ਪੜਚੋਲ ਕਰੋ
(Source: ECI/ABP News)
ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!
ਟਰੰਪ ਨੇ 16 ਜੂਨ ਨੂੰ ਵਾਈਟ ਹਾਊਸ 'ਚ ਅਹਿਮ ਮੀਟਿੰਗ ਕੀਤੀ ਸੀ। ਇਸ 'ਚ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ 'ਤੇ ਰਿਪੋਰਟ ਪੇਸ਼ ਕੀਤੀ ਸੀ। ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ 'ਤੇ ਰਿਪੋਰਟ ਵੀ ਸੌਂਪੀ ਸੀ। ਮੀਟਿੰਗ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ "ਐਲਏਸੀ ਦੇ ਹਾਲਾਤ 'ਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ।"
![ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ! trump is ready and tries to mediate for the dispute between India and china ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!](https://static.abplive.com/wp-content/uploads/sites/5/2020/06/21160057/xi-jinping-narener-modi-trump.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਭਾਰਤ-ਚੀਨ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ 'ਚ ਹਨ। ਸ਼ਨੀਵਾਰ ਵਾਈਟ ਹਾਊਸ 'ਚ ਟਰੰਪ ਨੇ ਕਿਹਾ "ਦੋਵੇਂ ਦੇਸ਼ ਮੁਸ਼ਕਲ ਹਾਲਾਤ 'ਚੋਂ ਗੁਜ਼ਰ ਰਹੇ ਹਨ। ਸਾਡੇ ਵੱਲੋਂ ਸੁਲ੍ਹਾ ਦੀ ਕੋਸ਼ਿਸ਼ ਵੀ ਹੋ ਰਹੀ ਹੈ।"
ਦਰਅਸਲ 15 ਜੂਨ ਰਾਤ ਗਲਵਾਨ ਘਾਟੀ 'ਚ ਚੀਨੀ ਤੇ ਭਾਰਤੀ ਫੌਜ ਵਿਚਾਲੇ ਝੜਪ ਹੋਈ ਸੀ। ਇਸ ਦੌਰਾਨ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਹ ਵੀ ਕਿਹਾ ਜਾ ਰਿਹਾ ਜਵਾਬੀ ਕਾਰਵਾਈ 'ਚ ਚੀਨ ਦੇ 43 ਫੌਜੀ ਮਾਰੇ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ 16 ਜੂਨ ਨੂੰ ਵਾਈਟ ਹਾਊਸ 'ਚ ਅਹਿਮ ਮੀਟਿੰਗ ਕੀਤੀ ਸੀ। ਇਸ 'ਚ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ 'ਤੇ ਰਿਪੋਰਟ ਪੇਸ਼ ਕੀਤੀ ਸੀ। ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ 'ਤੇ ਰਿਪੋਰਟ ਵੀ ਸੌਂਪੀ ਸੀ। ਮੀਟਿੰਗ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ "ਐਲਏਸੀ ਦੇ ਹਾਲਾਤ 'ਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ।"
ਟਰੰਪ ਨੇ ਪਿਛਲੇ ਮਹੀਨੇ ਵੀ ਭਾਰਤ-ਚੀਨ 'ਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਦੋਵਾਂ ਹੀ ਦੇਸ਼ਾਂ ਨੇ ਟਰੰਪ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਦੋਵਾਂ ਨੇ ਹੀ ਗੱਲਬਾਤ ਜ਼ਰੀਏ ਮਸਲੇ ਦਾ ਹੱਲ ਕੱਢਣ ਦੀ ਗੱਲ ਆਖੀ ਸੀ।
ਇਹ ਵੀ ਪੜ੍ਹੋ:
- ਮੋਦੀ ਨੇ ਕਿਹਾ ਕੋਰੋਨਾ ਨਾਲ ਲੜ੍ਹਨ ਲਈ ਯੋਗ ਜ਼ਰੂਰੀ
- ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ
- ਦੁਨੀਆਂ ਭਰ 'ਚ ਲੱਗਿਆ ਸੂਰਜ ਗ੍ਰਹਿਣ, ਸਾਹਮਣੇ ਆਈ ਪਹਿਲੀ ਤਸਵੀਰ
- ਸੂਰਜ ਗ੍ਰਹਿਣ ਲੱਗਣ 'ਚ ਕੁਝ ਹੀ ਮਿੰਟ ਬਾਕੀ, ਅਦਭੁਤ ਹੋਵੇਗਾ ਨਜ਼ਾਰਾ
- ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ
- ਪੰਜਾਬ ਵੱਲ ਆ ਗਿਆ ਮੌਨਸੂਨ, ਮਿਲੇਗੀ ਗਰਮੀ ਤੋਂ ਰਾਹਤ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)