(Source: ECI/ABP News/ABP Majha)
ਕੇਜਰੀਵਾਲ ਵੱਲੋਂ ਸਿਰਫ 24 ਰੁਪਏ ਕਿੱਲੋ ਪਿਆਜ਼ ਵੇਚਣ ਦਾ ਐਲਾਨ
ਦਿੱਲੀ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਮਹਿੰਗੇ ਪਿਆਜ਼ ਤੋਂ ਰਾਹਤ ਦੇਣ ਲਈ 24 ਰੁਪਏ ਪ੍ਰਤੀ ਕਿੱਲੋ ਪਿਆਜ਼ ਵੇਚਣ ਦੀ ਯੋਜਨਾ ਬਣਾਈ ਹੈ। ਸਰਕਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਗਲੇ 10 ਦਿਨਾਂ ਵਿੱਚ ਸਸਤੇ ਪਿਆਜ਼ ਦੀ ਵਿਕਰੀ ਸ਼ੁਰੂ ਹੋ ਜਾਵੇਗੀ।
ਨਵੀਂ ਦਿੱਲੀ: ਦਿੱਲੀ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਮਹਿੰਗੇ ਪਿਆਜ਼ ਤੋਂ ਰਾਹਤ ਦੇਣ ਲਈ 24 ਰੁਪਏ ਪ੍ਰਤੀ ਕਿੱਲੋ ਪਿਆਜ਼ ਵੇਚਣ ਦੀ ਯੋਜਨਾ ਬਣਾਈ ਹੈ। ਸਰਕਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਗਲੇ 10 ਦਿਨਾਂ ਵਿੱਚ ਸਸਤੇ ਪਿਆਜ਼ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਭਾਰੀ ਬਾਰਸ਼ ਤੇ ਸਪਲਾਈ ਦੀ ਘਾਟ ਕਾਰਨ, ਦਿੱਲੀ ਵਾਸੀਆਂ ਨੂੰ ਮਹਿੰਗੇ ਪਿਆਜ਼ ਦੇ ਹੰਝੂ ਰੋਣੇ ਪੈ ਰਹੇ ਹਨ।
ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 50 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ, ਜੋ 2015 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ ਮੰਡੀ ਮਹਾਰਾਸ਼ਟਰ ਦੇ ਲਾਸਲਗਾਓਂ ਵਿੱਚ ਪਿਆਜ਼ 50 ਰੁਪਏ ਪ੍ਰਤੀ ਕਿੱਲੋ ਵਿਕਣ ਲੱਗਾ ਹੈ। ਪਿਛਲੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਪਿਆਜ਼ ਦੀ ਆਮਦ 1,026 ਟਨ ਸੀ, ਜਦੋਂ ਕਿ ਦਿੱਲੀ ਦੀ ਰੋਜ਼ਾਨਾ ਖਪਤ ਲਗਪਗ 3000 ਟਨ ਹੈ।
ਦਿੱਲੀ ਵਿੱਚ ਪਿਆਜ਼ ਪਿਛਲੇ ਹਫਤੇ 57 ਰੁਪਏ ਕਿੱਲੋ, ਮੁੰਬਈ ਵਿੱਚ ਇਹ 56 ਰੁਪਏ, ਕੋਲਕਾਤਾ ਵਿੱਚ 48 ਰੁਪਏ ਤੇ ਚੇਨਈ ਵਿੱਚ 34 ਰੁਪਏ ਪ੍ਰਤੀ ਕਿਲੋ ਵਿਕਿਆ। ਜੇ ਬਾਰਸ਼ ਦੀ ਸਥਿਤੀ ਇਹੋ ਜਿਹੀ ਰਹੀ ਤਾਂ ਨਵੰਬਰ ਤੱਕ ਪਿਆਜ਼ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ ਹੈ।