ਦੋਆਬੀਆਂ ਲਈ ਵੱਡੀ ਰਾਹਤ, ਆਦਮਪੁਰ ਤੋਂ ਉੱਡਣਗੇ ਰੋਜ਼ਾਨਾ ਜਹਾਜ਼
15 ਜਨਵਰੀ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਨ ਲਈ ਫਲਾਇਟ ਦਾ ਸਮਾਂ ਸ਼ਾਮ ਪੰਜ ਵੱਜ ਕੇ 5 ਮਿੰਟ 'ਤੇ ਨਿਰਧਾਰਤ ਰਹੇਗਾ।
ਜਲੰਧਰ: ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਤਕ ਬੰਦ ਹੋਇਆ ਸੜਕੀ ਮਾਰਗ ਹੁਣ ਯਾਤਰੀਆ ਲਈ ਪ੍ਰਸ਼ਾਨੀ ਦੀ ਵਜ੍ਹਾ ਨਹੀਂ ਬਣ ਸਕੇਗਾ। ਮੰਗਲਵਾਰ ਤੋਂ ਆਦਮਪੁਰ-ਦਿੱਲੀ ਸੈਕਟਰ 'ਚ ਰੋਜ਼ਾਨਾ ਫਲਾਇਟ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਵੀ ਫਲਾਇਟ ਦਾ ਸੰਚਾਲਨ ਕਰੀਬ ਅੱਧੇ ਘੰਟੇ ਦੀ ਦੇਰੀ ਨਾਲ ਸੰਭਵ ਹੋ ਸਕਿਆ। 13 ਤੇ 14 ਜਨਵਰੀ ਨੂੰ ਫਲਾਇਟ ਸ਼ਾਮ 4 ਵੱਜ ਕੇ 5 ਮਿੰਟ 'ਤੇ ਦਿੱਲੀ ਲਈ ਉਡਾਣ ਭਰੇਗੀ।
15 ਜਨਵਰੀ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਨ ਲਈ ਫਲਾਇਟ ਦਾ ਸਮਾਂ ਸ਼ਾਮ ਪੰਜ ਵੱਜ ਕੇ 5 ਮਿੰਟ 'ਤੇ ਨਿਰਧਾਰਤ ਰਹੇਗਾ। ਇਸ ਤੋਂ ਪਹਿਲਾਂ ਦਿੱਲੀ ਤੋਂ ਆਉਣ ਵਾਲੀ ਫਲਾਇਟ ਪੌਣੇ ਪੰਜ ਵਜੇ ਆਦਮਪੁਰ ਲੈਂਡ ਕਰਿਆ ਕਰੇਗੀ। ਹਫ਼ਤੇ ਦੇ ਸੱਤ ਦਿਨ ਆਦਮਪੁਰ ਦਿੱਲੀ ਸੈਕਟਰ ਦੀ ਫਲਾਇਟ ਸ਼ੁਰੂ ਹੋਣ ਤੋਂ ਦੇਸ਼ ਦੇ ਹੋਰਾਂ ਹਿੱਸਿਆਂ ਤਕ ਪਹੁੰਚਣ ਲਈ ਦੋਆਬੇ ਦੇ ਯਾਤਰੀਆਂ ਨੂੰ ਭਾਰੀ ਰਾਹਤ ਮਿਲੀ ਹੈ।
ਸਾਲ 2018 'ਚ ਆਦਮਪੁਰ ਦਿੱਲੀ ਸੈਕਟਰ ਦੀ ਫਲਾਇਟ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਸੀ ਤੇ ਉਦੋਂ ਰੋਜ਼ਾਨਾ ਫਲਾਇਟ ਚੱਲਦੀ ਸੀ। ਲੌਕਡਾਊਨ ਤੋਂ ਬਾਅਦ ਮੁੜ ਸ਼ੁਰੂ ਕੀਤੀ ਫਲਾਇਟ ਹਫ਼ਤੇ ਦੇ ਸਿਰਫ਼ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਤਕ ਦੀ ਸੀਮਤ ਕਰ ਦਿੱਤੀ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ