(Source: ECI/ABP News/ABP Majha)
ਹੁਣ ਵਿਆਹਾਂ 'ਚ ਸ਼ਾਮਲ ਹੋਣ ਵਾਲਿਆਂ ਲਈ ਵੀ ਕੋਰੋਨਾ ਟੈਸਟ ਹੋਇਆ ਲਾਜ਼ਮੀ
ਮੁੱਖ ਮੰਤਰੀ ਨੇ ਕਿਹਾ ਵਿਧਾਇਕ ਹੁਣ ਵਿਧਾਇਕ ਫੰਡ 'ਚੋਂ 50 ਫੀਸਦ ਤਕ ਦਾ ਉਪਯੋਗ ਲੋੜਵੰਦਾਂ ਦੀ ਮਦਦ ਲਈ ਕਰ ਸਕਣਗੇ। ਉਨ੍ਹਾਂ ਕਿਹਾ ਤੀਜੀ ਲਹਿਰ ਦਾ ਅਜੇ ਖਦਸ਼ਾ ਹੈ।
ਭੋਪਾਲ: ਮੱਧ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਤੇ ਛੱਲ ਪਾਉਣ ਲਈ ਵਿਆਹਾਂ 'ਚ ਹਿੱਸਾ ਲੈਣ ਵਾਲਿਆਂ ਦੀ ਸੰਖਿਆਂ ਇਕ ਵਾਰ ਫਿਰ ਤੋਂ ਤੈਅ ਕੀਤੀ ਗਈ ਹੈ। ਪਰ ਜੋ ਵੀ ਵਿਆਹ 'ਚ ਸ਼ਾਮਲ ਹੋਵੇਗਾ ਉਸ ਲਈ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜ਼ਿਲ੍ਹਿਆਂ ਦੀ ਕ੍ਰਾਇਸਸ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵਿਆਹ ਸਮਾਗਮ 'ਚ ਲਾੜਾ-ਲਾੜੀ ਪੱਖ ਦੇ 20-20 ਵਿਅਕਤੀ ਸ਼ਾਮਲ ਹੋ ਸਕਣਗੇ। ਸ਼ਾਮਲ ਹੋ ਰਹੇ ਸਾਰੇ ਲੋਕਾਂ ਲਈ ਕੋਰੋਨਾ ਟੈਸਟ ਜ਼ਰੂਰੀ ਹੋਵੇਗਾ। ਕ੍ਰਾਇਸਸ ਮੈਨੇਜਮੈਂਟ ਕਮੇਟੀਆਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ 'ਤੇ 15 ਜੂਨ ਤਕ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਵਿਧਾਇਕ ਹੁਣ ਵਿਧਾਇਕ ਫੰਡ 'ਚੋਂ 50 ਫੀਸਦ ਤਕ ਦਾ ਉਪਯੋਗ ਲੋੜਵੰਦਾਂ ਦੀ ਮਦਦ ਲਈ ਕਰ ਸਕਣਗੇ। ਉਨ੍ਹਾਂ ਕਿਹਾ ਤੀਜੀ ਲਹਿਰ ਦਾ ਅਜੇ ਖਦਸ਼ਾ ਹੈ। ਇਸ ਲਈ ਸਿਆਸੀ, ਸਮਾਜਿਕ ਗਤੀਵਿਧੀਆਂ, ਜਲੂਸ-ਜਲਸੇ, ਭੀੜ ਵਾਲੀਆਂ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਸੂਕਲ-ਕਾਲਜ, ਖੇਡ-ਕੁੱਦ, ਸਟੇਡੀਅਮ 'ਚ ਸਮਾਗਮ 'ਤੇ ਵੀ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ:
ਕੋਰੋਨਾ ਦੀ ਦੂਜੀ ਲਹਿਰ ਨੇ ਨੌਜਵਾਨਾਂ ਨੂੰ ਬਣਾਇਆ ਨਿਸ਼ਾਨਾ
ਦੇਸ਼ ਵਿਚ ਕੋਰੋਨਾਵਾਇਰਸ ਦੇ ਨਵੇਂ ਕੇਸ ਨਿਸ਼ਚਤ ਤੌਰ 'ਤੇ ਪਹਿਲਾਂ ਨਾਲੋਂ ਘੱਟ ਰਹੇ ਹਨ, ਪਰ ਖ਼ਤਰਾ ਅਜੇ ਟਾਲਿਆ ਨਹੀਂ। ਕੋਰੋਨਾ ਦੀ ਦੂਜੀ ਲਹਿਰ ਦੇਸ਼ ਲਈ ਬਹੁਤ ਖਤਰਨਾਕ ਸਾਬਤ ਹੋਈ ਹੈ ਅਤੇ ਇਸ ਲਹਿਰ ਨੇ ਦੇਸ਼ ਦੀ ਨੌਜਵਾਨਾਂ ਨੂੰ ਬਜ਼ੁਰਗਾਂ ਨਾਲੋਂ ਵਧੇਰੇ ਸ਼ਿਕਾਰ ਬਣਾਇਆ ਹੈ। ਇੱਕ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਕੇਰਲ ਵਿੱਚ ਲਾਗ ਦੇ ਕਾਰਨ 40 ਤੋਂ ਵੱਧ 30 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੀ ਮੌਤ ਹੋ ਗਈ। ਅਜਿਹੀ ਸਥਿਤੀ ਵਿੱਚ ਮਾਹਰਾਂ ਨੇ ਉਨ੍ਹਾਂ ਨੌਜਵਾਨਾਂ ਜਿਨ੍ਹਾਂ ਦਾ ਘਰ ਵਿੱਚ ਇਲਾਜ ਚੱਲ ਰਿਹਾ ਹੈ, ਨੂੰ ਸੁਚੇਤ ਰਹਿਣ ਅਤੇ ਕਿਸੇ ਗੰਭੀਰ ਲੱਛਣ ਦੇ ਪ੍ਰਗਟ ਹੁੰਦੇ ਹੀ ਡਾਕਟਰੀ ਮਦਦ ਲੈਣ ਦੀ ਅਪੀਲ ਕੀਤੀ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਮਈ ਦਾ ਮਹੀਨਾ ਭਾਰਤ ਵਿੱਚ ਸੰਕਰਮਣ ਦੇ ਕੇਸਾਂ ਅਤੇ ਮੌਤਾਂ ਦੇ ਮਾਮਲੇ ਵਿੱਚ ਸਭ ਤੋਂ ਖ਼ਤਰਨਾਕ ਸਾਬਤ ਹੋਇਆ ਹੈ। ਇਸ ਦੌਰਾਨ ਦੇਸ਼ ਨੂੰ ਸਭ ਤੋਂ ਵੱਧ ਸਿਹਤ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਕੇਰਲ ਵਿੱਚ ਵੀ 3,500 ਤੋਂ ਵੱਧ ਮੌਤਾਂ ਹੋਈਆਂ, ਜੋ ਕਿ ਸੂਬੇ ਦੀ 40 ਪ੍ਰਤੀਸ਼ਤ ਹਨ। ਇਸ ਦੇ ਨਾਲ ਹੀ 19 ਮਈ ਤੋਂ ਬੁੱਧਵਾਰ ਤੱਕ 31 ਤੋਂ 40 ਸਾਲ ਦੇ 144 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 19 ਮਈ ਤੋਂ, 18 ਤੋਂ 20 ਸਾਲ ਦੀ ਉਮਰ ਸਮੂਹ ਦੇ ਚਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਾਹਰ ਕਹਿੰਦੇ ਹਨ ਕਿ ਸਹੀ ਇਲਾਜ ਲੈਣ ਵਿਚ ਦੇਰੀ ਅਤੇ ਵੱਖ-ਵੱਖ ਕਿਸਮਾਂ ਦੀਆਂ ਲਾਗਾਂ ਨੌਜਵਾਨਾਂ ਵਿਚ ਵਿਗੜ ਰਹੀ ਸਥਿਤੀ ਦੇ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ: ਕੀ ਖ਼ਤਮ ਹੋ ਗਈ ਹੈ Sunil Grover ਅਤੇ Kapil Sharma ਦੀ ਕੁੜੱਤਣ? ਇਕੱਠੇ ਕੰਮ ਕਰਨ 'ਤੇ ਗੁੱਥੀ ਨੇ ਤੋੜੀ ਚੁੱਪੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904