LG ਦੀ CBI ਜਾਂਚ ਦੀ ਸਿਫਾਰਿਸ਼ 'ਤੇ ਦਿੱਲੀ ਸਰਕਾਰ ਨੇ ਦਿੱਤਾ ਜਵਾਬ, ਕਿਹਾ- ਕਦੇ ਖਰੀਦੀਆਂ ਹੀ ਨਹੀਂ ਬੱਸਾਂ...
Delhi Transport Corporation ਵੱਲੋਂ ਕੌਮੀ ਰਾਜਧਾਨੀ ਵਿੱਚ 1000 ਲੋ ਫਲੋਰ ਬੱਸਾਂ ਦੀ ਖਰੀਦ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ (LG Vinay Kumar Saxena) ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੀ ਕਾਰਵਾਈ ਕੀਤੀ ਹੈ।
ਚੰਡੀਗੜ੍ਹ: ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (Delhi Transport Corporation) ਵੱਲੋਂ ਕੌਮੀ ਰਾਜਧਾਨੀ ਵਿੱਚ 1000 ਲੋ ਫਲੋਰ ਬੱਸਾਂ ਦੀ ਖਰੀਦ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ (LG Vinay Kumar Saxena) ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੀ ਕਾਰਵਾਈ ਕੀਤੀ ਹੈ। ਲੋਅ ਫਲੋਰ ਬੱਸਾਂ ਦੀ ਖਰੀਦ 'ਚ ਕਥਿਤ ਭ੍ਰਿਸ਼ਟਾਚਾਰ ਦੀ ਸ਼ਿਕਾਇਤ 'ਤੇ ਐੱਲ.ਜੀ. ਨੇ ਪ੍ਰਮੁੱਖ ਸਕੱਤਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਜਾਵੇ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਹੁਣ ਇਸ ਸ਼ਿਕਾਇਤ ਦੀ ਜਾਂਚ ਕਰ ਸਕਦੀ ਹੈ। ਹੁਣ ਇਸ ਪੂਰੇ ਮਾਮਲੇ 'ਚ ਦਿੱਲੀ ਸਰਕਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਦਿੱਲੀ ਸਰਕਾਰ ਨੇ ਉਪ ਰਾਜਪਾਲ 'ਤੇ ਦੋਸ਼ ਲਗਾਇਆ ਹੈ
ਦਿੱਲੀ ਸਰਕਾਰ (Delhi Government) ਨੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ 'ਤੇ ਹਮਲਾ ਬੋਲਿਆ ਹੈ। ਦਿੱਲੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਟੈਂਡਰ ਰੱਦ ਕਰ ਦਿੱਤੇ ਗਏ ਸਨ ਅਤੇ ਬੱਸਾਂ ਕਦੇ ਖਰੀਦੀਆਂ ਹੀ ਨਹੀਂ ਗਈਆਂ ਸਨ। ਦਿੱਲੀ ਨੂੰ ਜਿਆਦਾ ਪੜ੍ਹੇ-ਲਿਖੇ LG ਦੀ ਲੋੜ ਹੈ। ਮੌਜੂਦਾ LG ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ 'ਤੇ ਦਸਤਖਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ED Raid Bengal : ਮੋਬਾਈਲ ਗੇਮਿੰਗ ਐਪ ਧੋਖਾਧੜੀ ਮਾਮਲੇ ਵਿੱਚ ED ਦੀ ਕੋਲਕਾਤਾ ਵਿੱਚ ਛਾਪੇਮਾਰੀ, 12 ਕਰੋੜ ਦੀ ਨਕਦੀ ਬਰਾਮਦ
'ਐਲਜੀ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ'
ਦਿੱਲੀ ਸਰਕਾਰ ਦੇ ਬਿਆਨ ਮੁਤਾਬਕ ਉਪ ਰਾਜਪਾਲ ਖੁਦ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। LG ਧਿਆਨ ਭਟਕਾਉਣ ਲਈ ਅਜਿਹੀ ਜਾਂਚ ਦੇ ਹੁਕਮ ਦੇ ਰਹੇਂ ਹਨ। ਦਿੱਲੀ ਸਰਕਾਰ ਨੇ ਕਿਹਾ ਕਿ ਅਜਿਹੀਆਂ ਜਾਂਚਾਂ ਦਾ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵਿਰੁੱਧ ਬੇਬੁਨਿਆਦ ਸ਼ਿਕਾਇਤਾਂ ਤੋਂ ਬਾਅਦ ਹੁਣ ਉਹ ਚੌਥੇ ਮੰਤਰੀ ਦੀ ਸ਼ਿਕਾਇਤ ਕਰ ਰਹੇ ਹਨ।
ਦਿੱਲੀ ਸਰਕਾਰ ਨੇ ਕਿਹਾ ਕਿ ਉਪ ਰਾਜਪਾਲ ਨੂੰ ਪਹਿਲਾਂ ਆਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ। LG 'ਤੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਵਜੋਂ 1400 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ, ਇਸ ਦੌਰਾਨ ਉਨ੍ਹਾਂ ਨੇ ਬਿਨਾਂ ਟੈਂਡਰ ਤੋਂ ਆਪਣੀ ਲੜਕੀ ਨੂੰ ਠੇਕਾ ਦਿੱਤਾ ਸੀ।