Samsung Galaxy M42 5G ਭਾਰਤ ’ਚ ਲਾਂਚ, Knowx Security ਨਾਲ ਮਿਲਣਗੇ ਇਹ ਖਾਸ ਫ਼ੀਚਰਜ਼
Samsung Galaxy M43 5G ਦੇ 6GB ਰੈਮ ਤੇ 128 GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 21,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ 8 GB ਰੈਮ ਤੇ 128 GB ਸਟੌਰੇਜ ਵੇਰੀਐਂਟ ਨੂੰ ਤੁਸੀਂ 23,999 ਰੁਪਏ ’ਚ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਮਈ ਮਹੀਨੇ ਇਹ ਫ਼ੋਨ ਇੰਟਰੋਡਕਟਰੀ ਕੀਮਤ ਨਾਲ ਮਿਲ ਸਕੇਗਾ।
Samsung Galaxy M42 5G: ਇਸ ਮਹੀਨੇ ਓਪੋ, ਰੀਅਲਮੀ ਸਮੇਤ ਕਈ ਕੰਪਨੀਆਂ ਨੇ ਸਸਤੇ 5G ਸਮਾਰਟਫ਼ੋਨ ਭਾਰਤ ’ਚ ਲਾਂਚ ਕੀਤੇ ਹਨ। ਉੱਥੇ ਹੁਣ ਸੈਮਸੰਗ ਨੇ ਵੀ ਆਪਣਾ ਸਸਤਾ 5G ਫ਼ੋਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Samsung Galaxy M42 5G ਭਾਰਤੀ ਬਾਜ਼ਾਰ ਵਿੱਚ ਉਤਾਰ ਦਿੱਤਾ ਹੈ। ਫ਼ੋਨ ਕਈ ਖ਼ਾਸ ਫ਼ੀਚਰਜ਼ ਨਾਲ ਲੈਸ ਹੈ। ਇਸ ਵਿੱਚ 48 ਮੈਗਾਪਿਕਸਲ ਕੈਮਰੇ ਦੇ ਨਾਲ-ਨਾਲ Knox ਸਕਿਓਰਿਟੀ ਫ਼ੀਚਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਫ਼ੋਨ ਦੇ ਸਪੈਸੀਫ਼ਿਕੇਸ਼ਨਜ਼ ਤੇ ਕੀਮਤ ਬਾਰੇ
ਇੰਨੀ ਫ਼ੋਨ ਦੀ ਕੀਮਤ
Samsung Galaxy M43 5G ਦੇ 6GB ਰੈਮ ਤੇ 128 GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 21,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ 8 GB ਰੈਮ ਤੇ 128 GB ਸਟੌਰੇਜ ਵੇਰੀਐਂਟ ਨੂੰ ਤੁਸੀਂ 23,999 ਰੁਪਏ ’ਚ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਮਈ ਮਹੀਨੇ ਇਹ ਫ਼ੋਨ ਇੰਟਰੋਡਕਟਰੀ ਕੀਮਤ ਨਾਲ ਮਿਲ ਸਕੇਗਾ। ਇਸ ਤੋਂ ਬਾਅਦ ਫ਼ੋਨ ਦੇ 6GB ਰੈਮ ਵਾਲੇ ਵੇਰੀਐਂਟ ਨੂੰ ਤੁਸੀਂ 19,999 ਰੁਪਏ ’ਚ ਘਰ ਲਿਆ ਸਕੋਗੇ। ਉੱਧਰ 8GB ਰੈਮ ਵਾਲਾ ਵੇਰੀਐਂਟ ਸਿਰਫ਼ 21,999 ਰੁਪਏ ’ਚ ਮਿਲੇਗਾ।
ਸੈਮਸੰਗ ਦਾ ਇਹ ਫ਼ੋਨ ਪ੍ਰਿਜ਼ਮ ਡਾਟ ਬਲੈਕ ਤੇ ਪ੍ਰਿਜ਼ਮ ਡਾੱਟ ਗ੍ਰੇਅ ਕਲਰ ਆਪਸ਼ਨਜ਼ ’ਚ ਉਪਲਬਧ ਹੈ। ਫ਼ੋਨ ਦੀ ਸੇਲ ਇੱਕ ਮਈ ਤੋਂ ਐਮੇਜ਼ੌਨ ਤੇ ਸੈਮਸੰਗ ਇੰਡੀਆ ਦੀ ਆਫ਼ੀਸ਼ੀਅਲ ਵੈੱਬਸਾਈਟ ਉੱਤੇ ਸ਼ੁਰੂ ਹੋਵੇਗੀ।
ਇਹ ਹਨ ਸਪੈਸੀਫ਼ਿਕੇਸ਼ਨਜ਼
Samsung Galaxy M42 5G ’ਚ 6.6 ਇੰਚ ਐੱਚਡੀ+ ਸੁਪਰ ਐਮੋਲੇਡ ਇਨਫ਼ਿਨਿਟੀ-ਯੂ ਡਿਸਪਲੇਅ ਦਿੱਤਾ ਗਿਆ ਹੈ। ਫ਼ੋਨ ਐਂਡ੍ਰਾੱਇਡ 11 ਉੱਤੇ ਆਧਾਰਤ ਵਨ ਯੂਆਈ 3.1 ਉੱਤੇ ਕੰਮ ਕਰਦਾ ਹੈ। ਕਾਰਗੁਜ਼ਾਰੀ ਲਈ ਇਸ ਵਿੱਚ ਕੁਐਲਕਾੱਮ ਸਨੈਪਡ੍ਰੈਗਨ 750G SoC ਪ੍ਰੋਸੈੱਸਰ ਵਰਤਿਆ ਗਿਆ ਹੈ। ਇਸ ਵਿੱਚ 8 GB ਰੈਮ ਅਤੇ 128 GB ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਇੱਕ TB ਤੱਕ ਵਧਾਇਆ ਵੀ ਜਾ ਸਕਦਾ ਹੈ। ਇਸ ਫ਼ੋਨ ਦੀ ਖ਼ਾਸੀਅਤ ਹੈ ਕਿ ਇਸ ਵਿੱਚ ਵਰਤੋਂਕਾਰਾਂ ਨੂੰ Knox Secutiry ਤੇ Samsung Pay ਜਿਹੇ ਫ਼ੀਚਰਜ਼ ਵੀ ਦਿੱਤੇ ਗਏ ਹਨ।
ਜ਼ਬਰਦਸਤ ਕੈਮਰਾ
ਫ਼ੋਟੋਗ੍ਰਾਫ਼ੀ ਦੀ ਗੱਲ ਕਰੀਏ, ਤਾਂ Samsung Galaxy M42 5G ਕੁਐਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਅਲਟ੍ਰਾਵਾਈਡ ਐਂਗਲ ਕੈਮਰਾ ਸੈਂਸਰ, 5 ਮੈਗਾਪਿਕਸਲ ਮੈਕ੍ਰੋ ਕੈਮਰਾ ਸੈਂਸਰ ਅਤੇ 5 ਮੈਗਾਪਿਕਸਲ ਡੈਪਥ ਕੈਮਰਾ ਸੈਂਸਰ ਵੀ ਦਿੱਤੇ ਗਏ ਹਨ। ਫ਼ੋਨ ਵਿੱਚ ਨਾਈਟ ਮੋਡ, ਸਿੰਗਲ ਟੈੱਕ, ਹਾਈਪਰਲੈਪਸ, ਸੀਨ ਆੱਪਟੀਮਾਈਜ਼ਰ, ਸੁਪਰ ਸਲੋਅ ਮੋਸ਼ਲ ਤੇ ਫ਼ਲਾਅ ਡਿਟੈਕਸ਼ਨ ਜਿਹੇ ਸ਼ਾਨਦਾਰ ਕੈਮਰਾ ਫ਼ੀਚਰਜ਼ ਦਿੱਤੇ ਗਏ ਹਨ। ਸੈਲਫ਼ੀ ਤੇ ਵੀਡੀਓ ਕਾਲਿੰਗ ਲਈ ਇਸ ਵਿੰਚ 20 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇੰਗਲੈਂਡ ਵੱਲੋਂ ਭਾਰਤ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਇਨਕਾਰ, ਦੱਸੀ ਇਹ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904