ਪੜਚੋਲ ਕਰੋ

Coronavirus India: ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ ਨਵੇਂ ਕੇਸਾਂ 'ਚ 14.2 ਪ੍ਰਤੀਸ਼ਤ ਵਾਧਾ, ਜਾਣੋ ਤਾਜ਼ਾ ਅੰਕੜੇ

Coronavirus Update: ਪਿਛਲੇ 24 ਘੰਟਿਆਂ 'ਚ 40567 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਹਫਤਾਵਾਰੀ ਪੌਜ਼ੇਟੀਵਿਟੀ ਰੇਟ 2.43% ਹੈ ਜੋ ਪਿਛਲੇ 76 ਦਿਨਾਂ ਤੋਂ 3 ਪ੍ਰਤੀਸ਼ਤ ਘੱਟ ਹੈ।

Covid 19 Cases in India: ਦੇਸ਼ 'ਚ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਵਧ ਗਈ ਹੈ। ਕੇਰਲ ਵਿੱਚ 70 ਫੀਸਦੀ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 43,263 ਨਵੇਂ ਕੋਰੋਨਾ ਕੇਸ ਆਏ ਹਨ। ਇਸ ਤੋਂ ਇੱਕ ਦਿਨ ਪਹਿਲਾਂ 37,875 ਮਾਮਲੇ ਆਏ ਸੀ।

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 338 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ। 40,567 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ 2358 ਐਕਟਿਵ ਮਾਮਲੇ ਵਧੇ ਹਨ।

ਕੇਰਲ 'ਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ

ਬੁੱਧਵਾਰ ਨੂੰ ਕੇਰਲ ਵਿੱਚ ਕੋਵਿਡ ਦੇ 30,196 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੇਰਲ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 42 ਲੱਖ 83 ਹਜ਼ਾਰ 494 ਹੋ ਗਈ ਹੈ। ਜਦੋਂਕਿ 181 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 22,001 ਤੱਕ ਪਹੁੰਚ ਗਈ। ਸੂਬੇ 'ਚ ਲਗਾਤਾਰ ਪੰਜ ਦਿਨਾਂ ਤੱਕ ਰੋਜ਼ਾਨਾ 30 ਹਜ਼ਾਰ ਤੋਂ ਹੇਠਾਂ ਰਹਿਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਇਹ 30 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਇਸ ਦੇ ਨਾਲ ਹੀ ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 4174 ਨਵੇਂ ਮਾਮਲੇ ਸਾਹਮਣੇ ਆਏ ਤੇ 65 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 64 ਲੱਖ 97 ਹਜ਼ਾਰ 872 ਹੋ ਗਈ। ਇੱਥੇ ਮ੍ਰਿਤਕਾਂ ਦੀ ਗਿਣਤੀ ਵਧ ਕੇ 1 ਲੱਖ 37 ਹਜ਼ਾਰ 962 ਹੋ ਗਈ।

ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 31 ਲੱਖ 39 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 41 ਹਜ਼ਾਰ 749 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 23 ਲੱਖ 4 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 93 ਹਜ਼ਾਰ 614 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 31 ਲੱਖ 39 ਹਜ਼ਾਰ 981

ਕੁੱਲ ਡਿਸਚਾਰਜ - 3 ਕਰੋੜ 23 ਲੱਖ 4 ਹਜ਼ਾਰ 618

ਕੁੱਲ ਐਕਟਿਵ ਕੇਸ - ਤਿੰਨ ਲੱਖ 93 ਹਜ਼ਾਰ 614

ਕੁੱਲ ਮੌਤ- ਚਾਰ ਲੱਖ 41 ਹਜ਼ਾਰ 749

ਕੁੱਲ ਟੀਕਾਕਰਨ - 71 ਕਰੋੜ 65 ਲੱਖ 97 ਹਜ਼ਾਰ ਖੁਰਾਕਾਂ

71 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 8 ਸਤੰਬਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 71 ਕਰੋੜ 65 ਲੱਖ 97 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 86.91 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ, ਹੁਣ ਤੱਕ 53.68 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਆਖਰੀ ਦਿਨ 18.17 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 3 ਪ੍ਰਤੀਸ਼ਤ ਤੋਂ ਘੱਟ ਹੈ।

ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.33 ਫੀਸਦੀ ਹੈ ਜਦੋਂਕਿ ਰਿਕਵਰੀ ਰੇਟ 97.48 ਫੀਸਦੀ ਹੈ। ਐਕਟਿਵ ਕੇਸ 1.18 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 6ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ 'ਤੇ ਹੈ। ਜਦੋਂ ਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: Captain Amarinder Singh: ਹਾਈਕੋਰਟ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Advertisement
ABP Premium

ਵੀਡੀਓਜ਼

ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂKulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੀਡਿਆ ਨੂੰ ਨਸੀਹਤDiljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
58,999 ਰੁਪਏ ਦੇ iPhone 14 'ਤੇ 50 ਹਜ਼ਾਰ ਦਾ ਡਿਸਕਾਊਂਟ, ਤੁਰੰਤ ਖਰੀਦੋ
58,999 ਰੁਪਏ ਦੇ iPhone 14 'ਤੇ 50 ਹਜ਼ਾਰ ਦਾ ਡਿਸਕਾਊਂਟ, ਤੁਰੰਤ ਖਰੀਦੋ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ
Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ
Embed widget