ਹਿਮਾਚਲ ਦੇ ਮੁੱਖ ਮੰਤਰੀ ਸਾਈਬਰ ਕ੍ਰਾਇਮ ਦਾ ਹੋਏ ਸ਼ਿਕਾਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਏ ਹਨ।ਕੁਝ ਸ਼ਰਾਰਤੀ ਅਨਸਰਾਂ ਨੇ ਮੁੱਖ ਮੰਤਰੀ ਦੀ ਈ-ਮੇਲ ਹੈਕ ਕਰ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਏ ਹਨ।ਕੁਝ ਸ਼ਰਾਰਤੀ ਅਨਸਰਾਂ ਨੇ ਮੁੱਖ ਮੰਤਰੀ ਦੀ ਈ-ਮੇਲ ਹੈਕ ਕਰ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ।ਜਿਸ ਪੂਰੇ ਮਾਮਲੇ 'ਚ ਇੱਕ ਨਾਈਜੀਰੀਅਨ ਗਿਰੋਹ ਦਾ ਹੱਥ ਦੱਸਿਆ ਜਾ ਰਿਹਾ ਹੈ।
ਦਰਅਸਲ, ਗਿਰੋਹ ਨੇ ਮੇਲ ਆਈਡੀ ਹੈਕ ਕਰਕੇ ਲੋਕਾਂ ਤੋਂ ਕੋਵਿਡ ਫੰਡ ਦੇ ਨਾਮ ਤੇ ਪੈਸੇ ਮੰਗੇ।ਜਦੋਂ ਮੁੱਖ ਮੰਤਰੀ ਨੂੰ ਇਸ ਸਬੰਧੀ ਜਾਣਕਾਰੀ ਮੀਲੀ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਪਤਾ ਲੱਗਾ ਕੇ ਇਸ ਪਿਛੇ ਇੱਕ ਨਾਈਜੀਰੀਅਨ ਗਿਰੋਹ ਦਾ ਹੱਥ ਹੈ ਜੋ ਪੈਸਿਆਂ ਦੀ ਠੱਗੀ ਦੇ ਮਕਸਦ ਨਾਲ ਇਸ ਨੂੰ ਅੰਜਾਮ ਦੇਣ ਦੀ ਫੀਰਾਕ 'ਚ ਸੀ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਐਸੀ ਮੇਲ 40 ਤੋਂ 50 ਲੋਕਾਂ ਨੂੰ ਭੇਜੀ ਗਈ ਸੀ।ਉਧਰ ਡੀਜੀਪੀ ਹਿਮਾਚਲ ਪੁਲਿਸ ਸੰਜੇ ਕੁੰਡੂ ਨੇ ਦੱਸਿਆ ਕਿ ਪ੍ਰਦੇਸ਼ 'ਚ ਸਾਈਬਰ ਕ੍ਰਾਇਮ 'ਚ ਕਾਫੀ ਵਾਧਾ ਹੋਇਆ ਹੈ।ਪਿਛਲੇ 7 ਮਹੀਨੇ 'ਚ ਸਾਈਬਰ ਮਾਮਲਿਆਂ ਦਾ ਅੰਕੜਾ ਪਿਛਲੇ ਸਾਲ ਦੇ ਬਰਾਬਰ ਪਹੁੰਚ ਗਿਆ ਹੈ।