ਦਿੱਲੀ ਪੁਲਿਸ ਹਿੰਸਾ ਲਈ ਇਨ੍ਹਾਂ ਲੀਡਰਾਂ ਨੂੰ ਦੱਸ ਰਹੀ ਸੂਤਰਧਾਰ, ਕਾਨੂੰਨੀ ਸ਼ਿਕੰਜਾ ਕੱਸਿਆ
ਪੰਜਾਬੀ ਅਦਾਕਾਰ ਦੀਪ ਸਿੱਧੂ ਕਈ ਵਾਰ ਕਿਸਾਨ ਅਅੰਦੋਲਨ 'ਚ ਦਿਖਾਈ ਦੇ ਚੁੱਕੇ ਹਨ। ਦੀਪ ਸਿੱਧੂ 'ਤੇ ਇਲਜ਼ਾਮ ਹੈ ਕਿ ਉਹ ਕਿਸਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ ਤਕ ਲੈ ਗਏ ਸਨ।
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੌਰਾਨ ਟ੍ਰੈਕਟਰ ਰੈਲੀ 'ਚ ਹੋਣ ਵਾਲੀ ਹਿੰਸਾ ਲਈ 37 ਲੋਕਾਂ ਨੂੰ ਜ਼ਿੰਮੇਵਾਰ ਮੰਨਦਿਆਂ ਐਫਆਈਆਰ ਦਰਜ ਕੀਤੀ ਹੈ ਜਿਸ 'ਚ ਪੰਜ ਲੋਕਾਂ ਨੂੰ ਸਾਜ਼ਿਸ਼ ਦਾ ਸੂਤਰਧਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਖਿਲਾਫ ਪੁਲਿਸ ਨੇ ਭੜਕਾਊ ਭਾਸ਼ਨ, ਡਕੈਤੀ, ਸਰਕਾਰੀ ਕੰਮ 'ਚ ਰੁਕਾਵਟ ਪਾਉਣ ਜਿਹੇ ਮਾਮਲੇ ਦਰਜ ਕੀਤੇ ਗਏ ਹਨ।
ਇਨ੍ਹਾਂ ਪੰਜ ਨਾਵਾਂ ਦੀ ਹੋ ਰਹੀ ਚਰਚਾ
ਪੰਜਾਬੀ ਅਦਾਕਾਰ ਦੀਪ ਸਿੱਧੂ ਲੱਖਾ ਸਿਧਾਣਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਮਹਾਸਕੱਤਰ ਸਰਵਨ ਸਿੰਘ ਪੰਧੇਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ
ਦੀਪ ਸਿੱਧੂ:
ਪੰਜਾਬੀ ਅਦਾਕਾਰ ਦੀਪ ਸਿੱਧੂ ਕਈ ਵਾਰ ਕਿਸਾਨ ਅਅੰਦੋਲਨ 'ਚ ਦਿਖਾਈ ਦੇ ਚੁੱਕੇ ਹਨ। ਦੀਪ ਸਿੱਧੂ 'ਤੇ ਇਲਜ਼ਾਮ ਹੈ ਕਿ ਉਹ ਕਿਸਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ ਤਕ ਲੈ ਗਏ ਸਨ।
ਲੱਖਾ ਸਿਧਾਣਾ
ਲੱਖਾ ਸਿਧਾਣਾ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਕਬੱਡੀ ਦਾ ਚੰਗਾ ਖਿਡਾਰੀ ਹੈ। ਇਸ ਤੋਂ ਇਲਾਵਾ ਉਹ ਗੈਂਗਸਟਰ ਰਹਿ ਚੁੱਕਾ ਹੈ ਤੇ ਉਸ 'ਤੇ ਕਈ ਮੁਕੱਦਮੇ ਦਰਜ ਹਨ। ਇਲਜ਼ਾਮ ਹੈ ਕਿ ਰੈਲੀ ਦੌਰਾਨ ਲੱਖਾ ਸਿਧਾਣਾ ਨੇ ਸਿੱਧੂ ਨਾਲ ਮਿਲ ਕੇ ਕਿਸਾਨਾਂ ਨੂੰ ਹਿੰਸਾ ਲਈ ਉਕਸਾਇਆ ਸੀ।
ਸਤਨਾਮ ਸਿੰਘ ਪੰਨੂ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਸਭ ਤੋਂ ਪਹਿਲਾਂ ਪੁਲਿਸ ਬੈਰੀਕੇਡ ਤੋੜਨ ਤੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਉੱਥੇ ਹੀ ਪੰਨੂ ਨੂੰ ਹਿੰਸਾ ਤੇ ਕਿਸਾਨ ਅੰਦੋਲਨ ਨੂੰ ਕਲੰਕਿਤ ਕਰਨ ਦੇ ਪਿੱਛੇ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਸਰਵਨ ਸਿੰਘ ਪੰਧੇਰ
ਸਰਵਨ ਸਿੰਘ ਪੰਧੇਰ ਪੰਜਾਬ 'ਚ ਮਾਝਾ ਇਲਾਕੇ ਦੇ ਕਿਸਾਨ ਸੰਗਠਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਮਹਾਂਸਕੱਤਰ ਹਨ। 2007 'ਚ ਕਿਸਾਨ ਸੰਘਰਸ਼ ਕਮੇਟੀ ਤੋਂ ਵੱਖ ਸਤਨਾਮ ਸਿੰਘ ਪੰਨੂ ਨੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਸੀ। ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ 'ਤੇ ਕਿਸਾਨਾਂ ਨੂੰ ਉਕਸਾਉਣ ਦਾ ਇਲਜ਼ਾਮ ਲਾਇਆ ਹੈ। ਹਾਲਾਂਕਿ ਪੰਧੇਰ ਨੇ ਹਿੰਸਾ ਨੂੰ ਲੈਕੇ ਮਾਫੀ ਮੰਗ ਲਈ ਹੈ।
ਰਾਕੇਸ਼ ਟਿਕੈਤ
ਪੰਜਵੇਂ ਨਾਂ ਰਾਕੇਸ਼ ਟਿਕੈਤ ਦੀ ਚਰਚਾ ਹੋ ਰਹੀ ਹੈ। ਦਰਅਸਲ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਸਰਕਾਰ ਮੰਨਣ ਵਾਲੀ ਨਹੀਂ। ਇਸ ਲਈ ਰੈਲੀ 'ਚ ਝੰਡੇ ਤੇ ਡੰਡੇ ਨਾਲ ਲਿਆਉਣ। ਅਸੀਂ ਆਪਣੀ ਜ਼ਮੀਨ ਬਚਾਉਣੀ ਹੈ।
ਪੁਲਿਸ ਨੇ ਜਿੰਨ੍ਹਾਂ ਖਿਲਾਫ ਨਾਮਜਦ FIR ਦਰਜ ਕੀਤੀ ਹੈ। ਉਨ੍ਹਾਂ 'ਚ ਕਿਹੜੇ-ਕਿਹੜੇ ਵੱਡੇ ਨਾਂ ਸ਼ਾਮਲ?
ਦਰਸ਼ਨ ਪਾਲ ਸਿੰਘ ਰਾਕੇਸ਼ ਟਿਕੈਤ ਗੁਰਨਾਮ ਸਿੰਘ ਚਡੂਨੀ ਮੇਧਾ ਪਾਟੇਕਰ ਯੋਗੇਂਦਰ ਯਾਦਵ ਬਾਨੂ ਪ੍ਰਤਾਪ ਸਿੰਘ ਵੀਐਮ ਸਿੰਘ ਸਤਨਾਮ ਸਿੰਘ ਪੰਨੂ ਸਰਵਨ ਸਿੰਘ ਪੰਧੇਰ ਜੋਗਿੰਦਰ ਸਿੰਘ ਉਗਰਾਹਾਂ ਕੁਲਵੰਤ ਸਿੰਘ ਸੰਧੂ ਪੰਜਾਬੀ ਅਦਾਕਾਰ ਦੀਪ ਸਿੱਧੂ ਲੱਖਾ ਸਿਧਾਣਾ
ਬੁੱਧਵਾਰ ਸ਼ਾਮ ਖੁਦ ਦਿੱਲੀ ਦੇ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਜੇਕਰ ਕਿਸਾਨ ਲੀਡਰਾਂ ਨੇ ਵਾਅਦਾ ਖਿਲਾਫੀ ਨਾ ਕੀਤੀ ਹੁੰਦੀ ਤਾਂ ਹਿੰਸਾ ਨਾ ਹੁੰਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ