ਫੋਨੀ ਤੂਫਾਨ ਯੂਪੀ-ਬਿਹਾਰ ‘ਚ ਵੀ ਮਚਾ ਸਕਦਾ ਹੈ ਤਬਾਹੀ ਚੇਤਾਵਨੀ ਹੋਈ ਜਾਰੀ
ਫੋਨੀ ਤੂਫਾਨ ਦਾ ਅਸਰ ਓਡੀਸਾ, ਆਂਧਰਪ੍ਰਦੇਸ਼, ਪੱਛਮੀ ਬੰਗਾਲ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ, ਤਮਿਲਨਾਡੁ ਅਤੇ ਪੁਡੁਚੇਰੀ ‘ਚ ਵੀ ਹੋ ਸਕਦਾ ਹੈ।
ਨਵੀਂ ਦਿੱਲੀ: ਓਡੀਸਾ ‘ਚ ਫੋਨੀ ਤੂਫਾਨ ਕੁਝ ਦੇਰ ‘ਚ ਦਸਤਕ ਦਵੇਗਾ। ਤੂਫਾਨ ਤੋਂ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨਕਾਫੀ ਖ਼ਤਰਨਾਕ ਪੱਥਰ ਦਾ ਹੈ ਅਤੇ ਇਸ ਦੌਰਾਨ 200 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ।
ਇਸ ਤੂਫਾਨ ਦਾ ਅਸਰ ਓਡੀਸਾ, ਆਂਧਰਪ੍ਰਦੇਸ਼, ਪੱਛਮੀ ਬੰਗਾਲ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ, ਤਮਿਲਨਾਡੁ ਅਤੇ ਪੁਡੁਚੇਰੀ ‘ਚ ਵੀ ਹੋ ਸਕਦਾ ਹੈ। ਮੌਸਮ ਵਿਭਾਡ ਨੇ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉੱਤਰਪ੍ਰਦੇਸ਼ ‘ਚ 2 ਅਤੇ 3 ਮਈ ਨੁੰ ਤੇਜ਼ ਹਵਾਵਾਂ ਅਤੇ ਬਾਰਸ਼ ਹੋ ਸਦਕੀ ਹੈ।
ਜਿਸ ਦੇ ਮੱਦੇਨਜ਼ਰ ਯੂਪੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਫਸਲਾਂ ਨੂੰ ਨੁਕਾਸਨ ਤੋਂ ਬਚਾਉਣ ਲਈ ਕੱਟੀ ਫਸਲ ਨੂੰ ਅਤੇ ਖੁਲ੍ਹੇ ‘ਚ ਅਨਾਜ ਨੂੰ ਸੁਰਖੀਅੱਤ ਥਾਂਵਾਂ ‘ਤੇ ਰੱਖਣ। ਮੌਸਮ ਵਿਭਾਗ ਮੁਤਾਬਕ ਯੁਪੀ ‘ਚ ਹਵਾਵਾਂ 50-60 ਕਿਮੀ ਪ੍ਰਤੀ ਘੰਟੇ ਅਤੇ ਬਿਹਾਰ 40-50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲਚਲ ਸਕਦੀਆਂ ਹਨ।
ਇਸ ਤੂਫਾਨ ਕਰਕੇ ਸੂਬਿਆਂ ‘ਚ 223 ਰੇਲਾਂ ਨੂੰ ਰੱਦ ਕੀਤਾ ਗਿਆ ਹੈ ਜਦਕਿ ਤਿੰਨ ਸਪੈਸ਼ਲ ਰੇਲਾਂ ਤੂਫਾਨ ਨਲਾ ਪ੍ਰਭਾਵਿੱਤ ਥਾਂਵਾਂ ‘ਤੇ ਫੱਸੇ ਲੋਕਾਂ ਨੂੰ ਕੱਢਣ ਲਈ ਚਲਾਇਆਂ ਗਈਆਂ ਹਨ।