ਕਰਜ਼ੇ ’ਚ ਡੁੱਬ ਰਹੇ ਪਿੰਡਾਂ ਦੇ ਕਿਸਾਨ, ਜਾਣੋ ਹਰ ਪਰਿਵਾਰ ’ਤੇ ਕਿੰਨਾ ਕਰਜ਼ਾ
ਕੌਮੀ ਅੰਕੜਾ ਦਫਤਰ (ਐਨਐਸਓ NSO) ਦੇ ਇੱਕ ਸਰਵੇਖਣ ਅਨੁਸਾਰ, ਪੇਂਡੂ ਖੇਤਰਾਂ ਵਿੱਚ ਪ੍ਰਤੀ ਪਰਿਵਾਰ ਔਸਤਨ ਕਰਜ਼ਾ 60,000 ਰੁਪਏ ਦੇ ਕਰੀਬ ਹੈ, ਜਦੋਂ ਕਿ ਸ਼ਹਿਰਾਂ ਵਿੱਚ ਇਹ 1.2 ਲੱਖ ਰੁਪਏ ਹੈ।
ਨਵੀਂ ਦਿੱਲੀ: ਕੋਰੋਨਾ ਸਮੇਂ ਦੌਰਾਨ ਲੋਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ। ਕੌਮੀ ਅੰਕੜਾ ਦਫਤਰ (ਐਨਐਸਓ NSO) ਦੇ ਇੱਕ ਸਰਵੇਖਣ ਅਨੁਸਾਰ, ਪੇਂਡੂ ਖੇਤਰਾਂ ਵਿੱਚ ਪ੍ਰਤੀ ਪਰਿਵਾਰ ਔਸਤਨ ਕਰਜ਼ਾ 60,000 ਰੁਪਏ ਦੇ ਕਰੀਬ ਹੈ, ਜਦੋਂ ਕਿ ਸ਼ਹਿਰਾਂ ਵਿੱਚ ਇਹ 1.2 ਲੱਖ ਰੁਪਏ ਹੈ। ਉਂਝ ਪਿੰਡਾਂ ਦੇ 35 ਪ੍ਰਤੀਸ਼ਤ ਪਰਿਵਾਰ ਕਰਜ਼ੇ ਵਿੱਚ ਹਨ ਜਦੋਂ ਕਿ ਸ਼ਹਿਰਾਂ ਵਿੱਚ ਇਹ 22 ਪ੍ਰਤੀਸ਼ਤ ਹੈ।
ਐਨਐਸਓ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਅਨੁਸਾਰ, ਪਿੰਡਾਂ ਵਿੱਚ ਕਿਸਾਨ ਪਰਿਵਾਰਾਂ ਲਈ ਔਸਤ ਕਰਜ਼ਾ 74,460 ਰੁਪਏ ਹੈ, ਜਦੋਂ ਕਿ ਗੈਰ-ਕਿਸਾਨ ਘਰਾਂ ਦੇ ਮਾਮਲੇ ਵਿੱਚ ਇਹ 40,432 ਰੁਪਏ ਹੈ। ਸ਼ਹਿਰੀ ਖੇਤਰਾਂ ਵਿੱਚ, ਸਵੈ-ਰੁਜ਼ਗਾਰ ਵਾਲੇ ਪਰਿਵਾਰਾਂ ਦਾ ਔਸਤਨ 1.8 ਲੱਖ ਰੁਪਏ ਦਾ ਕਰਜ਼ਾ ਹੈ, ਜਦੋਂ ਕਿ ਦੂਜੇ ਘਰਾਂ ਲਈ ਇਹ 99,353 ਰੁਪਏ ਹੈ।
ਪੇਂਡੂ ਭਾਰਤ ਵਿੱਚ, 66 ਪ੍ਰਤੀਸ਼ਤ ਲੋਕਾਂ ਨੇ ਸੰਸਥਾਗਤ ਕ੍ਰੈਡਿਟ ਏਜੰਸੀਆਂ ਤੋਂ ਕਰਜ਼ਾ ਲਿਆ ਹੈ ਜਦੋਂ ਕਿ 34 ਪ੍ਰਤੀਸ਼ਤ ਨੇ ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਹੈ। ਸ਼ਹਿਰੀ ਖੇਤਰਾਂ ਵਿੱਚ, 13 ਪ੍ਰਤੀਸ਼ਤ ਲੋਕਾਂ ਨੇ ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਹੈ ਜਦੋਂ ਕਿ 87 ਪ੍ਰਤੀਸ਼ਤ ਲੋਕਾਂ ਨੇ ਬੈਂਕਾਂ ਅਤੇ ਹੋਰ ਸੰਸਥਾਗਤ ਕ੍ਰੈਡਿਟ ਸੰਸਥਾਵਾਂ ਤੋਂ ਕਰਜ਼ਾ ਲਿਆ ਹੈ।
ਕਿਸਾਨ ਪਰਿਵਾਰਾਂ ਕੋਲ ਕਿੰਨੀ ਸੰਪਤੀ?
ਸਰਵੇਖਣ ਅਨੁਸਾਰ, ਪੇਂਡੂ ਖੇਤਰਾਂ ਵਿੱਚ ਕਿਸਾਨ ਪਰਿਵਾਰਾਂ ਦੀ ਔਸਤ ਸੰਪਤੀ 22 ਲੱਖ ਰੁਪਏ ਹੈ, ਜਦੋਂ ਕਿ ਗੈਰ-ਕਿਸਾਨ ਘਰਾਂ ਦੇ ਮਾਮਲੇ ਵਿੱਚ ਇਹ 7.8 ਲੱਖ ਰੁਪਏ ਹੈ। ਸ਼ਹਿਰੀ ਖੇਤਰਾਂ ਵਿੱਚ ਸਵੈ-ਰੁਜ਼ਗਾਰ ਵਾਲੇ ਘਰਾਂ ਦੀ ਔਸਤ ਸੰਪਤੀ 41.5 ਲੱਖ ਰੁਪਏ ਹੈ, ਜਦੋਂ ਕਿ ਦੂਜੇ ਪਰਿਵਾਰਾਂ ਕੋਲ 22.1 ਲੱਖ ਰੁਪਏ ਦੀ ਸੰਪਤੀ ਹੈ।
ਐਨਐਸਓ ਦਾ ਆਲ ਇੰਡੀਆ ਰਿਣ ਅਤੇ ਨਿਵੇਸ਼ ਸਰਵੇਖਣ ਜਨਵਰੀ ਤੋਂ ਦਸੰਬਰ, 2019 ਤੱਕ ਕੀਤਾ ਗਿਆ ਸੀ। ਇਹ ਰਾਸ਼ਟਰੀ ਨਮੂਨਾ ਸਰਵੇਖਣ ਦੇ 77 ਵੇਂ ਦੌਰ ਦਾ ਹਿੱਸਾ ਸੀ। ਸਰਵੇਖਣ ਦਾ ਉਦੇਸ਼ 30 ਜੂਨ, 2018 ਤੱਕ ਘਰਾਂ ਦੁਆਰਾ ਰੱਖੀਆਂ ਸੰਪਤੀਆਂ ਅਤੇ ਦੇਣਦਾਰੀਆਂ ਬਾਰੇ ਜਾਣਕਾਰੀ ਇਕੱਤਰ ਕਰਨਾ ਸੀ।
ਇਸ ਅਨੁਸਾਰ ਪਿੰਡਾਂ ਵਿੱਚ 18 ਸਾਲ ਤੋਂ ਵੱਧ ਉਮਰ ਦੇ 84.4 ਫ਼ੀਸਦੀ ਲੋਕਾਂ ਦਾ ਬੈਂਕ ਖਾਤਾ ਸੀ। ਇਨ੍ਹਾਂ ਵਿੱਚੋਂ ਮਰਦਾਂ ਦੀ ਗਿਣਤੀ 88.1 ਪ੍ਰਤੀਸ਼ਤ ਅਤੇ ਔਰਤਾਂ ਦੀ ਸੰਖਿਆ 80.7 ਪ੍ਰਤੀਸ਼ਤ ਸੀ। ਸ਼ਹਿਰੀ ਖੇਤਰਾਂ ਵਿੱਚ ਇਹ ਗਿਣਤੀ 85.2 ਫੀਸਦੀ ਸੀ। ਇਨ੍ਹਾਂ ਵਿੱਚੋਂ 89 ਫੀਸਦੀ ਪੁਰਸ਼ ਅਤੇ 81.3 ਫੀਸਦੀ ਔਰਤਾਂ ਹਨ।
ਸਰਵੇਖਣ ਅਨੁਸਾਰ ਦਲਿਤਾਂ ਕੋਲ ਸਭ ਤੋਂ ਘੱਟ ਸੰਪਤੀ ਸੀ। ਪੇਂਡੂ ਖੇਤਰਾਂ ਵਿੱਚ ਔਸਤਨ ਦਲਿਤ ਪਰਿਵਾਰਾਂ ਕੋਲ 8.7 ਲੱਖ ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 13.2 ਲੱਖ ਰੁਪਏ ਦੀ ਸੰਪਤੀ ਹੈ।