Coronavirus Update: ਕੋਰੋਨਾ ਕੇਸਾਂ 'ਚ ਵੱਡਾ ਉਛਾਲ 24 ਘੰਟਿਆਂ 'ਚ 2 ਲੱਖ ਨਵੇਂ ਕੇਸ, ਐਕਟਿਵ ਕੇਸ ਹੋਏ 14 ਲੱਖ ਤੋਂ ਪਾਰ
Coronavirus Cases In India: ਦੇਸ਼ ਵਿੱਚ ਕੋਰੋਨਾਵਾਇਰਸ ਲਈ ਹੁਣ ਤਕ 26 ਕਰੋੜ 20 ਲੱਖ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬੀਤੇ ਦਿਨੀਂ 14 ਲੱਖ ਟੈਸਟਾਂ ਦੀ ਜਾਂਚ ਕੀਤੀ ਗਈ। ਪੌਜ਼ੇਟਿਵ ਰੇਟ ਹੁਣ 13 ਪ੍ਰਤੀਸ਼ਤ ਤੋਂ ਵੱਧ ਹੈ।
ਨਵੀਂ ਦਿੱਲੀ: ਕੋਰੋਨਾ ਦੀ ਬੇਕਾਬੂ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਦੁਨੀਆ ਵਿਚ ਹਰ ਦਿਨ ਸਭ ਤੋਂ ਵੱਧ ਕੇਸ ਭਾਰਤ ਆ ਰਹੇ ਹਨ। ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਹੁਣ ਦੋ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 200739 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 1038 ਵਿਅਕਤੀਆਂ ਦੀ ਮੌਤ ਹੋਈ ਹੈ। ਹਾਲਾਂਕਿ 93,528 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।
ਜਾਣੋ ਕੀ ਹੈ ਦੇਸ਼ ਵਿੱਚ ਕੋਰੋਨਾ ਦੀ ਸਥਿਤੀ-
ਕੁਲ ਕੋਰੋਨਾ ਕੇਸ- ਇੱਕ ਕਰੋੜ 40 ਲੱਖ 74 ਹਜ਼ਾਰ 564
ਕੁੱਲ ਡਿਸਚਾਰਜ - ਇੱਕ ਕਰੋੜ 24 ਲੱਖ 29 ਹਜ਼ਾਰ 564
ਕੁੱਲ ਐਕਟਿਵ ਕੇਸ - 14 ਲੱਖ 71 ਹਜ਼ਾਰ 877
ਕੁੱਲ ਮੌਤ- 1 ਲੱਖ 73 ਹਜ਼ਾਰ 123
ਕੁੱਲ ਟੀਕਾਕਰਣ - 11 ਕਰੋੜ 44 ਲੱਖ 93 ਹਜ਼ਾਰ 238 ਖੁਰਾਕ ਦਿੱਤੀ ਗਈ
ਪੂਰੇ ਮਹਾਰਾਸ਼ਟਰ ਵਿੱਚ 15 ਦਿਨਾਂ ਦਾ ਕਰਫਿਊ ਲਾਗੂ
ਬੁੱਧਵਾਰ ਨੂੰ ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਸੰਕਰਮਣ ਦੇ 58,952 ਨਵੇਂ ਕੇਸ ਸਾਹਮਣੇ ਆਏ ਅਤੇ 278 ਲੋਕਾਂ ਦੀ ਮੌਤ ਹੋਈ। ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੀ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ ਪੂਰੇ ਸੂਬੇ ਵਿੱਚ 14 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ 15 ਦਿਨਾਂ ਦਾ ਰਾਜ ਵਿਆਪੀ ਕਰਫਿਊ ਲਗਾ ਦਿੱਤਾ ਗਿਆ।
ਕੱਲ੍ਹ 33 ਲੱਖ ਟੀਕੇ ਦਿੱਤੇ ਗਏ
ਕੋਰੋਨਾ ਟੀਕਾ ਲਗਵਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 14 ਅਪ੍ਰੈਲ ਤੱਕ ਦੇਸ਼ ਭਰ ਵਿੱਚ 11 ਕਰੋੜ 44 ਲੱਖ 93 ਹਜ਼ਾਰ 238 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨ 33 ਲੱਖ 13 ਹਜ਼ਾਰ 848 ਟੀਕੇ ਲੱਗੇ। ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।
ਦੇਸ਼ ਵਿੱਚ ਕੋਰੋਨਾ ਦੀ ਮੌਤ ਰੇਟ 1.24 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਦਰ 89 ਪ੍ਰਤੀਸ਼ਤ ਦੇ ਨੇੜੇ ਹੈ। ਦੇਸ਼ 'ਚ ਐਕਟਿਵ ਕੇਸ 10 ਲੱਖ ਤੋਂ ਪਾਰ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ 'ਤੇ ਹੈ। ਸੰਕਰਮਿਤ ਦੀ ਕੁਲ ਗਿਣਤੀ ਦੇ ਮਾਮਲੇ ਵਿਚ ਭਾਰਤ ਦੂਜੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ: Coronavirus in Gujarat: ਮੋਦੀ ਦੇ ਗੜ੍ਹ ਗੁਜਰਾਤ 'ਚ ਕੋਰੋਨਾ ਦਾ ਕਹਿਰ, ਸ਼ਮਸ਼ਾਨਘਾਟਾਂ 'ਚ ਸਸਕਾਰ ਲਈ ਲੰਬੀਆਂ ਕਤਾਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904