ਏਅਰਪੋਰਟ ‘ਤੇ ਮਿਲੇ ਬੈਗ ਨਾਲ ਦਹਿਸ਼ਤ ਦਾ ਮਾਹੌਲ, ਯਾਤਰੀਆਂ ‘ਚ ਹੜਕੰਪ
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸ਼ੁੱਕਰਵਾਰ ਤੜਕੇ ਟਰਮਿਨਲ 3 ‘ਤੇ ਇੱਕ ਸ਼ੱਕੀ ਬੈਗ ਮਿਲਣ ਨਾਲ ਅਪਰਾ-ਤਫਰੀ ਮੱਚ ਗਈ। ਮੌਕੇ ‘ਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ।
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸ਼ੁੱਕਰਵਾਰ ਤੜਕੇ ਟਰਮਿਨਲ 3 ‘ਤੇ ਇੱਕ ਸ਼ੱਕੀ ਬੈਗ ਮਿਲਣ ਨਾਲ ਅਫਰਾ-ਤਫਰੀ ਮੱਚ ਗਈ। ਮੌਕੇ ‘ਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ‘ਤੇ ਸਵੇਰੇ ਕਰੀਬ ਤਿੰਨ ਸ਼ੱਕੀ ਬੈਗ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਬੈਗ ਨੂੰ ਕਬਜ਼ੇ ‘ਚ ਲੈ ਲਿਆ ਗਿਆ।
ਫਿਲਹਾਲ ਬੈਗ ਦੇ ਅੰਦਰ ਮੌਜੂਦ ਸਮਾਨ ਦੀ ਜਾਂਚ ਜਾਰੀ ਹੈ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਬੈਗ ਕਿਸਦਾ ਹੈ ਅਤੇ ਉਸ ‘ਚ ਕੀ ਹੈ।
Delhi: Security tightened at Terminal 3 of Indira Gandhi International Airport after a suspicious bag was spotted in the Airport premises. pic.twitter.com/7CkuNqJbCs
— ANI (@ANI) 1 November 2019
ਏਅਰਲਾਈਨਾਂ ਤੋਂ ਜੁੜੇ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਯਾਤਰੀਆਂ ‘ਚ ਅਫਰਾ-ਤਫਰੀ ਮੱਚ ਗਈ ਕਿਉਂਕਿ ਕੁਝ ਦੇਰ ਲਈ ਟਰਮਿਨਲ ਤੋਂ ਲੋਕਾਂ ਦੇ ਬਾਹਰ ਆਉਣ ‘ਤੇ ਰੋਕ ਲੱਗਾ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਟੀ-3 ਦੇ ਬਾਹਰ ਦੇ ਰਾਹ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।