ਪੜਚੋਲ ਕਰੋ
Advertisement
ਵਰਮਾਲਾ ਦੌਰਾਨ ਲਾੜੀ ਨੂੰ ਮਾਰੀ ਗੋਲ਼ੀ, ਇਲਾਜ ਬਾਅਦ ਹੋਇਆ ਵਿਆਹ
ਨਵੀਂ ਦਿੱਲੀ: ਸਥਾਨਕ ਸ਼ੁਕਰਪੁਰ ਵਿੱਚ ਵਿਆਹ ਦੇ ਮੰਡਪ ਵਿੱਚ ਲਾੜਾ ਲਾੜੀ ਇੱਕ-ਦੂਜੇ ਵਰਮਾਲਾ ਪਾ ਰਹੇ ਸੀ ਤਾਂ ਇੱਕ ਅਣਪਛਾਤੇ ਸ਼ਖ਼ਸ ਨੇ ਲਾੜੀ ਦੇ ਪੈਰ ’ਤੇ ਗੋਲ਼ੀ ਮਾਰ ਦਿੱਤੀ। ਘਟਨਾ ਦੇ ਤੁਰੰਤ ਬਾਅਦ ਲਾੜੀ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੇ ਇਲਾਜ ਬਾਅਦ ਫਿਰ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।
ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਗੋਲ਼ੀ ਜਾਣਬੁੱਝ ਕੇ ਮਾਰੀ ਗਈ ਸੀ ਜਾਂ ਇਹ ਮਹਿਜ਼ ਇੱਕ ਦੁਰਘਟਨਾ ਸੀ। ਇਸ ਸਬੰਧੀ ਲਾੜੇ ਨੇ ਕਿਹਾ ਕਿ ਗੋਲ਼ੀ ਚਲਾਉਣ ਵਾਲੇ ਸ਼ਖ਼ਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਗੋਲੀ ਦੁਲਹਨ ਦੇ ਪੈਰ ਨੂੰ ਛੂਹ ਕੇ ਨਿਕਲ ਗਈ। ਵਿਆਹ ’ਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲਾੜਾ ਤੇ ਲਾੜੀ ਵਰਮਾਲਾ ਲਈ ਮਿਲ ਰਹੇ ਸੀ ਤਾਂ ਕਿਸੇ ਨੇ ਗੋਲ਼ੀ ਚਲਾ ਦਿੱਤੀ। ਗੋਲ਼ੀ ਲੱਗਦਿਆਂ ਹੀ ਲਾੜੀ ਜ਼ਮੀਨ ’ਤੇ ਡਿੱਗ ਪਈ। ਡਾਕਟਰਾਂ ਨੇ ਉਸ ਨੂੰ ਵਿਆਹ ਕਰਾਉਣੋਂ ਮਨ੍ਹਾ ਕੀਤਾ ਪਰ ਉਸ ਨੇ ਜ਼ਿਦ ਕੀਤੀ ਤਾਂ ਡਾਕਟਰਾਂ ਉਸ ਨੂੰ ਛੁੱਟੀ ਦੇ ਦਿੱਤੀ।Delhi: A woman was shot in her legs at her wedding in Shakarpur area by an unknown person last night. The wedding later resumed after she received treatment at a hospital. Bridegroom says, "Don't know who the person was. Bullet brushed past her legs. Police was later called here" pic.twitter.com/6IVMAwuH42
— ANI (@ANI) January 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement