ਫਿਰ ਨਵੇਂ ਮਾਮਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਪਹਿਲੀ ਵਾਰ ਪਿਛਲੇ ਸਾਲ ਦੂਜੀ ਲਹਿਰ ਦੇ ਦੌਰਾਨ ਅਪ੍ਰੈਲ ਮਹੀਨੇ ਵਿੱਚ ਇੱਕ ਦਿਨ ਵਿੱਚ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਸੀ ਅਤੇ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਤੋਂ ਵੱਧ ਹੋ ਗਈ ਸੀ। ਹੁਣ ਇੱਕ ਵਾਰ ਫਿਰ ਤੋਂ ਵੀਰਵਾਰ ਨੂੰ ਦੇਸ਼ ਵਿੱਚ 29,675 ਮਰੀਜ਼ ਠੀਕ ਹੋ ਗਏ ਹਨ, ਜਦੋਂ ਕਿ 290 ਆਪਣੀ ਜਾਨ ਗੁਆ ਚੁੱਕੇ ਹਨ। ਐਕਟਿਵ ਕੇਸਾਂ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3 ਲੱਖ 57 ਹਜ਼ਾਰ 364 ਹੋ ਗਈ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ 1 ਦਸੰਬਰ ਨੂੰ ਭਾਰਤ ਵਿੱਚ 9765 ਨਵੇਂ ਮਰੀਜ਼ ਮਿਲੇ ਸੀ। 15 ਦਸੰਬਰ ਨੂੰ 7974 ਕੇਸ ਆਏ ਸੀ। ਇਸ ਦੇ ਨਾਲ ਹੀ 31 ਦਸੰਬਰ ਨੂੰ ਇਹ ਅੰਕੜਾ 23 ਹਜ਼ਾਰ ਦੇ ਕਰੀਬ ਸੀ। ਜੇਕਰ ਅਸੀਂ 31 ਦਸੰਬਰ ਤੋਂ ਲੈ ਕੇ ਅੱਜ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੰਕਰਮਿਤ ਲੋਕਾਂ ਦੀ ਗਿਣਤੀ ਲਗਪਗ 5 ਗੁਣਾ ਦੀ ਦਰ ਨਾਲ ਵਧੀ ਹੈ।
ਪੰਜਾਬ 'ਚ ਬੁੱਧਵਾਰ ਨੂੰ 1796 ਲੋਕ ਸੰਕਰਮਿਤ ਪਾਏ ਗਏ। 44 ਲੋਕ ਠੀਕ ਹੋ ਗਏ ਹਨ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 6.08 ਲੱਖ ਤੋਂ ਵੱਧ ਲੋਕ ਇਨਫੈਕਸ਼ਨ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਚੋਂ 5.87 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 16,657 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ 4434 ਮਰੀਜ਼ ਇਲਾਜ ਅਧੀਨ ਹਨ।
ਕੋਰੋਨਾ ਦੀ ਤੀਜੀ ਲਹਿਰ ਤੋਂ ਬਾਅਦ ਪੰਜਾਬ ਵਿੱਚ ਲੌਕਡਾਊਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੱਥੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਸਿਰਫ ਦੋ ਖੁਰਾਕਾਂ ਲੈਣ ਵਾਲੇ ਲੋਕਾਂ ਨੂੰ ਜਨਤਕ ਸਥਾਨਾਂ 'ਤੇ ਜਾਣ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ ਵਿੱਚ ਚੰਡੀਗੜ੍ਹ ਪੀਜੀਆਈ ਦੇ 196 ਡਾਕਟਰ, ਸਿਹਤ ਕਰਮਚਾਰੀ ਅਤੇ ਹੋਰ ਕਰਮਚਾਰੀ ਕੋਰੋਨਾ ਪੌਜ਼ੇਟਿਵ ਆਏ ਹਨ। ਇਨ੍ਹਾਂ ਚੋਂ 87 ਡਾਕਟਰ ਅਤੇ 109 ਹੋਰ ਸਟਾਫ਼ ਮੈਂਬਰ ਹਨ।
ਉਧਰ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਵਿੱਚ 125 ਯਾਤਰੀ ਕੋਰੋਨਾ ਸੰਕਰਮਿਤ ਪਾਏ ਗਏ। ਫਲਾਈਟ 'ਚ ਕੁੱਲ 191 ਯਾਤਰੀ ਸਵਾਰ ਸੀ। ਇਹ ਫਲਾਈਟ ਇਟਲੀ ਤੋਂ ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਈ ਸੀ। ਸਾਰੇ ਪੀੜਤਾਂ ਨੂੰ ਅੰਮ੍ਰਿਤਸਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਲਾਈਟ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਸੰਕਰਮਿਤ ਪਾਏ ਗਏ।
ਸਭ ਤੋਂ ਵਧ ਕੇਸ ਮਹਾਰਾਸ਼ਟਰ ਅਤੇ ਦਿੱਲੀ ‘ਚ
ਦਿੱਲੀ 'ਚ ਕੋਰੋਨਾ ਦੀ ਰਫਤਾਰ ਤਿੰਨ ਦਿਨਾਂ 'ਚ ਤਿੰਨ ਗੁਣਾ ਹੋ ਗਈ ਹੈ। ਦਿੱਲੀ 'ਚ 4 ਜਨਵਰੀ ਨੂੰ 5481 ਮਾਮਲੇ, 5 ਜਨਵਰੀ ਨੂੰ ਮਾਮਲੇ ਵਧ ਕੇ 10665, 6 ਜਨਵਰੀ ਨੂੰ 15097 ਮਾਮਲੇ ਸਾਹਮਣੇ ਆਏ, ਜਦੋਂਕਿ 6 ਕੋਰੋਨਾ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ ਸਕਾਰਾਤਮਕਤਾ ਦਰ 15% ਹੋ ਗਈ ਹੈ।
ਇੱਥੇ, ਵੀਰਵਾਰ ਨੂੰ ਮੁੰਬਈ ਵਿੱਚ 20,181 ਨਵੇਂ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। 4 ਮਰੀਜ਼ਾਂ ਦੀ ਵੀ ਮੌਤ ਹੋ ਗਈ ਹੈ। ਇੱਥੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 79,260 ਹੋ ਗਈ ਹੈ। ਅੱਜ ਮੁੰਬਈ ਵਿੱਚ 67 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਚੋਂ 20181 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ। ਯਾਨੀ ਸਕਾਰਾਤਮਕਤਾ ਦਰ 30% ਦਰਜ ਕੀਤੀ ਗਈ।