Covid Vaccination: ਲਗਾਤਾਰ ਪੰਜਵੇਂ ਦਿਨ ਲੱਗੇ 15 ਲੱਖ ਤੋਂ ਘੱਟ ਟੀਕਿਆਂ ਨੇ ਵਧਾਈ ਚਿੰਤਾ
ਸੋਮਵਾਰ ਨੂੰ ਤਕਰੀਬਨ 13 ਲੱਘ ਖੁਰਾਕਾਂ, ਮੰਗਲਵਾਰ ਨੂੰ 12 ਲੱਘ, ਬੁੱਧਵਾਰ ਨੂੰ 11.66 ਲੱਖ, ਵੀਰਵਾਰ ਨੂੰ 14.82 ਅਤੇ ਸ਼ੁੱਕਰਵਾਰ ਨੂੰ 15.58 ਲੱਖ ਟੀਕੇ ਲੱਗੇ।
ਨਵੀਂ ਦਿੱਲੀ: ਕਿੱਲਤ ਕਾਰਨ ਦੇਸ਼ ਵਿੱਚ ਕੋਰੋਨਾ ਰੋਕੂ ਟੀਕਾ ਮੁਹਿੰਮ ਰਫ਼ਤਾਰ ਨਹੀਂ ਫੜਦੀ ਦਿਖਾਈ ਦੇ ਰਹੀ। ਕੋਰੋਨਾ ਵਾਇਰਸ ਦੀ ਲਾਗ ਰੋਕਣ ਲਈ ਸਿਰਫ ਵੈਕਸੀਨ ਉੱਪਰ ਹੀ ਟੇਕ ਹੋ ਸਕਦੀ ਹੈ ਪਰ ਟੀਕਿਆਂ ਦੀ ਉਪਲਬਧਤਾ ਨਾ ਹੋਣ ਕਾਰਨ ਵੈਕਸੀਨੇਸ਼ਨ ਗਰਾਫ ਡਿੱਗ ਗਿਆ ਹੈ। ਇਸ ਹਫ਼ਤੇ ਸੋਮਵਾਰ ਤੋਂ ਲੈ ਕੇ ਲਗਾਤਾਰ ਪੰਜਵੇਂ ਦਿਨ 15 ਲੱਖ ਤੋਂ ਘੱਟ ਟੀਕੇ ਲਾਏ ਗਏ।
ਸੋਮਵਾਰ ਨੂੰ ਤਕਰੀਬਨ 13 ਲੱਘ ਖੁਰਾਕਾਂ, ਮੰਗਲਵਾਰ ਨੂੰ 12 ਲੱਘ, ਬੁੱਧਵਾਰ ਨੂੰ 11.66 ਲੱਖ, ਵੀਰਵਾਰ ਨੂੰ 14.82 ਅਤੇ ਸ਼ੁੱਕਰਵਾਰ ਨੂੰ 15.58 ਲੱਖ ਟੀਕੇ ਲੱਗੇ। 15 ਮਈ ਤੋਂ 21 ਮਈ ਦਰਮਿਆਨ ਇੱਕ ਹਫ਼ਤੇ ਵਿੱਚ 78 ਲੱਖ ਟੀਕੇ ਲੱਗੇ ਜਦਕਿ ਇਸ ਤੋਂ ਪਿਛਲੇ ਹਫ਼ਤੇ ਵਿੱਚ ਇੱਕ ਕਰੋੜ 28 ਲੱਖ ਡੋਜ਼ਿਜ਼ ਲਾਈਆਂ ਗਈਆਂ ਸਨ। ਇਸ ਤੋਂ ਪਹਿਲਾਂ ਯਾਨੀ ਕਿ ਦੋ ਹਫ਼ਤੇ ਪਹਿਲਾਂ ਇੱਕ ਕਰੋੜ 21 ਲੱਖ ਕੋਰੋਨਾ ਰੋਕੂ ਟੀਕੇ ਦੇਸ਼ਵਾਸੀਆਂ ਨੂੰ ਲਾਏ ਗਏ ਸਨ। ਤਿੰਨ ਤੋਂ ਨੌਂ ਅਪ੍ਰੈਲ ਦਰਮਿਆਨ ਦੇਸ਼ ਵਿੱਚ ਰਿਕਾਰਡ ਦੋ ਕਰੋੜ 47 ਲੱਖ ਟੀਕੇ ਲੱਗੇ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਵਿੱਚ ਸਿਰਫ ਛੇ ਅਜਿਹੇ ਸੂਬੇ ਹਨ ਜਿੱਥੇ ਇੱਕ ਕਰੋੜ ਤੋਂ ਵੱਧ ਕੋਰੋਨਾ ਰੋਕੂ ਟੀਕੇ ਲਾਏ ਗਏ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ ਤੇ ਗੁਜਰਾਤ ਸ਼ਾਮਲ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਦੋ ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।
ਇਸ ਸਾਲ ਦੇ ਅੰਤ ਤਕ ਸਾਰੇ ਅਡਲਟ ਲੋਕਾਂ ਦੇ ਲੱਗ ਸਕੇਗੀ ਕੋਰੋਨਾ ਵੈਕੀਸਨ?
ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਦਾ ਦਾਅਵਾ ਹੈ ਕਿ ਭਾਰਤ ਸਾਲ 2021 ਦੇ ਅੰਤ ਤਕ ਸਾਰੇ ਦੇਸ਼ ਦੇ ਲੋਕਾਂ ਦੀ ਟੀਕਾਕਰਨ ਕਰਨ ਦੀ ਸਥਿਤੀ 'ਚ ਹੋਵੇਗਾ। ਮੰਤਰੀ ਨੇ ਕਿਹਾ, ਭਾਰਤ ਅਗਸਤ ਤੇ ਦਸੰਬਰ 2021 ਦੇ ਵਿਚ ਟੀਕਿਆਂ ਦੀਆਂ 216 ਕਰੋੜ ਖੁਰਾਕਾਂ ਖਰੀਦੇਗਾ, ਜਦਕਿ ਇਸ ਸਾਲ ਜੁਲਾਈ ਤਕ 51 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ।
ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਦੇਸ਼ 'ਚ ਟੀਕਿਆਂ ਦੀ ਉਪਲਬਧਤਾ ਵਧਾਉਣ ਲਈ ਟੀਕਿਆਂ ਦਾ ਉਤਪਾਦਨ ਵਧਾਉਣ ਨੂੰ ਉਤਸ਼ਾਹਤ ਕਰ ਰਹੀ ਹੈ। ਇਸ ਸਾਲ ਦੇ ਅੰਤ ਤਕ ਦੇਸ਼ ਘੱਟੋ ਘੱਟ ਆਪਣੇ ਸਾਰੇ ਅਡਲਟ ਲੋਕਾਂ ਦਾ ਟੀਕਾਕਰਨ ਕਰਨ ਦੀ ਸਥਿਤੀ 'ਚ ਹੋਵੇਗਾ। ਉਨ੍ਹਾਂ ਇਸ ਖਦਸ਼ੇ ਦਾ ਜ਼ਿਕਰ ਕੀਤਾ ਕਿ ਵਾਇਰਸ ਭਵਿੱਖ 'ਚ ਆਪਣਾ ਰੂਪ ਬਦਲ ਸਕਦਾ ਹੈ ਤੇ ਬੱਚਿਆਂ ਲਈ ਖਤਰਨਾਕ ਹੋ ਸਕਦਾ ਹੈ।