Coronavirus Update in India: ਭਾਰਤ 'ਚ ਕੋਰੋਨਾ ਕੇਸਾਂ ਨੇ ਤੋੜਿਆ ਰਿਕਾਰਡ, ਪਹਿਲੀ ਵਾਰ ਇੱਕੋ ਦਿਨ 3.79 ਲੱਖ ਨਵੇਂ ਕੇਸ, 3645 ਮੌਤਾਂ
Corona Cases: ਭਾਰਤ ਵਿੱਚ ਲਗਾਤਾਰ 8ਵੇਂ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਹੁਣ ਤੱਕ 28 ਕਰੋੜ 44 ਲੱਖ ਤੋਂ ਵੱਧ ਕੋਰੋਨ ਦੇ ਟੈਸਟ ਕੀਤੇ ਜਾ ਚੁੱਕੇ ਹਨ। ਰੋਜ਼ਾਨਾ ਪੌਜ਼ੇਟੀਵਿਟੀ ਰੇਟ 21 ਪ੍ਰਤੀਸ਼ਤ ਤੋਂ ਵੱਧ ਹੈ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਕਾਬੂ ਹੋਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਲਾਗ ਦੇ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਵਧ ਰਹੀ ਹੈ।
ਹੁਣ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 379,257 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3645 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, ਕੋਰੋਨਾ ਤੋਂ 2,69,507 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ ਵਿੱਚ 3,60,960 ਨਵੇਂ ਮਾਮਲੇ ਸਾਹਮਣੇ ਆਏ ਸੀ।
ਕੋਰੋਨਾ ਕਰਕੇ ਭਾਰਤ ਦੀ ਤਾਜ਼ਾ ਹਾਲਾਤ ਕੁਝ ਇਸ ਤਰ੍ਹਾਂ ਹੈ-
ਕੁਲ ਕੋਰੋਨਾ ਕੇਸ- ਇੱਕ ਕਰੋੜ 83 ਲੱਖ 76 ਹਜ਼ਾਰ 524
ਕੁੱਲ ਡਿਸਚਾਰਜ - 1 ਕਰੋੜ 50 ਲੱਖ 86 ਹਜ਼ਾਰ 878
ਕੁੱਲ ਐਕਟਿਵ ਕੇਸ - 30 ਲੱਖ 84 ਹਜ਼ਾਰ 814
ਕੁੱਲ ਮੌਤ - 2 ਲੱਖ 4 ਹਜ਼ਾਰ 832
ਕੁੱਲ ਟੀਕਾਕਰਨ - 15 ਕਰੋੜ 20 ਹਜ਼ਾਰ 648 ਖੁਰਾਕ ਦਿੱਤੀ ਗਈ
ਉਧਰ ਗੱਲ ਕਰੀਏ ਸਭ ਤੋਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਦੀ ਤਾਂ ਇੱਥੇ ਕੋਵਿਡ ਦੇ 63,309 ਨਵੇਂ ਕੇਸ ਆਏ ਤੇ 985 ਹੋਰ ਲੋਕਾਂ ਦੀ ਮੌਤ ਹੋ ਗਈ। ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਪੌਜੇਟਵ ਦੀ ਗਿਣਤੀ 44,73,394 ਤੇ ਮ੍ਰਿਤਕਾਂ ਦੀ ਗਿਣਤੀ 67,214 ਹੋ ਗਈ ਹੈ।
ਦਿੱਲੀ ਵਿੱਚ ਕੋਰੋਨਾ ਸਾਹਮਣੇ ਆਏ 25,986 ਨਵੇਂ ਕੇਸ
ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾਵਾਇਰਸ ਦੇ 25,986 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, ਜਦੋਂਕਿ 368 ਮਰੀਜ਼ਾਂ ਦੀ ਮੌਤ ਹੋਈ। ਰਾਜਧਾਨੀ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 10,53,701 ਹੋ ਗਈ ਹੈ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 14,616 ਹੋ ਗਈ ਹੈ।
ਜਾਣੋ ਕੀ ਹੈ ਕੋਰੋਨਾ ਟੀਕਾਕਰਣ ਦੀ ਗਿਣਤੀ
ਕੋਰੋਨਾ ਟੀਕਾ ਲਗਵਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਤੋਂ ਸ਼ੁਰੂ ਹੋਈ ਸੀ। 28 ਅਪ੍ਰੈਲ ਤੱਕ ਦੇਸ਼ ਭਰ ਵਿਚ 15 ਕਰੋੜ 20 ਹਜ਼ਾਰ 648 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਬੀਤੇ ਦਿਨੀਂ 21 ਲੱਖ 93 ਹਜ਼ਾਰ 281 ਟੀਕੇ ਲਾਏ ਗਏ। ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ 1 ਮਈ ਤੋਂ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਵੀ ਟੀਕਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: Samsung Galaxy M42 5G ਭਾਰਤ ’ਚ ਲਾਂਚ, Knowx Security ਨਾਲ ਮਿਲਣਗੇ ਇਹ ਖਾਸ ਫ਼ੀਚਰਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904