ਠੰਡ ਨੇ ਤੋੜੇ 17 ਸਾਲ ਦੇ ਰਿਕਾਰਡ, ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿੱਗਣ ਦੀ ਸੰਭਾਵਨਾ
ਦਿੱਲੀ 'ਚ ਘੱਟੋ-ਘੱਟ ਤਾਪਮਾਨ 6.9 ਡਿਗਰੀ ਹੋ ਗਿਆ ਸੀ। ਜਿਸ ਨੇ ਪਿਛਲੇ 17 ਸਾਲ ਦੇ ਰਿਕਾਰਡ ਤੋੜ ਦਿੱਤੇ। ਸੋਮਵਾਰ ਤਾਪਮਾਨ 'ਚ ਹੋਰ ਵੀ ਗਿਰਾਵਟ ਦਰਜ ਕੀਤੀ ਗਈ।
ਨਵੀਂ ਦਿੱਲੀ: ਦਿੱਲੀ 'ਚ ਇਸ ਸਾਲ ਨਵੰਬਰ ਚ ਪੈਣ ਵਾਲੀ ਠੰਡ ਨੇ ਪਿਛਲੇ ਕਰੀਬ 17 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ 'ਚ ਸਵੇਰ ਦੀ ਠੰਡ ਲਗਤਾਰ ਵਧਦੀ ਜਾ ਰਹੀ ਹੈ। ਐਤਵਾਰ ਦਿੱਲੀ 'ਚ ਘੱਟੋ-ਘੱਟ ਤਾਪਮਾਨ 6.9 ਡਿਗਰੀ ਹੋ ਗਿਆ ਸੀ। ਜਿਸ ਨੇ ਪਿਛਲੇ 17 ਸਾਲ ਦੇ ਰਿਕਾਰਡ ਤੋੜ ਦਿੱਤੇ। ਸੋਮਵਾਰ ਤਾਪਮਾਨ 'ਚ ਹੋਰ ਵੀ ਗਿਰਾਵਟ ਦਰਜ ਕੀਤੀ ਗਈ ਤੇ ਤਾਪਮਾਨ 6.3 ਡਿਗਰੀ ਰਿਹਾ। ਮੌਸਮ ਮਾਹਿਰਾਂ ਵੱਲੋਂ ਆਉਣ ਵਾਲੇ 2-3 ਦਿਨਾਂ 'ਚ ਘੱਟੋ ਘੱਟ ਤਾਪਮਾਨ 'ਚ ਵਾਧਾ ਹੋਣ ਦੀ ਉਮੀਦ ਜਤਾਈ ਗਈ ਹੈ।
ਮੌਸਮ ਵਿਭਾਗ ਤੋਂ ਸੋਮਵਾਰ ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ ਘੱਟੋ ਘੱਟ ਤਾਪਮਾਨ 'ਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਵਾ ਗੁਣਵੱਤਾ 'ਚ ਗਿਰਾਵਟ ਆ ਸਕਦੀ ਹੈ। ਕਿਉਂਕਿ ਤਾਪਮਾਨ 'ਚ ਵਾਧੇ ਦੇ ਨਾਲ ਹੀ ਹਵਾ ਦੀ ਗਤੀ ਘੱਟ ਹੋ ਜਾਵੇਗੀ। ਜੇਕਰ ਹਵਾ ਦੀ ਗਤੀ ਘੱਟ ਹੁੰਦੀ ਹੈ ਤਾਂ ਦਿੱਲੀ 'ਚ ਪ੍ਰਦੂਸ਼ਣ ਵਧ ਸਕਦਾ ਹੈ। ਪਿਛਲੇ ਕੁਝ ਦਿਨਾਂ 'ਚ ਹਵਾ ਦੀ ਗਤੀ ਤੇਜ਼ ਹੋਣ ਨਾਲ ਪ੍ਰਦੂਸ਼ਣ 'ਚ ਗਿਰਾਵਟ ਆਈ ਹੈ।
ਮੌਸਮ ਵਿਭਾਗ ਮੁਤਾਬਕ 20-22 ਨਵੰਬਰ ਤਕ ਹਵਾ ਦੀ ਗਤੀ ਚੰਗੀ ਸੀ। ਇਹ ਲਗਪਗ 20 ਕਿਮੀ ਪ੍ਰਤੀ ਘੰਟਾ ਸੀ। ਹਵਾ ਦੀ ਗਤੀ ਆਉਣ ਵਾਲੇ ਦਿਨਾਂ 'ਚ 6 ਕਿਮੀਂ ਪ੍ਰਤੀ ਘੰਟਾ ਹੋ ਜਾਵੇਗੀ ਜਿਸ ਨਾਲ ਹਵਾ ਗੁਣਵੱਤਾ ਵਿਗੜ ਜਾਵੇਗੀ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦਸੰਬਰ ਤੇ ਜਨਵਰੀ 'ਚ ਘੱਟੋ-ਘੱਟ ਤਾਪਮਾਨ 'ਚ ਹੋਰ ਗਿਰਾਵਟ ਆਵੇਗੀ ਤੇ ਕੁਝ ਪੁਰਾਣੇ ਰਿਕਾਰਡ ਟੁੱਟ ਸਕਦੇ ਹਨ।
ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਤਰ੍ਹਾਂ ਅਕਤੂਬਰ-ਨਵੰਬਰ 'ਚ ਠੰਡ ਨਹੀਂ ਸੀ।ਇਸ ਸਾਲ ਅਕਤੂਬਰ 58 ਸਾਲ 'ਚ ਸਭ ਤੋਂ ਠੰਡਾ ਮਹੀਨਾ ਸੀ ਤੇ ਨਵੰਬਰ 'ਚ ਵੀ ਠੰਡ ਵਧ ਰਹੀ ਹੈ। ਅਕਤੂਬਰ ਤੇ ਨਵੰਬਰ 'ਚ ਰਿਕਾਰਡ ਟੁੱਟ ਗਿਆ ਹੈ। ਘੱਟੋ ਘੱਟ ਤਾਪਮਾਨ ਦੋ ਡਿਗਰੀ ਤੋਂ ਹੇਠਾਂ ਹੈ ਤੇ ਜਨਵਰੀ 'ਚ ਸਰਦੀ ਦੇ ਰਿਕਾਰਡ ਟੁੱਟ ਸਕਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ