ਪੜਚੋਲ ਕਰੋ
Advertisement
ਫਸਟ ਏਡ ਬਾਕਸ ‘ਚ ਕੰਡੋਮ ਨਾ ਰੱਖਣ ‘ਤੇ ਕੈਬ ਡ੍ਰਾਈਵਰਾਂ ਦਾ ਹੁੰਦਾ ਚਲਾਨ !
ਰਾਜਧਾਨੀ ਦਿੱਲੀ ਦੇ ਕੈਬ ਡ੍ਰਾਈਵਰਾਂ ‘ਚ ਇਸ ਗੱਲ ਦੀ ਅਫ਼ਵਾਹ ਹੈ ਕਿ ਚਲਾਨ ਤੋਂ ਬਚਣ ਲਈ ਉਨ੍ਹਾਂ ਨੂੰ ਕੰਡੋਮ ਬਾਕਸ ਰੱਖਣਾ ਜ਼ਰੂਰੀ ਹੈ। ਜਦਕਿ ਨਵੇਂ ਟ੍ਰੈਫਿਕ ਨਿਯਮਾਂ ‘ਚ ਅਜਿਹੇ ਕਿਸੇ ਨਿਯਮ ਦਾ ਜ਼ਿਕਰ ਨਹੀਂ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕੈਬ ਡ੍ਰਾਈਵਰਾਂ ‘ਚ ਇਸ ਗੱਲ ਦੀ ਅਫ਼ਵਾਹ ਹੈ ਕਿ ਚਲਾਨ ਤੋਂ ਬਚਣ ਲਈ ਉਨ੍ਹਾਂ ਨੂੰ ਕੰਡੋਮ ਬਾਕਸ ਰੱਖਣਾ ਜ਼ਰੂਰੀ ਹੈ। ਜਦਕਿ ਨਵੇਂ ਟ੍ਰੈਫਿਕ ਨਿਯਮਾਂ ‘ਚ ਅਜਿਹੇ ਕਿਸੇ ਨਿਯਮ ਦਾ ਜ਼ਿਕਰ ਨਹੀਂ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇੱਕ ਊਬਰ ਕੈਬ ਡ੍ਰਾਈਵਰ ਧਰਮਿੰਦਰ ਨੈਲਸਨ ਮੰਡੇਲਾ ਮਾਰਗ ਤੋਂ ਜੇਐਨਯੂ ਵੱਲ ਜਾ ਰਿਹਾ ਸੀ ਤੇ ਟ੍ਰੈਫਿਕ ਪੁਆਇੰਟ ‘ਤੇ ਉਸ ਨੂੰ ਟ੍ਰੈਫਿਕ ਪੁਲਿਸ ਨੇ ਚੈਕਿੰਗ ਲਈ ਰੋਕਿਆ।
ਦਿੱਲੀ ‘ਚ ਕਾਰ ਚਲਾਉਣ ਵਾਲੇ ਡ੍ਰਾਈਵਰ ਆਪਣੀਆਂ ਗੱਡੀਆਂ ‘ਚ ਫਸਟ ਏਡ ਬਾਕਸ ਰੱਖਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਕੈਬ ‘ਚ ਕੰਡੋਮ ਰੱਖਣਾ ਵੀ ਬੇਹੱਦ ਜ਼ਰੂਰੀ ਲੱਗਦਾ ਹੈ ਨਹੀਂ ਤਾਂ ਉਨ੍ਹਾਂ ਦਾ ਚਲਾਨ ਹੋ ਜਾਂਦਾ ਹੈ। ਧਰਮਿੰਦਰ ਨੇ ਦੱਸਿਆ ਕਿ ਉਸ ਨੇ ਸੀਟ ਬੈਲਟ ਲਾਈ ਹੋਈ ਸੀ, ਗੱਡੀ ਦੀ ਸਪੀਡ ਵੀ 50 ਕਿਮੀ ਪ੍ਰਤੀ ਘੰਟਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਵਰਦੀ ਪੂਰੀ ਬਲੂ ਕਲਰ ਦੀ ਯੂਨੀਫਾਰਮ ਵੀ ਪਾਈ ਸੀ। ਨਾਲ ਹੀ ਫਸਟ ਏਡ ਬਾਕਸ ‘ਚ ਕੰਡੋਮ ਵੀ ਰੱਖਿਆ ਸੀ।
ਧਰਮਿੰਦਰ ਮੁਤਾਬਕ ਇੱਕ ਵਾਰ ਕੰਡੋਮ ਨਾ ਰੱਖਣ ਕਰਕੇ ਉਸ ਦਾ ਚਲਾਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਉਹ ਕਾਫੀ ਚੌਕੰਨਾ ਹੋ ਗਿਆ ਹੈ। ਉਸ ਨੂੰ ਮਿਲੀ ਚਲਾਨ ਦੀ ਰਸੀਦ ‘ਤੇ ਜ਼ੁਰਮਾਨੇ ਦਾ ਕਾਰਨ ਓਵਰਸਪੀਡ ਲਿਖਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਦਿੱਲੀ-ਐਨਸੀਆਰ ਦੇ ਹਜ਼ਾਰਾਂ ਕੈਬ ਡ੍ਰਾਈਵਰਾਂ ਨੂੰ ਯਕੀਨ ਹੋ ਗਿਆ ਕਿ ਗੱਡੀ ‘ਚ ਕੰਡੋਮ ਰੱਖਣਾ ਵੀ ਜ਼ਰੂਰੀ ਹੈ, ਨਹੀ ਤਾਂ ਉਨ੍ਹਾਂ ਦਾ ਚਲਾਨ ਵੀ ਹੋ ਸਕਦਾ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੈ।Cab drivers in Delhi say they've been carrying condoms, besides other medicines, in their first aid kits as they're penalised by police if found without condoms in their first aid kits. Say "We've never asked reason but we get challans if found without condoms in first aid kits." pic.twitter.com/IPTzHJQ8ip
— ANI (@ANI) September 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement