ਪੜਚੋਲ ਕਰੋ

ਹੱਦੋਂ ਵੱਧ ਪਲੀਤ ਹੋਈ ਦਿੱਲੀ ਦੀ ਆਬੋ-ਹਵਾ, WHO ਦੀ ਰਿਪੋਰਟ ਉਡਾਏ ਹੋਸ਼

  ਨਵੀਂ ਦਿੱਲੀ: ਦਿੱਲੀ ਦੀ ਹਵਾ ਦੀ ਕੁਆਲਿਟੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪੀਐਮ 2.5 ਦਾ ਪੱਧਰ 217 ਤਕ ਪੁੱਜ ਗਿਆ ਹੈ। ਦਿੱਲੀ ਦੇ ਆਨੰਦ ਵਿਹਾਰ, ਅਸ਼ੋਕ ਵਿਹਾਰ, ਜਹਾਂਗੀਰਪੁਰੀ ਤੇ ਮਥੁਰਾ ਰੋਡ ਸਮੇਤ 10 ਇਲਾਕਿਆਂ ਵਿੱਚ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਫਰੀਦਾਬਾਦ, ਨੋਇਡਾ ਤੇ ਗੁਰੂਗ੍ਰਾਮ ਵਿੱਚ ਵੀ ਸਥਿਤੀ ਮੰਦੀ ਬਣੀ ਹੋਈ ਹੈ। WHO ਦੀ ਪ੍ਰੇਸ਼ਾਨ ਕਰਨ ਵਾਲੀ ਰਿਪੋਰਟ ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸਾਲ 2016 ਵਿੱਚ ਭਾਰਤ ਵਿੱਚ ਪੰਜ ਸਾਲਾਂ ਤੋਂ ਘੱਟ ਉਮਰ ਦੇ ਤਕਰੀਬਨ ਇੱਕ ਲੱਖ ਬੱਚਿਆਂ ਦੀ ਜ਼ਹਿਰੀਲੀ ਹਵਾ ਦੇ ਅਸਰ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਘੱਟ ਤੇ ਮੱਧਮ ਆਮਦਨ ਵਰਗ ਦੇ ਦੇਸ਼ਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 98 ਫੀਸਦੀ ਬੱਚੇ 2016 ਵਿੱਚ ਹਵਾ ਵਿਚ ਮੌਜੂਦ ਕਣ (ਪੀਐਮ) ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਸ਼ਿਕਾਰ ਹੋਏ ਹਨ। ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਮਾਹਿਰਾਂ ਅਨੁਸਾਰ, ਦਿੱਲੀ ਵਿੱਚ ਅੱਜ ਤੇ ਭਲਕੇ ਪ੍ਰਦੂਸ਼ਣ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਰੋਕ ਤੇ ਚੇਤਾਵਨੀਆਂ ਦੇ ਬਾਵਜੂਦ, ਹਰਿਆਣਾ ਤੇ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਵਧਿਆ ਹੈ। ਵਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਾ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ, ਪੰਜਾਬ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਪੂਰਾ ਸਾਲ ਦਿੱਲੀ ਵਿੱਚ ਪ੍ਰਦੂਸ਼ਣ ਠੀਕ ਰਿਹਾ, ਪਰ ਇਸ ਵੇਲੇ ਹਰ ਸਾਲ ਦਿੱਲੀ ਨੂੰ ਕੇਂਦਰ ਤੇ ਪੰਜਾਬ ਦੀ ਭਾਜਪਾ ਤੇ ਕਾਂਗਰਸ ਸਰਕਾਰ ਦੀ ਵਜ੍ਹਾ ਕਰਕੇ ਦਮ ਘੁੱਟਣ ਵਾਲਾ ਪ੍ਰਦੂਸ਼ਣ ਝੱਲਣਾ ਪੈਂਦਾ ਹੈ। ਸਾਡੇ ਸਾਰੇ ਯਤਨਾਂ ਦੇ ਬਾਵਜੂਦ ਇਹ ਕੁਝ ਕਰਨ ਲਈ ਤਿਆਰ ਨਹੀਂ। ਇਨ੍ਹਾਂ ਰਾਜਾਂ ਦੇ ਕਿਸਾਨ ਵੀ ਆਪਣੀਆਂ ਸਰਕਾਰਾਂ ਤੋਂ ਪ੍ਰੇਸ਼ਾਨ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ

ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ

ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
Advertisement
ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, 5 ਦੀ ਮੌਤ, 1 ਹਜ਼ਾਰ ਤੋਂ ਵਧ ਇਮਾਰਤਾਂ ਦਾ ਹੋਇਆ ਨੁਕਸਾਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10-01-2025

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ

Embed widget