ਪੜਚੋਲ ਕਰੋ
Advertisement
ਅਟਲ ਜੀ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਅੱਜ ਪੂਰੇ ਦੇਸ਼ ‘ਚ ਖਾਸ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਘਾਟ ‘ਤੇ ਮੌਜੂਦ ਅਟਲ ਸਮਾਰਕ ਜਾ ਕੇ ਅਟਮ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਅੱਜ ਪੂਰੇ ਦੇਸ਼ ‘ਚ ਖਾਸ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਘਾਟ ‘ਤੇ ਮੌਜੂਦ ਅਟਲ ਸਮਾਰਕ ਜਾ ਕੇ ਅਟਮ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਭਜਨ ਗਾਇਕ ਅਨੂਪ ਜਲੋਟਾ ਨੇ ਭਜਨ ਗਾ ਕੇ ਅਟਲ ਜੀ ਨੂੰ ਯਾਦ ਕੀਤਾ।
ਅਟਲ ਸਮਾਰਕ ‘ਤੇ ਰਾਸ਼ਟਰਪਤੀ ਕੋਵਿੰਦ ਤੇ ਪੀਐਮ ਮੋਦੀ, ਅਮਿਤ ਸ਼ਾਹ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸਣੇ ਤਮਾਮ ਸਾਂਸਦ ਮੌਜੂਦ ਸੀ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇੱਕ ਵੀਡੀਓ ਟਵੀਟ ਕੀਤਾ ਤੇ ਲਿਖਿਆ, “ਦੇਸ਼ ਵਾਸੀਆਂ ਦੇ ਦਿਲਾਂ ‘ਚ ਵੱਸਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਕੋਟਿ-ਕੋਟਿ ਪ੍ਰਣਾਮ”।देशवासियों के दिलों में बसे पूर्व प्रधानमंत्री भारत रत्न अटल बिहारी वाजपेयी जी को उनकी जन्म-जयंती पर कोटि-कोटि नमन। pic.twitter.com/9tCkmEUxnf
— Narendra Modi (@narendramodi) December 25, 2019
ਇਸ ਦੇ ਨਾਲ ਹੀ ਦੱਸ ਦਈਏ ਕਿ ਪੀਐਮ ਮੋਦੀ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਅਟਲ ਜੀ ਤਾਂਬੇ ਦੀ 25 ਫੁੱਟ ਉੱਚੇ ਬੁੱਤ ਦੀ ਘੁੰਡ ਚੁੱਕਾਈ ਵੀ ਕਰਨਗੇ। ਅੱਜ ਤੋਂ ਹੀ ਰੋਹਤਾਂਗ ਸੁਰੰਗ ਦਾ ਨਾਂ ਅਟਲ ਟਨਲ ਕੀਤਾ ਜਾਵੇਗਾ। ਉਧਰ ਪੀਐਮ ਮੋਦੀ ਨੇ ਆਜ਼ਾਦੀ ਗੁਲਾਟੀ ਭਾਰਤ ਰਤਨ ਪੰਡਤ ਮਦਨ ਮੋਹਨ ਮਾਲਵੀਆ ਨੂੰ ਵੀ ਟਵੀਟ ਕਰ ਸ਼ਰਧਾਂਜਲੀ ਦਿੱਤੀ।Delhi: President Ramnath Kovind,Prime Minister Narendra Modi, Home Minister Amit Shah and Lok Sabha Speaker Om Birla at 'Sadaiv Atal' memorial to pay tribute to former PM Atal Bihari Vajpayee on his birth anniversary pic.twitter.com/k0hmcKBoup
— ANI (@ANI) December 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement