ਪੜਚੋਲ ਕਰੋ

Delhi Exit Poll: AAP ਜਾਂ BJP, ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਨਾਲ ਕਿਸ ਦੀ ਉਡੇਗੀ ਨੀਂਦ? ਕੌਣ ਬਣਾਏਗਾ ਸਰਕਾਰ

ਐਕਸਿਸ ਮਾਈ ਇੰਡੀਆ ਦੇ ਅੰਕੜਿਆਂ ਅਨੁਸਾਰ, ਭਾਜਪਾ ਨੂੰ 70 ਵਿੱਚੋਂ 45 ਤੋਂ 55 ਸੀਟਾਂ ਮਿਲ ਸਕਦੀਆਂ ਹਨ। ਜਦਕਿ 'ਆਪ' ਨੂੰ 15 ਤੋਂ 25 ਸੀਟਾਂ 'ਤੇ ਹੀ ਸਬਰ ਕਰਨਾ ਪਵੇਗਾ। ਕਾਂਗਰਸ ਨੂੰ 0 ਤੋਂ 1 ਸੀਟ ਮਿਲ ਸਕਦੀ ਹੈ।

Axis My India Exit Poll Delhi 2025: ਦਿੱਲੀ ਵਿਧਾਨਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਵੀਰਵਾਰ (6 ਫਰਵਰੀ) ਨੂੰ ਐਕਸਿਸ ਮਾਈ ਇੰਡੀਆ (Axis My India) ਨੇ ਅੰਕੜੇ ਜਾਰੀ ਕੀਤੇ।

ਇਨ੍ਹਾਂ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ 25 ਸਾਲਾਂ ਬਾਅਦ ਜਿੱਤ ਦਰਜ ਕਰ ਸਕਦੀ ਹੈ। ਐਗਜ਼ਿਟ ਪੋਲ ਅਨੁਸਾਰ, ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ। ਦੂਜੇ ਪਾਸੇ, 'ਆਪ' ਨੂੰ ਝਟਕਾ ਲੱਗ ਸਕਦਾ ਹੈ। ਐਕਸਿਸ ਮਾਈ ਇੰਡੀਆ ਦੇ ਅੰਕੜਿਆਂ ਅਨੁਸਾਰ, ਭਾਜਪਾ ਨੂੰ 70 ਵਿੱਚੋਂ 45 ਤੋਂ 55 ਸੀਟਾਂ ਮਿਲ ਸਕਦੀਆਂ ਹਨ। ਜਦਕਿ 'ਆਪ' ਨੂੰ 15 ਤੋਂ 25 ਸੀਟਾਂ 'ਤੇ ਹੀ ਸਬਰ ਕਰਨਾ ਪਵੇਗਾ। ਕਾਂਗਰਸ ਨੂੰ 0 ਤੋਂ 1 ਸੀਟ ਮਿਲ ਸਕਦੀ ਹੈ।

ਐਕਸਿਸ ਮਾਈ ਇੰਡੀਆ ਦੇ ਸਰਵੇਅ ਅਨੁਸਾਰ, 'ਆਪ' ਨੂੰ 42 ਫ਼ੀਸਦੀ, ਭਾਜਪਾ ਨੂੰ 48 ਫ਼ੀਸਦੀ ਅਤੇ ਕਾਂਗਰਸ ਨੂੰ 7 ਫ਼ੀਸਦੀ ਵੋਟ ਮਿਲ ਸਕਦੇ ਹਨ। ਬਾਕੀ 3 ਫ਼ੀਸਦੀ ਵੋਟ ਹੋਰਾਂ ਦੇ ਹਿੱਸੇ 'ਚ ਜਾ ਸਕਦੇ ਹਨ। ਇਸ ਸਰਵੇਅ ਵਿੱਚ 13 ਹਜ਼ਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ।

ਹੋਰ ਏਜੰਸੀਆਂ ਦਾ ਕੀ ਹੈ ਅੰਦਾਜ਼ਾ?

ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਬੁੱਧਵਾਰ ਨੂੰ ਵੋਟਿੰਗ ਦੇ ਬਾਅਦ ਸਾਢੇ ਛੇ ਵੱਜੇ ਜ਼ਿਆਦਾਤਰ ਸਰਵੇਅ ਏਜੰਸੀਆਂ ਨੇ ਅੰਕੜੇ ਜਾਰੀ ਕੀਤੇ ਸਨ।

ਮੈਟ੍ਰਿਕਸ ਐਗਜ਼ਿਟ ਪੋਲ ਅਨੁਸਾਰ, ਭਾਜਪਾ 35 ਤੋਂ 39 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੀ ਹੈ। ਜਦਕਿ 'ਆਪ' ਨੂੰ 32 ਤੋਂ 37 ਅਤੇ ਕਾਂਗਰਸ ਨੂੰ 0 ਤੋਂ 2 ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਪੀ-ਮਾਰਕ ਐਗਜ਼ਿਟ ਪੋਲ ਮੁਤਾਬਕ, ਭਾਜਪਾ 39 ਤੋਂ 49 ਸੀਟਾਂ ਜਿੱਤ ਕੇ ਪੂਰਨ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ। ਇਸ ਸਰਵੇਅ ਵਿੱਚ 'ਆਪ' ਨੂੰ 21 ਤੋਂ 31 ਸੀਟਾਂ ਅਤੇ ਕਾਂਗਰਸ ਨੂੰ 0 ਤੋਂ 1 ਸੀਟ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ।

'ਆਪ' ਦਾ ਭਾਜਪਾ 'ਤੇ ਵੱਡਾ ਦੋਸ਼

ਆਮ ਆਦਮੀ ਪਾਰਟੀ (AAP) ਨੇ ਇਸ ਸਰਵੇਖਣ ਨੂੰ ਰੱਦ ਕਰਦਿਆਂ ਕਿਹਾ ਕਿ ਐਗਜ਼ਿਟ ਪੋਲ ਵਿੱਚ ਹਮੇਸ਼ਾ ਪਾਰਟੀ ਦੀ ਘੱਟ ਅਨੁਮਾਨ ਲਗਾਇਆ ਜਾਂਦਾ ਹੈ। ਇਸ ਵਾਰ ਵੀ ਇਥੇ ਹੀ ਹੋਇਆ ਹੈ, ਪਰ 'ਆਪ' ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।

ਵੀਰਵਾਰ ਨੂੰ 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਦਿੱਲੀ ਵਿੱਚ 'ਆਪਰੇਸ਼ਨ ਲੋਟਸ' ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੱਤ ਵਿਧਾਇਕਾਂ ਨੂੰ ਫੋਨ ਆਏ ਹਨ। 15 ਕਰੋੜ ਰੁਪਏ ਦੀ ਲਾਲਚ ਦੇ ਕੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਹ ਉਮੀਦਵਾਰ ਹਨ ਜੋ ਚੋਣ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 8 ਫ਼ਰਵਰੀ ਤੋਂ ਪਹਿਲਾਂ ਹੀ ਭਾਜਪਾ ਆਪਣੀ ਹਾਰ ਮੰਨ ਚੁੱਕੀ ਹੈ।

ਦੂਜੇ ਪਾਸੇ ਭਾਜਪਾ ਖੁਸ਼, ਕਾਂਗਰਸ ਦੀ ਉਮੀਦ

ਸਰਵੇਖਣ ਦੇ ਅੰਕੜਿਆਂ ਨਾਲ ਖੁਸ਼ ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 50 ਤੋਂ ਵੱਧ ਸੀਟਾਂ ਮਿਲਣਗੀਆਂ ਅਤੇ ਉਹ ਸਰਕਾਰ ਬਣਾਉਣ ਜਾ ਰਹੀ ਹੈ। ਕਾਂਗਰਸ ਨੂੰ ਵੀ ਇਹ ਉਮੀਦ ਹੈ ਕਿ ਇਸ ਵਾਰ ਉਹ ਆਪਣਾ ਖਾਤਾ ਖੋਲੇਗੀ ਅਤੇ ਉਸਦੇ ਵੋਟ ਹਿੱਸੇ ਵਿੱਚ ਵੀ ਵਾਧਾ ਹੋਵੇਗਾ।

ਦਿੱਲੀ ਵਿੱਚ ਬੁੱਧਵਾਰ (5 ਫ਼ਰਵਰੀ) ਨੂੰ ਵੋਟਿੰਗ ਹੋਈ ਸੀ। ਇੱਥੇ 60.44 ਫ਼ੀਸਦੀ ਲੋਕਾਂ ਨੇ ਆਪਣੇ ਮਤਾਂ ਦਾ ਇਸਤੇਮਾਲ ਕੀਤਾ। ਰਾਸ਼ਟਰੀ ਰਾਜਧਾਨੀ ਵਿੱਚ ਪਿਛਲੇ ਦੋ ਚੋਣਾਂ ਤੋਂ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਵਿਰੋਧੀਆਂ ਕਾਂਗਰਸ ਅਤੇ ਭਾਜਪਾ ਦਾਸੁਪੜਾ ਸਾਫ ਕੀਤਾ ਹੋਇਆ ਹੈ।

ਪਿਛਲੀਆਂ ਤਿੰਨ ਚੋਣਾਂ ਦਾ ਹਾਲ

2013 ਦੇ ਚੁਣਾਵਾਂ ਵਿੱਚ ਆਮ ਆਦਮੀ ਪਾਰਟੀ (AAP) ਨੇ 28 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਭਾਰਤੀ ਜਨਤਾ ਪਾਰਟੀ (BJP) ਨੂੰ 32 ਸੀਟਾਂ ਮਿਲੀਆਂ ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ। ਉਸ ਵੇਲੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰ ਕੇ ਸਰਕਾਰ ਬਣਾਈ। ਅਰਵਿੰਦ ਕੇਜਰੀਵਾਲ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ। ਇਸ ਤੋਂ ਪਹਿਲਾਂ 15 ਸਾਲ ਤੱਕ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਸੀ।

2015 ਦੇ ਚੁਣਾਵਾਂ ਵਿੱਚ ਆਮ ਆਦਮੀ ਪਾਰਟੀ ਨੇ 67 ਸੀਟਾਂ 'ਤੇ ਜਿੱਤ ਦਰਜ ਕੀਤੀ ਅਤੇ 54.3 ਫੀਸਦੀ ਵੋਟ ਮਿਲੇ। ਭਾਰਤੀ ਜਨਤਾ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ ਅਤੇ 32.3 ਫੀਸਦੀ ਵੋਟ ਮਿਲੇ। ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਉਸ ਨੂੰ 9.7 ਫੀਸਦੀ ਵੋਟ ਮਿਲੇ।

2020 ਦੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ 'ਤੇ ਜਿੱਤ ਦਰਜ ਕੀਤੀ ਅਤੇ 53.57 ਫੀਸਦੀ ਵੋਟ ਮਿਲੇ। ਭਾਰਤੀ ਜਨਤਾ ਪਾਰਟੀ ਨੂੰ 8 ਸੀਟਾਂ ਮਿਲੀਆਂ ਅਤੇ 38.51 ਫੀਸਦੀ ਵੋਟ ਮਿਲੇ। ਕਾਂਗਰਸ ਨੂੰ 4.26 ਫੀਸਦੀ ਵੋਟ ਮਿਲੇ ਅਤੇ ਉਹ ਖਾਤਾ ਵੀ ਖੋਲ੍ਹ ਨਹੀਂ ਸਕੀ।

 

ਟਾਪ ਹੈਡਲਾਈਨ

Holiday Cancel: ਇਨ੍ਹਾਂ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਲੱਗੀ ਪਾਬੰਦੀ! ਸਰਕਾਰ ਨੇ ਨਵਾਂ ਫੁਰਮਾਨ ਕੀਤਾ ਜਾਰੀ, ਤੁਰੰਤ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼...
ਇਨ੍ਹਾਂ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਲੱਗੀ ਪਾਬੰਦੀ! ਸਰਕਾਰ ਨੇ ਨਵਾਂ ਫੁਰਮਾਨ ਕੀਤਾ ਜਾਰੀ, ਤੁਰੰਤ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼...
School Accident : ਸਕੂਲ ਤੋਂ ਚੋਰੀ-ਛਿਪੇ ਮੇਲਾ ਦੇਖਣ ਗਏ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ , 2 ਦੀ ਮੌਤ, ਪ੍ਰਿੰਸੀਪਲ ਸਸਪੈਂਡ
School Accident : ਸਕੂਲ ਤੋਂ ਚੋਰੀ-ਛਿਪੇ ਮੇਲਾ ਦੇਖਣ ਗਏ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ , 2 ਦੀ ਮੌਤ, ਪ੍ਰਿੰਸੀਪਲ ਸਸਪੈਂਡ
ਦੁਸ਼ਹਿਰਾ 'ਤੇ IPS ਅੰਕਿਤਾ ਸ਼ਰਮਾ ਨੇ AK-47 ਨਾਲ ਕਈ ਰਾਊਂਡ ਕੀਤੇ ਫਾਇਰ, ਵਾਇਰਲ ਹੋਈ ਵੀਡੀਓ
ਦੁਸ਼ਹਿਰਾ 'ਤੇ IPS ਅੰਕਿਤਾ ਸ਼ਰਮਾ ਨੇ AK-47 ਨਾਲ ਕਈ ਰਾਊਂਡ ਕੀਤੇ ਫਾਇਰ, ਵਾਇਰਲ ਹੋਈ ਵੀਡੀਓ
ਯੂਪੀ 'ਚ 11 ਸੀਟਾਂ 'ਤੇ ਚੋਣਾਂ, ਜਾਣੋ ਸਪਾ ਅਤੇ ਭਾਜਪਾ 'ਚ ਕੌਣ-ਕੌਣ ਉਮੀਦਵਾਰ; ਕਿਸ ਨਾਲ ਕਿਸ ਦਾ ਮੁਕਾਬਲਾ
ਯੂਪੀ 'ਚ 11 ਸੀਟਾਂ 'ਤੇ ਚੋਣਾਂ, ਜਾਣੋ ਸਪਾ ਅਤੇ ਭਾਜਪਾ 'ਚ ਕੌਣ-ਕੌਣ ਉਮੀਦਵਾਰ; ਕਿਸ ਨਾਲ ਕਿਸ ਦਾ ਮੁਕਾਬਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Attack on BJP Leader: ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
Embed widget