Delhi- NCR pollution: ਕੀ ਦੀਵਾਲੀ ਤੋਂ ਪਹਿਲਾਂ ਲਾਗੂ ਹੋਵੇਗਾ GRAP-3? ਜਾਣੋ ਲਓ ਪਾਬੰਦੀਆਂ
Pollution: ਧਿਆਨਯੋਗ ਹੈ ਕਿ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਵਿੱਚ GRAP-1 ਅਤੇ 2 ਦੇ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਤਹਿਤ ਦਿੱਲੀ ਦੇ ਲੋਕਾਂ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
Delhi-NCR AQI: ਦਿੱਲੀ- NCR ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਲੋਕਾਂ ਨੂੰ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਵੀ ਹੋ ਰਹੀ ਹੈ। ਸੋਮਵਾਰ ਨੂੰ ਰਾਜਧਾਨੀ ਦਿੱਲੀ ਦੇ ਦੋ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ।
ਜਹਾਂਗੀਰਪੁਰੀ ਅਤੇ ਨਹਿਰੂ ਨਗਰ ਨੇ 400 ਤੋਂ ਉੱਪਰ AQI ਦਰਜ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਹੀਨੇ ਹਵਾ ਦੀ ਸਿਹਤ ਲਗਾਤਾਰ ਵਿਗੜਦੀ ਰਹੇਗੀ। ਪ੍ਰਦੂਸ਼ਣ ਦੀ ਮਾਰ ਝੱਲ ਰਹੀ ਦਿੱਲੀ ਵਿੱਚ ਗਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪਹਿਲੇ ਅਤੇ ਦੂਜੇ ਪੜਾਅ ਦੇ ਨਿਯਮ ਲਾਗੂ ਹਨ। ਪਰ ਜੇਕਰ ਪ੍ਰਦੂਸ਼ਣ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦੀਵਾਲੀ ਤੋਂ ਪਹਿਲਾਂ GRAP-3 ਨਿਯਮ ਵੀ ਲਾਗੂ ਹੋ ਸਕਦੇ ਹਨ।
GRAP-3 ਵਿੱਚ ਕਿਹੜੀਆਂ ਪਾਬੰਦੀਆਂ?
ਦਿੱਲੀ-ਐਨਸੀਆਰ ਵਿੱਚ GRAP-1 ਅਤੇ 2 ਦੇ ਨਿਯਮ ਪਹਿਲਾਂ ਹੀ ਲਾਗੂ ਹਨ। ਪਰ ਤੇਜ਼ੀ ਨਾਲ ਵਧ ਰਹੇ ਪ੍ਰਦੂਸ਼ਣ ਕਾਰਨ ਮੰਨਿਆ ਜਾ ਰਿਹਾ ਹੈ ਕਿ GRAP-3 ਨੂੰ ਵੀ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਇਹ ਪੜਾਅ ਲਾਗੂ ਹੁੰਦੇ ਹੀ ਕਈ ਤਰ੍ਹਾਂ ਦੀ ਸਖ਼ਤੀ ਲਾਗੂ ਹੋ ਜਾਵੇਗੀ। ਆਓ ਜਾਣਦੇ ਹਾਂ...
• ਦਿੱਲੀ-ਐਨਸੀਆਰ ਵਿੱਚ BS-IV ਤੱਕ ਦੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਹੋਵੇਗੀ।
• ਉਸਾਰੀ ਦੇ ਕੰਮ 'ਤੇ ਪਾਬੰਦੀ ਹੋਵੇਗੀ।
• ਜ਼ਰੂਰੀ ਸਰਕਾਰੀ ਪਰਿਯੋਜਨਾਵਾਂ ਦੇ ਨਿਰਮਾਣ ਕਾਰਜ ਦੀ ਇਜਾਜ਼ਤ ਹੋਵੇਗੀ।
• ਦਿੱਲੀ ਤੋਂ ਬਾਹਰ ਹਲਕੇ ਵਪਾਰਕ ਵਾਹਨਾਂ, ਟਰੱਕਾਂ ਅਤੇ ਦਰਮਿਆਨੇ ਤੋਂ ਭਾਰੀ ਮਾਲ ਵਾਹਨਾਂ 'ਤੇ ਪਾਬੰਦੀ ਹੋਵੇਗੀ।
• ਦਿੱਲੀ-ਐਨਸੀਆਰ ਵਿੱਚ ਢਾਹੁਣ ਦੇ ਕੰਮ 'ਤੇ ਪਾਬੰਦੀ ਹੋਵੇਗੀ।
GRAP-1 ਅਤੇ 2 ਦੇ ਨਿਯਮ ਲਾਗੂ ਕੀਤੇ
ਧਿਆਨਯੋਗ ਹੈ ਕਿ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਵਿੱਚ GRAP-1 ਅਤੇ 2 ਦੇ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਤਹਿਤ ਦਿੱਲੀ ਦੇ ਲੋਕਾਂ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
• ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ 'ਤੇ ਪਾਬੰਦੀ। (ਜ਼ਰੂਰੀ ਸੇਵਾਵਾਂ ਤੋਂ ਇਲਾਵਾ)
• ਪਾਰਕਿੰਗ ਫੀਸ ਵਿੱਚ ਵਾਧਾ। (ਤਾਂ ਕਿ ਲੋਕ ਮੈਟਰੋ ਅਤੇ ਸਰਕਾਰੀ ਬੱਸਾਂ ਦੀ ਵਰਤੋਂ ਕਰਨ)
• ਤੰਦੂਰ ਵਿੱਚ ਕੋਲੇ ਜਾਂ ਲੱਕੜ ਨੂੰ ਜਲਾਉਣ ਦੀ ਮਨਾਹੀ।
• ਵਾਹਨ ਦੇ ਧੂੰਏਂ 'ਤੇ ਜੁਰਮਾਨਾ।
• ਸੜਕਾਂ 'ਤੇ ਪਾਣੀ ਦਾ ਛਿੜਕਾਅ।
ਮਾਹਿਰਾਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਪ੍ਰਦੂਸ਼ਣ ਖ਼ਰਾਬ ਪੱਧਰ ਤੋਂ ਬਹੁਤ ਹੀ ਖ਼ਰਾਬ ਸ਼੍ਰੇਣੀ ਵਿੱਚ ਰਹੇਗਾ। ਮੌਸਮ ਵਿਭਾਗ ਨੇ ਸਵੇਰੇ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ। ਅਜਿਹੇ 'ਚ ਜੇਕਰ ਹਵਾ ਦੀ ਗੁਣਵੱਤਾ ਦਿਨ-ਬ-ਦਿਨ ਖਰਾਬ ਹੁੰਦੀ ਜਾਂਦੀ ਹੈ ਅਤੇ ਪ੍ਰਦੂਸ਼ਣ ਵਧਦਾ ਹੈ ਤਾਂ ਦਿੱਲੀ-ਐੱਨ.ਸੀ.ਆਰ 'ਚ ਵੀ ਜੀਆਰਏਪੀ-3 ਨਿਯਮ ਲਾਗੂ ਹੋ ਸਕਦੇ ਹਨ।