26 ਜਨਵਰੀ ਦੀ ਹਿੰਸਾ ਦੀ ਪਹਿਲਾਂ ਤੋਂ ਤਿਆਰ ਸੀ ਸਕ੍ਰਿਪਟ, SIT ਦੀ ਜਾਂਚ ਵਿਚ ਹੋਇਆ ਖੁਲਾਸਾ
ਪੁਲਿਸ ਦੇ ਸੂਤਰਾਂ ਮੁਤਾਬਕ ਇਕਬਾਲ ਸਿਘ ਇਸ ਸਾਜ਼ਿਸ਼ ਦਾ ਬਹੁਤ ਵੱਡਾ ਕਿਰਦਾਰ ਹੈ। ਉਸ ਤੇ ਦਿੱਲੀ ਪੁਲਿਸ ਵੱਲੋਂ 50 ਹਜ਼ਾਰ ਰੁਪਏ ਇਨਾਮ ਰੱਖਿਆ ਗਿਆ ਹੈ।
ਨਵੀਂ ਦਿੱਲੀ: 26 ਜਨਵਰੀ ਨੂੰ ਦਿੱਲੀ ਤੇ ਲਾਲ ਕਿਲ੍ਹੇ 'ਚ ਜੋ ਕੁਝ ਹੋਇਆ ਉਸ ਦੀ ਸਾਜ਼ਿਸ਼ ਪਹਿਲਾਂ ਤੋਂ ਹੀ ਰਚੀ ਜਾ ਚੁੱਕੀ ਸੀ। ਇਹ ਖੁਲਾਸਾ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ SIT ਦੀ ਜਾਂਚ ਵਿਚ ਹੋਇਆ। ਸੂਤਰਾਂ ਮੁਤਾਬਕ ਕੁਝ ਖਾਸ ਗਰੁੱਪਾਂ ਨੂੰ ਲਾਲ ਕਿਲ੍ਹੇ 'ਚ ਤੇ ਆਈਟੀਓ ਤੇ ਇਕੱਠਾ ਹੋਣ ਦੀ ਹਿਦਾਇਤ ਕੀਤੀ ਗਈ ਸੀ। ਜਿੰਨ੍ਹਾਂ ਦਾ ਮਕਸਦ ਸਿਰਫ਼ ਭੀੜ 'ਚ ਮੌਜੂਦ ਰਹਿ ਕੇ ਹੰਗਾਮੇ ਦੀ ਸ਼ੁਰੂਆਤ ਕਰਨਾ ਤੇ ਫਿਰ ਅੰਦੋਲਨਕਾਰੀਆਂ ਨੂੰ ਭੀੜ ਦਾ ਹਿੱਸਾ ਬਣਾ ਕੇ ਉਨ੍ਹਾਂ ਨੂੰ ਵੀ ਇਸ 'ਚ ਸ਼ਾਮਲ ਕਰਨਾ।
ਇਕਬਾਲ ਸਿੰਘ ਦੇ ਉਕਸਾਉਣ 'ਤੇ ਲਾਲ ਕਿਲ੍ਹੇ ਦਾ ਲਾਹੌਰ ਗੇਟ ਤੋੜਿਆ
ਪੁਲਿਸ ਦੇ ਸੂਤਰਾਂ ਮੁਤਾਬਕ ਇਕਬਾਲ ਸਿਘ ਇਸ ਸਾਜ਼ਿਸ਼ ਦਾ ਬਹੁਤ ਵੱਡਾ ਕਿਰਦਾਰ ਹੈ। ਉਸ ਤੇ ਦਿੱਲੀ ਪੁਲਿਸ ਵੱਲੋਂ 50 ਹਜ਼ਾਰ ਰੁਪਏ ਇਨਾਮ ਰੱਖਿਆ ਗਿਆ ਹੈ। ਇਕਬਾਲ ਸਿੰਘ ਨੇ ਲਾਲ ਕਿਲ੍ਹੇ ਦੇ ਅੰਦਰ ਭੀੜ ਇਕੱਠੀ ਕੀਤੀ ਭੜਕਾਇਆ ਤੇ ਲਾਹੌਰ ਗੇਟ ਤੋੜਨ ਲਈ ਉਕਸਾਇਆ। ਇਕਬਾਲ ਸਿੰਘ ਦੇ ਕਹਿਣ 'ਤੇ ਹੀ ਲਾਲ ਕਿਲ੍ਹੇ ਦਾ ਲਾਹੌਰ ਗੇਟ ਤੋੜਿਆ ਗਿਆ ਤੇ ਉਸ ਦੀ ਮਨਸ਼ਾ ਤਹਿਤ ਲਾਲ ਕਿਲ੍ਹੇ ਦੀ ਪ੍ਰਾਚੀਰ 'ਚ ਸਭ ਤੋਂ ਉੱਪਰ ਧਾਰਮਿਕ ਝੰਡਾ ਲਹਿਰਾਉਣ ਦੀ ਸੀ।
ਹਿੰਸਾ ਮਾਮਲੇ 'ਚ 124 ਤੋਂ ਜ਼ਿਆਦਾ ਲੋਕ ਗ੍ਰਿਫ਼ਤਾਰ
ਸੂਤਰਾਂ ਮੁਤਾਬਕ ਵੀਡੀਓ 'ਚ ਇਕਬਾਲ ਸਿੰਘ ਨਜ਼ਰ ਆ ਰਿਹਾ ਹੈ। ਉਸ ਤੋਂ ਵੀ ਸਾਫ ਹੈ ਕਿ ਉਹ ਭੀੜ ਨੂੰ ਭੜਕਾ ਰਿਹਾ ਸੀ। ਏਨਾ ਹੀ ਨਹੀਂ ਉਸ ਦੇ ਨਾਲ ਕੁਝ ਹੋਰ ਲੋਕ ਵੀ ਮੌਜੂਦ ਸਨ। ਉਹ ਸਭ ਵੀ ਇਹੀ ਕੰਮ ਕਰ ਰਹੇ ਸਨ। ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ SIT 26 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਹੈ। ਹਿੰਸਾ ਦੇ ਇਸ ਮਾਮਲੇ 'ਚ ਪੁਲਿਸ ਹੁਣ ਤਕ 124 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ 44 FIR ਦਰਜ ਕੀਤੀਆਂ ਗਈਆਂ। 44 ਮਾਮਲਿਆਂ 'ਚ 14 ਮਾਮਲਿਆਂ ਦੀ ਜਾਂਚ ਕ੍ਰਾਇਮ ਬ੍ਰਾਂਚ ਦੀ SIT ਕਰ ਰਹੀ ਹੈ। ਏਨਾ ਹੀ ਨਹੀਂ ਪੁਲਿਸ ਹੁਣ ਤਕ 70 ਤੋਂ ਜ਼ਿਆਦਾ ਲੋਕਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਚੁੱਕੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ