Mahesh Kumar Khichi elected Delhi mayor: ਦਿੱਲੀ ਮੇਅਰ ਚੋਣਾਂ 'ਚ BJP ਨੂੰ ਝਟਕਾ, ਕਰਾਸ ਵੋਟਿੰਗ ਦੇ ਬਾਵਜੂਦ 'AAP' ਦੇ ਮਹੇਸ਼ ਖੀਂਚੀ ਨੇ ਗੱਡਿਆ ਜਿੱਤ ਦਾ ਝੰਡਾ
ਦਿੱਲੀ ਨਗਰ ਨਿਗਮ ਨੇ ਮਹੇਸ਼ ਕੁਮਾਰ ਖੀਂਚੀ ਨੂੰ ਆਪਣਾ ਮੇਅਰ ਚੁਣਿਆ ਹੈ। ਮਹੇਸ਼ ਕੁਮਾਰ ਖੀਂਚੀ ਦੇ ਮੇਅਰ ਬਣਦੇ ਹੀ ਦਿੱਲੀ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। 'ਆਪ' ਆਗੂ ਮਹੇਸ਼ ਕੁਮਾਰ ਖੀਂਚੀ ਨੇ ਭਾਜਪਾ ਉਮੀਦਵਾਰ ਨੂੰ 3 ਵੋਟਾਂ ਨਾਲ ਹਰਾਇਆ
Delhi Mayor Election 2024: ਐਮਸੀਡੀ ਮੇਅਰ ਚੋਣ ਵਿੱਚ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ, ਜਿਸ ਨੂੰ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਇਸ ਚੋਣ ਵਿੱਚ ‘ਆਪ’ ਉਮੀਦਵਾਰ ਮਹੇਸ਼ ਕੁਮਾਰ ਖੀਂਚੀ (Mahesh Kumar Khichi) ਜੇਤੂ ਰਹੇ ਹਨ। 'ਆਪ' ਦੇ 10 ਕੌਂਸਲਰਾਂ ਨੇ ਭਾਜਪਾ ਨੂੰ ਵੋਟ ਪਾਈ। ਇਸ ਦੇ ਬਾਵਜੂਦ ਪਾਰਟੀ ਜਿੱਤ ਗਈ।
ਇਸ ਚੋਣ ਵਿੱਚ ਕੁੱਲ 265 ਵੋਟਾਂ ਪਈਆਂ। ਮਹੇਸ਼ ਕੁਮਾਰ ਖੀਂਚੀ ਨੂੰ ਕੁੱਲ 135 ਵੋਟਾਂ ਮਿਲੀਆਂ ਪਰ ਉਨ੍ਹਾਂ ਦੀਆਂ ਦੋ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ 133 ਜਾਇਜ਼ ਵੋਟਾਂ ਮਿਲੀਆਂ। ਮਹੇਸ਼ ਕੁਮਾਰ ਖੀਂਚੀ ਦੇਵ ਨਗਰ (ਵਾਰਡ ਨੰ. 84) ਤੋਂ ਕੌਂਸਲਰ ਹਨ। ਭਾਜਪਾ ਦੇ ਕਿਸ਼ਨ ਲਾਲ ਨੂੰ 130 ਵੋਟਾਂ ਮਿਲੀਆਂ। 'ਆਪ' ਤਿੰਨ ਵੋਟਾਂ ਨਾਲ ਜਿੱਤੀ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਦਨ ਵਿੱਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।
ਜਿੱਤ ਤੋਂ ਬਾਅਦ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ 'ਚ ਨਵੇਂ ਮੇਅਰ ਮਹੇਸ਼ ਕੁਮਾਰ ਖੀਂਚੀ ਨੇ ਕਰਾਸ ਵੋਟਿੰਗ 'ਤੇ ਕਿਹਾ ਕਿ ਜਿੱਤ ਤਾਂ ਜਿੱਤ ਹੁੰਦੀ ਹੈ ਭਾਵੇਂ ਕੋਈ ਵੀ ਹੋਵੇ। ਸਾਡੀ ਤਰਜੀਹ ਦਿੱਲੀ ਨੂੰ ਬਿਹਤਰ ਬਣਾਉਣਾ ਹੈ। ਕੰਮ ਜਾਰੀ ਰਹੇਗਾ। ਅਰਵਿੰਦ ਕੇਜਰੀਵਾਲ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੇਅਰ ਬਣਨ ਦਾ ਮੌਕਾ ਦਿੱਤਾ।