Delhi pollution: ਦਿੱਲੀ ਲਗਾਤਾਰ ਚੌਥੀ ਵਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਐਲਾਨੀ, ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ
Delhi Pollution: ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਅੱਜ ਇੱਕ ਵਾਰ ਫੇਰ ਦਿੱਲੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਪਰਗਟ ਸਿੰਘ ਨੇ ਇੱਕ ਟਵੀਟ ਕੀਤਾ ਹੈ
ਮਨਪ੍ਰੀਤ ਕੌਰ ਦੀ ਰਿਪੋਰਟ
Delhi Pollution: ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਅੱਜ ਇੱਕ ਵਾਰ ਫੇਰ ਦਿੱਲੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਪਰਗਟ ਸਿੰਘ ਨੇ ਇੱਕ ਟਵੀਟ ਕੀਤਾ ਹੈ। ਇਸ ਵਾਰ ਪਰਗਟ ਸਿੰਘ ਨੇ ਹਵਾ ਦੀ ਗੁਣਵੱਤਾ ਨੂੰ ਲੈ ਕੇ ਕੇਜਰੀਵਾਲ ਨੂੰ ਘੇਰਿਆ ਹੈ।
ਦਰਅਸਲ ਹਵਾ ਦੀ ਗੁਣਵੱਤਾ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਹੋਈ ਹੈ ਜਿਸ 'ਚ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪਰਗਟ ਸਿੰਘ ਨੇ ਤੰਜ ਕਸਦਿਆਂ ਇੱਕ ਟਵੀਟ ਕੀਤਾ ਜਿਸ 'ਚ ਲਿਖਿਆ ਕਿ ਦਿੱਲੀ ਨੂੰ ਅਰਵਿੰਦ ਕੇਜਰੀਵਾਲ ਦੀ ਯੋਗ ਅਗਵਾਈ 'ਚ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੋਣ ਦਾ ਮੌਕਾ ਮਿਲਿਆ ਹੈ।
ਪਰਗਟ ਸਿੰਘ ਨੇ ਲਿਖਿਆ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਜਰੀਵਾਲ ਤੇ ਰਾਘਵ ਚੱਢਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਗੇ?
दिल्ली को @ArvindKejriwal जी की योग्य अगवायी के चलते लगातार चौथे साल दुनिया की सबसे प्रदूषित राजधानी होने का अवसर प्राप्त हुआ है।
— Pargat Singh (@PargatSOfficial) March 23, 2022
सवाल ये है कि,क्या हर बार की तरह इस बार भी @ArvindKejriwal और @raghav_chadha दिल्ली के प्रदूषण के लिए पंजाब को ज़िम्मेवार ठहरायेंगे ?#DelhiPollution pic.twitter.com/NtnkwQwG1b
ਦਸ ਦਈਏ ਕਿ ਵਰਲਡ ਏਅਰ ਕੁਆਲਿਟੀ ਰਿਪੋਰਟ (QAIR) ਦੀ ਤਾਜ਼ਾ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਵੀਂ ਦਿੱਲੀ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਇਸ ਤੋਂ ਬਾਅਦ ਢਾਕਾ (ਬੰਗਲਾਦੇਸ਼), ਨਜਾਮੀਨਾ (ਚਾਡ) ਅਤੇ ਮਸਕਟ (ਓਮਾਨ) ਦਾ ਨੰਬਰ ਆਉਂਦਾ ਹੈ।6,475 ਸ਼ਹਿਰਾਂ ਦੇ ਪ੍ਰਦੂਸ਼ਣ ਅੰਕੜਿਆਂ ਦੇ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਵੀ ਸ਼ਹਿਰ ਵਿਸ਼ਵ ਸਿਹਤ ਸੰਗਠਨ (WHO) ਦੇ ਹਵਾ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ ਅਤੇ ਕੋਵਿਡ-ਸਬੰਧਤ ਗਿਰਾਵਟ ਦੇ ਬਾਵਜੂਦ ਕੁਝ ਖੇਤਰਾਂ ਵਿੱਚ ਧੂੰਆਂ ਬਰਕਰਾਰ ਹੈ। ਸਿਰਫ਼ ਨਿਊ ਕੈਲੇਡੋਨੀਆ, ਯੂਐਸ ਵਰਜਿਨ ਆਈਲੈਂਡਜ਼ ਅਤੇ ਪੋਰਟੋ ਰੀਕੋ ਨੇ WHO PM2.5 ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕੀਤਾ ਹੈ।
ਇਹ ਰਿਪੋਰਟ, ਜੋ ਸਾਲ 2021 ਵਿੱਚ ਵਿਸ਼ਵ ਪੱਧਰ 'ਤੇ ਹਵਾ ਦੀ ਗੁਣਵੱਤਾ ਦੀ ਸਥਿਤੀ ਦਾ ਵਰਣਨ ਕਰਦੀ ਹੈ, 117 ਦੇਸ਼ਾਂ ਦੇ 6,475 ਸ਼ਹਿਰਾਂ ਦੇ ਜਲਵਾਯੂ ਵਿੱਚ ਪੀਐਮ-2.5 ਸੂਖਮ ਕਣਾਂ ਦੀ ਮੌਜੂਦਗੀ ਨਾਲ ਸਬੰਧਤ ਅੰਕੜਿਆਂ 'ਤੇ ਅਧਾਰਤ ਹੈ
ਦੇਸ਼ ਵਿੱਚ ਪੀਐਮ 2.5 ਦਾ ਸਾਲਾਨਾ ਔਸਤ ਪੱਧਰ 2021 ਵਿੱਚ 58.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਗਿਆ ਹੈ। ਰਿਪੋਰਟ ਦੇ ਅਨੁਸਾਰ, 2021 ਵਿੱਚ, ਭਾਰਤ ਦਾ ਕੋਈ ਵੀ ਸ਼ਹਿਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਨਿਰਧਾਰਿਤ ਹਵਾ ਗੁਣਵੱਤਾ ਮਿਆਰ (ਪੰਜ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਪੀਐਮ-2.5 ਗਾੜ੍ਹਾਪਣ) ਨੂੰ ਪੂਰਾ ਨਹੀਂ ਕਰ ਸਕਿਆ।
ਬੰਗਲਾਦੇਸ਼ ਸਭ ਤੋਂ ਪ੍ਰਦੂਸ਼ਿਤ ਦੇਸ਼, ਭਾਰਤ 5ਵੇਂ ਨੰਬਰ 'ਤੇ ਹੈ
ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਬੰਗਲਾਦੇਸ਼ ਸਿਖਰ 'ਤੇ ਹੈ, ਜਦਕਿ ਚਾਡ ਦੂਜੇ ਨੰਬਰ 'ਤੇ ਹੈ। ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ। 2021 ਵਿੱਚ ਭਾਰਤ ਦੀ ਹਾਲਤ ਵਿਗੜ ਗਈ ਹੈ। ਇਸ ਰੈਂਕਿੰਗ 'ਚ ਚੀਨ 22ਵੇਂ ਨੰਬਰ 'ਤੇ ਹੈ। ਇਕ ਸਾਲ ਪਹਿਲਾਂ ਚੀਨ 14ਵੇਂ ਨੰਬਰ 'ਤੇ ਸੀ।