ਪੜਚੋਲ ਕਰੋ
Advertisement
ਦਾਊਦ ਦਾ ਭਰਾ ਫਸਿਆ ਕਸੂਤਾ
ਮੁੰਬਈ: ਜਬਰਨ ਵਸੂਲੀ ਮਾਮਲੇ 'ਚ ਥਾਣੇ ਪੁਲਿਸ ਨੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਾਸਕਰ, ਗੈਂਗਸਟਰ ਛੋਟਾ ਸ਼ਕੀਲ ਤੇ ਤਿੰਨ ਹੋਰਾਂ ਖਿਲਾਫ ਜਬਰਨ ਵਸੂਲੀ ਦੇ ਮਾਮਲੇ 'ਚ ਮਕੋਕਾ ਲਗਾ ਦਿੱਤਾ ਹੈ। ਕਈ ਮਹੀਨੇ ਪਹਿਲਾਂ ਇਕਬਾਲ ਕਾਸਕਰ ਨੂੰ ਠਾਣੇ ਜ਼ਿਲੇ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਉਸ ਉੱਤੇ ਇਕ ਬਿਲਡਰ ਨੂੰ ਧਮਕਾਉਣ ਤੇ ਹਫਤਾ ਵਸੂਲੀ ਕਰਨ ਦਾ ਇਲਜ਼ਾਮ ਸੀ।
ਦੱਸਣਯੋਗ ਹੈ ਕਿ ਇਕਬਾਲ ਕਾਸਕਰ 12 ਮਾਰਚ 1993 ਨੂੰ ਮੁੰਬਈ ਵਿੱਚ ਹੋਏ ਲੜੀਵਾਰ ਧਮਾਕਿਆਂ ਸਮੇਂ ਦੁਬਈ ਭੱਜ ਗਿਆ ਸੀ। 2003 'ਚ ਉਸ ਨੂੰ ਭਾਰਤ ਲਿਆਂਦਾ ਗਿਆ ਸੀ। ਉਸ 'ਤੇ ਮੁੰਬਈ ਵਿੱਚ ਬਹੁਤ ਚਰਚਿਤ ਰਹੇ ਸਹਾਰਾ ਕੇਸ 'ਚ ਮੁਕੱਦਮਾ ਚਲਾਇਆ ਗਿਆ, ਜਿਸ 'ਚ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਹ ਕਤਲ ਦੇ ਇਕ ਕੇਸ ਵਿੱਚ ਲੋੜੀਂਦਾ ਸੀ, ਪਰ ਇਸ ਮਾਮਲੇ 'ਚ ਉਸ ਨੂੰ 2007 'ਚ ਬਰੀ ਕਰ ਦਿੱਤਾ ਗਿਆ ਸੀ।
ਇਕਬਾਲ ਉੱਤੇ ਅੱਤਵਾਦ ਨਾਲ ਸੰਬੰਧਤ ਕੋਈ ਕੇਸ ਦਰਜ ਨਹੀਂ ਹੈ। ਉਹ ਭਾਰਤ 'ਚ ਰਹਿ ਰਿਹਾ ਦਾਊਦ ਦਾ ਇਕਲੌਤਾ ਭਰਾ ਹੈ ਅਤੇ ਉਹ ਇਸ ਸ਼ਹਿਰ 'ਚ ਦਾਊਦ ਦੇ ਰੀਅਲ ਅਸਟੇਟ ਕਾਰੋਬਾਰ ਨੂੰ ਦੇਖਦਾ ਹੈ। ਕੁਝ ਸਾਲ ਪਹਿਲਾਂ ਉਸ ਉੱਤੇ ਉਸ ਦੇ ਘਰ ਦੇ ਬਾਹਰ ਹਮਲਾ ਵੀ ਹੋ ਚੁੱਕਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement