WHO on Covid-19: ਹੁਣ ਕੋਰੋਨਾ ਨਹੀਂ ਹੈ ਗਲੋਬਰ ਹੈਲਥ ਐਮਰਜੈਂਸੀ, WHO ਨੇ ਕੀਤਾ ਐਲਾਨ
ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। WHO ਨੇ ਕਿਹਾ ਕਿ ਕੋਰੋਨਾ ਹੁਣ ਗਲੋਬਰ ਹੈਲਥ ਐਮਰਜੈਂਸੀ ਨਹੀਂ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। WHO ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ ਹੁਣ ਪਬਲਿਕ ਗਲੋਬਲ ਹੈਲਥ ਐਮਰਜੈਂਸੀ ਨਹੀਂ ਹੈ। ਇਸ ਸਬੰਧੀ ਫੈਸਲਾ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਵਿੱਚ ਲਿਆ ਗਿਆ।
WHO ਦੇ ਡਾਇਰੈਕਟਰ-ਜਨਰਲ ਡਾਕਟਰ ਟੇਡ੍ਰੋਸ ਨੇ ਕਿਹਾ, "ਕੱਲ੍ਹ ਐਮਰਜੈਂਸੀ ਕਮੇਟੀ ਦੀ 15ਵੀਂ ਵਾਰ ਮੀਟਿੰਗ ਹੋਈ। ਇਸ ਵਿੱਚ ਮੈਨੂੰ ਦੁਨੀਆ ਵਿੱਚ ਕੋਵਿਡ-19 ਦੀ ਵਿਸ਼ਵ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਲਈ ਕਿਹਾ ਗਿਆ ਹੈ। ਮੈਂ ਉਨ੍ਹਾਂ ਦੀ ਸਲਾਹ ਮੰਨ ਲਈ ਹੈ।"
ਕਦੋਂ ਪਬਲਿਕ ਗਲੋਬਲ ਹੈਲਥ ਐਮਰਜੈਂਸੀ ਬਣਿਆ?
WHO ਨੇ ਕਿਹਾ ਕਿ 30 ਜਨਵਰੀ 2020 ਨੂੰ ਕੋਵਿਡ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਸੀ। ਹਾਲਾਂਕਿ WHO ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਅਜੇ ਵੀ ਵਿਸ਼ਵ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। WHO ਦੇ ਅਨੁਸਾਰ, ਜਦੋਂ ਕੋਰੋਨਾ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਕੀਤਾ ਗਿਆ ਸੀ, ਚੀਨ ਵਿੱਚ 100 ਤੋਂ ਘੱਟ ਕੋਰੋਨਾ ਦੇ ਕੇਸ ਪਾਏ ਗਏ ਸਨ ਅਤੇ ਕਿਸੇ ਦੀ ਮੌਤ ਨਹੀਂ ਹੋਈ ਸੀ। ਪਰ ਤਿੰਨ ਸਾਲਾਂ ਬਾਅਦ ਇਹ ਅੰਕੜਾ ਵਧ ਕੇ 70 ਲੱਖ ਹੋ ਗਿਆ।