ਪੜਚੋਲ ਕਰੋ

ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਗਿਣਤੀ 4 ਲੱਖ ਤੋਂ ਪਾਰ, ਦਿਨੋ-ਦਿਨ ਵਿਗੜ ਰਹੇ ਹਾਲਾਤ

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ ਸਭ ਤੋਂ ਵੱਧ 15,413 ਨਵੇਂ ਕੇਸਾਂ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਸਾਰ ਲਗਾਤਾਰ ਜਾਰੀ ਹੈ।ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ ਸਭ ਤੋਂ ਵੱਧ 15,413 ਨਵੇਂ ਕੇਸਾਂ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਜਦੋਂਕਿ 306 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13,254 ਹੋ ਗਈ। ਸਿਰਫ ਅੱਠ ਦਿਨਾਂ ' ਚ ਸੰਕਰਮਿਤ ਮਰਿਜ਼ਾਂ ਦਾ ਅੰਕੜਾ 3 ਤੋਂ 4 ਲੱਖ ਹੋ ਗਿਆ ਹੈ।ਦੇਸ਼ 'ਚ 12 ਜੂਨ ਨੂੰ ਮਰੀਜ਼ਾਂ ਦੀ ਗਿਣਤੀ 3 ਲੱਖ ਸੀ ਜੋ 20 ਜੂਨ ਨੂੰ ਵੱਧ ਕੇ 4 ਲੱਖ ਪਾਰ ਹੋ ਗਈ। ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,12,077 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਮਹਾਮਾਰੀ ਨਾਲ ਭਾਰਤ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇੱਥੇ ਤਿੰਨ ਦਿਨਾਂ 'ਚ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਸ਼ਨੀਵਾਰ ਨੂੰ ਰਿਕਾਰਡ 3630 ਪੌਜ਼ੇਟਿਵ ਕੇਸ ਦਰਜ ਕੀਤੇ ਗਏ।ਦਿੱਲੀ 'ਚ ਕੱਲ੍ਹ ਰਿਕਾਰਡ 77 ਮੌਤਾਂ ਹੋਈਆਂ ਹਨ। ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ! ਭਾਰਤ ਨੇ 64 ਦਿਨਾਂ 'ਚ 1 ਲੱਖ ਦਾ ਅੰਕੜਾ ਪਾਰ ਕੀਤਾ ਸੀ। ਜਿਸ ਤੋਂ 15 ਹੋਰ ਦਿਨਾਂ ਬਾਅਦ ਇਹ ਅੰਕੜਾ 2 ਲੱਖ ਤੱਕ ਪਹੁੰਚ ਗਿਆ ਅਤੇ ਫਿਰ ਸਿਰਫ ਦੱਸ ਦਿਨਾਂ 'ਚ ਇਹ ਅੰਕੜਾ ਤਿੰਨ ਲੱਖ ਤੱਕ ਪਹੁੰਚ ਗਿਆ।ਹੁਣ ਸਿਰਫ ਅੱਠ ਦਿਨਾਂ 'ਚ ਅੰਕੜਾ 3 ਤੋਂ 4 ਲੱਖ ਹੋ ਗਿਆ ਹੈ।ਸਵੇਰੇ 8 ਵਜੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਠੀਕ ਹੋਏ 2,27,755 ਮਰੀਜ਼ਾਂ ਦੀ ਰਿਕਵਰੀ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, ਜਦੋਂ ਕਿ 1,69,451 ਐਕਟਿਵ ਕੇਸ ਸਨ। ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ ਦੇਸ਼ ਵਿੱਚ 1 ਜੂਨ ਤੋਂ 21 ਤੱਕ 2,19,926 ਕੇਸਾਂ ਨਾਲ ਸੰਕਰਮਣ 'ਚ ਵਾਧਾ ਹੋਇਆ।ਜਿਨ੍ਹਾਂ ਰਾਜਾਂ 'ਚ ਕੋਰੋਨਾਵਾਇਰਸ ਕੇਸਾਂ ਦਾ ਤੇਜ਼ੀ ਨਾਲ ਵਾਧਾ ਹੋਇਆ ਉਸ 'ਚ ਮਹਾਂਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਚੋਟੀ ਦੇ ਪੰਜ ਰਾਜਾਂ ਵਿੱਚ ਸ਼ਾਮਲ ਹਨ। ਐਤਵਾਰ ਸਵੇਰ ਤੱਕ ਦੱਸੀਆਂ ਗਈਆਂ 306 ਨਵੀਆਂ ਮੌਤਾਂ ਵਿਚੋਂ 91 ਮਹਾਰਾਸ਼ਟਰ, 77 ਦਿੱਲੀ, 38 ਤਾਮਿਲਨਾਡੂ, 20 ਗੁਜਰਾਤ, 19 ਉੱਤਰ ਪ੍ਰਦੇਸ਼, 11 ਪੱਛਮੀ ਬੰਗਾਲ, ਅੱਠ ਕਰਨਾਟਕ ਤੋਂ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਛੇ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਤੋਂ ਪੰਜ, ਰਾਜਸਥਾਨ ਤੋਂ ਚਾਰ, ਬਿਹਾਰ ਤੋਂ ਦੋ ਤੇ ਉਤਰਾਖੰਡ, ਛੱਤੀਸਗੜ ਅਤੇ ਉੜੀਸਾ ਤੋਂ ਇਕ-ਇਕ ਮੌਤ ਦਰਜ ਕੀਤੀ ਗਈ ਹੈ। ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੋਵਿਡ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 98 ਹੋ ਗਈ ਹੈ। ਪੰਜਾਬ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3,952 ਹੈ। ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Bengal 'ਚ 11 ਸਾਲਾ ਮਾਸੂਮ ਦੀ ਬੋਰੀ 'ਚੋਂ ਮਿਲੀ ਲਾਸ਼, ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਦਾ ਆਰੋਪ ,ਜਾਣੋ ਪੂਰਾ ਮਾਮਲਾ
Bengal 'ਚ 11 ਸਾਲਾ ਮਾਸੂਮ ਦੀ ਬੋਰੀ 'ਚੋਂ ਮਿਲੀ ਲਾਸ਼, ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਦਾ ਆਰੋਪ ,ਜਾਣੋ ਪੂਰਾ ਮਾਮਲਾ
Monsoon 2026: ਮਾਨਸੂਨ ਦੀ ਐਂਟਰੀ ਨੇ ਮਚਾਈ ਤਬਾਹੀ, ਭਾਰੀ ਮੀਂਹ-ਗਰਜ ਸਣੇ 30-40KM ਦੀ ਰਫ਼ਤਾਰ ਨਾਲ ਤੂਫਾਨ ਦਾ ਅਲਰਟ; ਦੁਪਹਿਰ ਦੀ ਸ਼ਿਫਟ ਲਈ ਸਕੂਲਾਂ 'ਚ ਛੁੱਟੀ ਦਾ ਐਲਾਨ...
ਮਾਨਸੂਨ ਦੀ ਐਂਟਰੀ ਨੇ ਮਚਾਈ ਤਬਾਹੀ, ਭਾਰੀ ਮੀਂਹ-ਗਰਜ ਸਣੇ 30-40KM ਦੀ ਰਫ਼ਤਾਰ ਨਾਲ ਤੂਫਾਨ ਦਾ ਅਲਰਟ; ਦੁਪਹਿਰ ਦੀ ਸ਼ਿਫਟ ਲਈ ਸਕੂਲਾਂ 'ਚ ਛੁੱਟੀ ਦਾ ਐਲਾਨ...
BJP MLA Gets 4-year Jail: ਸਿਆਸੀ ਜਗਤ 'ਚ ਆਇਆ ਭੂਚਾਲ, ਮਸ਼ਹੂਰ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਸਜ਼ਾ; ਇੰਨੇ ਸਾਲ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, ਮਸ਼ਹੂਰ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਸਜ਼ਾ; ਇੰਨੇ ਸਾਲ ਖਾਣੀ ਪਏਗੀ ਜੇਲ੍ਹ ਦੀ ਹਵਾ...
Political News: ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Embed widget