ਜੈਸ਼-ਏ-ਮੁਹਮੰਦ ਦਾ ਅੱਤਵਾਦੀ ਗ੍ਰਿਫ਼ਤਾਰ, 2 ਲੱਖ ਰੁਪਏ ਸੀ ਇਨਾਮ
ਦਿੱਲੀ ਪੁਲਿਸ ਨੇ ਜੈਸ਼-ਏ ਮੁਹਮੰਦ ਦੇ ਅੱਤਵਾਦੀ ਅੱਬਦੁਲ ਮਜੀਦ ਬਾਬਾ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸੋਪੋਰ ਜ਼ਿਲ੍ਹੇ ਦੇ ਮਾਗਰੇਪੋਰਾ ਪਿੰਡ ‘ਚ ਰਹਿਣ ਵਾਲੇ ਅੱਤਵਾਦੀ ਅੱਬਦੁਲ ਮਜੀਦ ‘ਤੇ ਦੋ ਲੱਖ ਰੁਪਏ ਦਾ ਇਨਾਮਸੀ ਅਤੇ ਉਸ ਦੀ ਲੰਬੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ।
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਜੈਸ਼-ਏ ਮੁਹਮੰਦ ਦੇ ਅੱਤਵਾਦੀ ਅੱਬਦੁਲ ਮਜੀਦ ਬਾਬਾ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸੋਪੋਰ ਜ਼ਿਲ੍ਹੇ ਦੇ ਮਾਗਰੇਪੋਰਾ ਪਿੰਡ ‘ਚ ਰਹਿਣ ਵਾਲੇ ਅੱਤਵਾਦੀ ਅੱਬਦੁਲ ਮਜੀਦ ‘ਤੇ ਦੋ ਲੱਖ ਰੁਪਏ ਦਾ ਇਨਾਮਸੀ ਅਤੇ ਉਸ ਦੀ ਲੰਬੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਸੇਲ ਦੇ ਡਿਪਟੀ ਕਮੀਸ਼ਨਰ ਸੰਜੀਵ ਕੁਮਾਰ ਯਾਦਵ ਨੂੰ ਕਿਹਾ ਕਿ ਮਜੀਦ ਨੂੰ ਸ੍ਰੀਨਗਰ ਦੇ ਸੌਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸਥਾਨਿਕ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਟ੍ਰਾਂਜਿਟ ਰਿਮਾਂਡ ‘ਤੇ ਦਿੱਲੀ ਲੈ ਜਾਇਆ ਜਾਵੇਗਾ।
2007 ‘ਚ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਅਤੇ ਅੱਤਵਾਦੀਆਂ ‘ਚ ਮੁਠਭੇੜ ਹੋਈ ਸੀ। ਜਿਸ ਤੋਂ ਬਾਅਦ ਮਜੀਦ ਦੀ ਤਲਾਸ਼ ਸੀ। ਇਸ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਮਜੀਦ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਦੌਰਾਨ ਇੱਕ ਪਾਕਿਸਤਾਨੀ ਸਮੇਤ ਤਿੰਨ ਅਤਵਾਦੀ ਫਵੇ ਗਏ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਸੈਨਾ ਦੇ ਨੇਸ਼ਨਲ ਰਾਈਫਲਸ ਦੇ ਇੱਕ ਸੰਯੁਕਤ ਤਲਾਸ਼ੀ ਦਲ ਨੇ ਪੁਲਵਾਮਾ ਜ਼ਿਲ੍ਹੇ ਦੇ ਅੰਵਤੀਪੁਰਾ ਦੇ ਚਾਰਸੂ ਪਿੰਡ ਦੇ ਸ਼ੋਕਤ ਅਹਿਮਦ ਸ਼ੇਖ ਅਤੇ ਕੁਲਗਾਮ ਦੇ ਮਲੀਪੁਰਾ ਪਿੰਡ ਦੇ ਤਵੀਲ ਮੋਹਿਉਦੀਨ ਡਾਰ ਨੂੰ ਗ੍ਰਿਫ਼ਤਾਰ ਕੀਤਾ।