151 ਪ੍ਰਾਈਵੇਟ ਰੇਲਾਂ ਲਈ ਬਿਡਿੰਗ ਸੌਂਪਣ ਲਈ ਵਧਾਈ ਤਾਰੀਖ, ਕੰਪਨੀਆਂ ਕੋਲ ਹੋਰ ਮੌਕਾ
12 ਅਗਸਤ ਨੂੰ ਪ੍ਰਾਈਵੇਟ ਪਲੇਅਰ ਟ੍ਰੇਨ ਪ੍ਰੋਜੈਕਟ ਲਈ ਹੋਈ ਦੂਜੀ ਪ੍ਰੀ ਬਿਡ ਮੀਟਿੰਗ 'ਚ ਸ਼ਾਮਲ ਪ੍ਰਾਈਵੇਟ ਕੰਪਨੀਆਂ ਨੇ ਬਿਡ ਲਈ ਹੋਰ ਸਮਾਂ ਮੰਗਿਆ ਸੀ ਅਤੇ ਬਿਡਿੰਗ ਦੀ 8 ਸਤੰਬਰ ਦੀ ਤਾਰੀਖ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ।
ਨਵੀਂ ਦਿੱਲੀ: ਭਾਰਤ 'ਚ 151 ਪ੍ਰਾਈਵੇਟ ਰੇਲਾਂ ਲਈ ਕੱਢੇ ਟੈਂਡਰ ਦੀ ਬਿਡਿੰਗ ਪ੍ਰਕਿਰਿਆ ਚੱਲ ਰਹੀ ਹੈ। ਇਸ ਦੀਆਂ ਦੋ ਪ੍ਰੀ-ਬਿਡਿੰਗਜ਼ ਹੋ ਚੁੱਕੀਆਂ ਹਨ। ਰੇਲਵੇ ਨੇ ਪ੍ਰਾਈਵੇਟ ਪਲੇਅਰ ਦੇ ਬਿਡ ਸੌਂਪਣ ਦੀ ਤਾਰੀਖ ਨੂੰ ਇਕ ਮਹੀਨੇ ਲਈ ਵਧਾ ਦਿੱਤਾ ਹੈ। ਪਹਿਲਾਂ ਅੱਠ ਸਤੰਬਰ ਤਕ ਪ੍ਰਾਈਵੇਟ ਪਲੇਅਰ ਨੂੰ ਬਿਡ ਸੌਂਪਣੇ ਸਨ। ਇਸ ਨੂੰ ਹੁਣ ਵਧਾ ਕੇ 7 ਅਕਤਬੂਰ ਕਰ ਦਿੱਤਾ ਗਿਆ।
12 ਅਗਸਤ ਨੂੰ ਪ੍ਰਾਈਵੇਟ ਪਲੇਅਰ ਟ੍ਰੇਨ ਪ੍ਰੋਜੈਕਟ ਲਈ ਹੋਈ ਦੂਜੀ ਪ੍ਰੀ ਬਿਡ ਮੀਟਿੰਗ 'ਚ ਸ਼ਾਮਲ ਪ੍ਰਾਈਵੇਟ ਕੰਪਨੀਆਂ ਨੇ ਬਿਡ ਲਈ ਹੋਰ ਸਮਾਂ ਮੰਗਿਆ ਸੀ ਅਤੇ ਬਿਡਿੰਗ ਦੀ 8 ਸਤੰਬਰ ਦੀ ਤਾਰੀਖ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ। ਇਸ ਦੇ ਜਵਾਬ 'ਚ ਰੇਲਵੇ ਨੇ 21 ਅਗਸਤ ਨੂੰ ਫੈਸਲਾ ਲਿਆ ਅਤੇ ਅਪੀਲ ਨੂੰ ਮੰਨਦਿਆਂ ਬਿਡਿੰਗ ਤਾਰੀਖ ਇਕ ਮਹੀਨੇ ਲਈ ਵਧਾ ਦਿੱਤੀ।
ਦੂਜੀ ਪ੍ਰੀ ਬਿਡ ਮੀਟਿੰਗ 'ਚ ਸਰਕਾਰੀ ਪੀਐਸਯੂ ਤੋਂ ਲੈਕੇ ਗਲੋਬਲ ਫਰਮ ਇੱਥੋਂ ਤਕ ਕਿ ਆਸਟ੍ਰੇਲੀਆ ਦੀ ਇਕ ਫਰਮ ਵੀ ਸ਼ਾਮਲ ਹੋਈ ਸੀ। ਆਲਸਟੌਮ, ਭਾਰਤ ਫੋਰਜ਼, ਸਟ੍ਰਲਾਇਟ ਪਾਵਰ, ਟੀਟਾਗੜ ਵੈਗਨਸ, ਬੀਈਐਮਐਲ, ਐਂਲ ਐਂਡ ਟੀ, ਜੀਐਮਆਰ, ਆਰਆਈਟੀਈਐਸ, ਭੇਲ, ਆਈਆਰਸੀਟੀਸੀ, ਬੋਮਬਾਰਡਿਅਰ, ਵੇਦਾਂਤਾ ਅਤੇ ਮੇਘਾ ਸਮੇਤ 23 ਕੰਪਨੀਆਂ ਨੇ 12 ਅਗਸਤ ਨੂੰ ਹੋਈ ਦੂਜੀ ਪ੍ਰੀ ਬਿਡ ਮੀਟਿੰਗ 'ਚ ਹਿੱਸਾ ਲਿਆ ਸੀ।
ਦੇਸ਼ 'ਚ ਪ੍ਰਾਈਵੇਟ ਰੇਲਾਂ ਚਲਾਉਣ ਦਾ ਪ੍ਰਸਤਾਵ ਨੀਤੀ ਆਯੋਗ ਦਾ ਹੈ। ਨੀਤੀ ਅਯੋਗ ਚਾਹੁੰਦਾ ਹੈ ਕਿ ਦੇਸ਼ ਦੇ ਤੇਜ਼ ਵਿਕਾਸ ਲਈ ਟਰੇਨਾਂ ਦਾ ਵਿਸ਼ਵ ਪੱਧਰ ਹੋਣਾ ਲਾਜ਼ਮੀ ਹੈ। ਰੇਲਵੇ 'ਤੇ ਪਹਿਲਾਂ ਹੀ 12,000 ਰੇਲਾਂ ਚਲਾਉਣ ਦੀ ਜ਼ਿੰਮੇਵਾਰੀ ਹੈ। ਅਜਿਹੇ 'ਚ ਪ੍ਰਾਈਵੇਟ ਪਲੇਅਰਸ ਨੂੰ ਲਿਆਉਣ ਨਾਲ ਰੇਲਵੇ ਦਾ ਆਧੁਨਿਕੀਕਰਨ ਜਲਦ ਹੋ ਸਕੇਗਾ।
ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ
ਰੇਲਵੇ ਨੇ 109 ਰੂਟਾਂ 'ਤੇ 151 ਟਰੇਨਾਂ ਚਲਾਉਣ ਲਈ 12 ਕਲੱਲਟਰਾਂ 'ਚ ਵੰਡਿਆ ਹੈ। ਇਸ ਲਈ ਕੁੱਲ 12 ਰਿਕੁਐਸਟ ਫਾਰ ਕੁਆਲੀਫਿਕੇਸ਼ਨ ਪ੍ਰਾਈਵੇਟ ਪਲੇਅਰ ਤੋਂ ਬੁਲਾਈ ਗਈ ਹੈ। ਜੇਕਰ ਕੋਈ ਕੰਪਨੀ ਚਾਹੇ ਤਾਂ ਇਕ ਤੋਂ ਜ਼ਿਆਦਾ ਕਲੱਸਟਰਾਂ 'ਚ ਟ੍ਰੇਨ ਚਲਾਉਣ ਲਈ ਬਿਡ ਕਰ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ