ਪੜਚੋਲ ਕਰੋ
Advertisement
ਅਟਾਰੀ ਬਾਰਡਰ ਰਾਹੀਂ ਭਾਰਤ ਪਹੁੰਚਿਆ 200 ਕਰੋੜ ਦਾ ਚਿੱਟਾ, ਦੋ ਅਫਗਾਨੀ ਦਬੋਚੇ
ਡਰੱਗਸ ਤਸਕਰਾਂ ਖਿਲਾਫ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਅਫਗਾਨ ਨਾਗਰਿਕਾਂ ਨੂੰ 200 ਕਰੋੜ ਰੁਪਏ ਦੀ ਹਰੋਇਨ ਸਣੇ ਕਾਬੂ ਕੀਤਾ ਹੈ। ਇਨ੍ਹਾਂ ‘ਚ ਇੱਕ ਮੁਲਜ਼ਮ ਅਫਗਾਨਿਸਤਾਨ ਦੇ ਹੇਲਮੰਡ ਤੇ ਦੂਜਾ ਕੰਧਾਰ ਦਾ ਰਹਿਣ ਵਾਲਾ ਹੈ।
ਨਵੀਂ ਦਿੱਲੀ: ਡਰੱਗਸ ਤਸਕਰਾਂ ਖਿਲਾਫ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਅਫਗਾਨ ਨਾਗਰਿਕਾਂ ਨੂੰ 200 ਕਰੋੜ ਰੁਪਏ ਦੀ ਹਰੋਇਨ ਸਣੇ ਕਾਬੂ ਕੀਤਾ ਹੈ। ਇਨ੍ਹਾਂ ‘ਚ ਇੱਕ ਮੁਲਜ਼ਮ ਅਫਗਾਨਿਸਤਾਨ ਦੇ ਹੇਲਮੰਡ ਤੇ ਦੂਜਾ ਕੰਧਾਰ ਦਾ ਰਹਿਣ ਵਾਲਾ ਹੈ। ਹੈਰੋਇਨ ਦੀ ਇਹ ਵੱਡੀ ਖੇਪ ਵਾਹਘਾ-ਅਟਾਰੀ ਬਾਰਡਰ ਰਾਹੀਂ ਭਾਰਤ ‘ਚ ਦਾਖਲ ਹੋਈ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਫੜੀ ਸੀ ਤੇ ਡਰੱਗਸ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ।
ਪੁਲਿਸ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮਰਿਆਪੁਰੀ ਰੋਡ ‘ਤੇ ਪੈਂਦੇ ਇਲਾਕੇ ਕੁੰਡਲੀ ‘ਚ ਛਾਪਾ ਮਾਰ ਕੇ ਇਸ ਖੇਪ ਨੂੰ ਬਰਾਮਦ ਕੀਤਾ ਹੈ। ਤਸਕਰਾਂ ਨੇ ਵੱਡੀ ਚਲਾਕੀ ਨਾਲ ਕਿਸ਼ਮਿਸ਼ ਦੀਆਂ 102 ਬੋਰੀਆਂ ‘ਚ 204 ਪਲਾਸਟਿਕਸ ‘ਚ ਬੰਨ੍ਹ ਕੇ ਹੈਰੋਇਨ ਨੂੰ ਲੁਕਾਇਆ ਹੋਇਆ ਸੀ। ਇਸ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਰੀਬ 150 ਕਿਲੋ ਅਫਗਾਨ ਹੈਰੋਇਨ ਜ਼ਬਤ ਕੀਤੀ ਹੈ।
ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਸਾਉਥ ਈਸਟ ਦਿੱਲੀ ਦੇ ਇਲਾਕਿਆਂ ‘ਚ ਦੇਰ ਰਾਤ ਕੁਝ ਲਗਜ਼ਰੀ ਗੱਡੀਆਂ ਦਾ ਕਾਫਲਾ ਨਿਕਲਦਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀਆਂ ਦਾ ਇਸਤੇਮਾਲ ਤਸਕਰੀ ਲਈ ਕੀਤਾ ਜਾਂਦਾ ਸੀ। ਫੜੇ ਗਏ ਤਸਕਰਾਂ ਤੋਂ ਹੋਈ ਪੁੱਛਗਿੱਛ ‘ਚ ਪੁਲਿਸ ਨੂੰ ਪਤਾ ਲੱਗਿਆ ਕਿ ਦਿੱਲੀ ‘ਚ ਇੱਕ ਥਾਂ ਇਸ ਦੇ ਕੁਝ ਸਾਥੀਆਂ ਨੇ ਡਰੱਗਸ ਫੈਕਟਰੀ ਲਾਈ ਹੋਈ ਹੈ। ਪੁਲਿਸ ਨੂੰ ਸ਼ੱਕ ਨਾ ਹੋਵੇ ਤੇ ਹੈਰੋਇਨ ਨੂੰ ਪੁਲਿਸ ਤੋਂ ਬਚਾਉਣ ਲਈ ਬੋਰੀਆਂ ਨੂੰ ਹੈਰੋਇਨ ਨਾਮ ਮਿਕਸ ਕੈਮੀਕਲ ‘ਚ ਭਿਓਂ ਕੇ ਉਨ੍ਹਾਂ ਬੋਰੀਆਂ ‘ਚ ਜ਼ੀਰਾ ਭਰ ਕੇ ਅਫਗਾਨਿਸਤਾਨ ਤੋਂ ਭਾਰਤ ਮੰਗਵਾਇਆ ਜਾਂਦਾ ਹੈ। ਇਸ ਨਾਲ ਪੁਲਿਸ ਨੂੰ ਸ਼ੱਕ ਵੀ ਨਹੀਂ ਹੁੰਦਾ ਸੀ।एक हफ़्ते में @CellDelhi ने 800 करोड़ की हेरोईन पकड़ी। बीते सप्ताह 600 करोड़ रुपए क़ीमत की 150Kg हेरोईन पकड़ी थी। और मंगलवार को @CellDelhi ने सोनीपत से किशमिश के डिब्बों में छुपाकर रखी गई 200 करोड़ रुपए कीमत की 50Kg हेरोईन पकड़ी। दो अफगानिस्तान के नागरिकों को भी पकड़ा। pic.twitter.com/cuCA9R7NOw
— Sonu Kumar🇮🇳 (@Sonu_indiatv) 23 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement