ਪੜਚੋਲ ਕਰੋ
(Source: ECI/ABP News)
Delhi University 100 Years : '2047 ਤੱਕ ਵਿਕਸਤ ਭਾਰਤ ਬਣਾਉਣਾ ਸਾਡਾ ਟਾਰਗੇਟ ', ਡੀਯੂ ਸ਼ਤਾਬਦੀ ਸਮਾਰੋਹ 'ਚ ਬੋਲੇ ਪੀਐਮ ਮੋਦੀ
DU Shatabdi Samaroh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਮੋਦੀ ਨੇ ਇਸ ਦੌਰਾਨ ਕਿਹਾ, ਜਦੋਂ ਮੈਨੂੰ ਸੱਦਾ ਮਿਲਿਆ
![Delhi University 100 Years : '2047 ਤੱਕ ਵਿਕਸਤ ਭਾਰਤ ਬਣਾਉਣਾ ਸਾਡਾ ਟਾਰਗੇਟ ', ਡੀਯੂ ਸ਼ਤਾਬਦੀ ਸਮਾਰੋਹ 'ਚ ਬੋਲੇ ਪੀਐਮ ਮੋਦੀ Delhi University Shatabdi Samaroh PM Narendra Modi Speech updates Delhi University 100 Years : '2047 ਤੱਕ ਵਿਕਸਤ ਭਾਰਤ ਬਣਾਉਣਾ ਸਾਡਾ ਟਾਰਗੇਟ ', ਡੀਯੂ ਸ਼ਤਾਬਦੀ ਸਮਾਰੋਹ 'ਚ ਬੋਲੇ ਪੀਐਮ ਮੋਦੀ](https://feeds.abplive.com/onecms/images/uploaded-images/2023/06/30/31e333c89d0164ceceb8134de8118a001688110223086345_original.jpg?impolicy=abp_cdn&imwidth=1200&height=675)
Narendra Modi
DU Shatabdi Samaroh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਮੋਦੀ ਨੇ ਇਸ ਦੌਰਾਨ ਕਿਹਾ, ਜਦੋਂ ਮੈਨੂੰ ਸੱਦਾ ਮਿਲਿਆ ਸੀ ਤਾਂ ਮੈਂ ਤੈਅ ਕਰ ਲਿਆ ਸੀ ਕਿ ਮੈਂ ਆਉਣਾ ਹੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਮਾਹੌਲ ਵਿੱਚ ਆਉਣ ਦਾ ਮੌਕਾ ਮਿਲਿਆ ਹੈ, ਅੱਜ ਮੈਂ ਮੈਟਰੋ 'ਚ ਨੌਜਵਾਨ ਦੋਸਤਾਂ ਨਾਲ ਗੱਲਬਾਤ ਕਰਦੇ ਹੋਏ ਆਇਆ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਯੂਨੀਵਰਸਿਟੀ ਦੇ 100 ਸਾਲ ਪੂਰੇ ਹੋਣ 'ਤੇ ਕਿਹਾ ਕਿ ਕੋਈ ਵੀ ਦੇਸ਼ ਹੋਵੇ, ਉਸ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰੇ ਇਸ ਦੀਆਂ ਪ੍ਰਾਪਤੀਆਂ ਦੇ ਅਸਲੀ ਪ੍ਰਤੀਕ ਹਨ। ਦਿੱਲੀ ਯੂਨੀਵਰਸਿਟੀ ਸਿਰਫ਼ ਇੱਕ ਯੂਨੀਵਰਸਿਟੀ ਨਹੀਂ ਸਗੋਂ ਇੱਕ ਮੁਮੈਂਟ ਹੈ। ਇਸ ਯੂਨੀਵਰਸਿਟੀ ਨੇ ਹਰ ਮੈਮੈਂਟ ਨੂੰ ਜੀਇਆ ਹੈ, ਇਸ ਯੂਨੀਵਰਸਿਟੀ ਨੇ ਹਰ ਮੁਮੈਂਟ ਵਿੱਚ ਜਾਨ ਭਰ ਦਿੱਤੀ ਹੈ।
2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ
ਪੀਐਮ ਮੋਦੀ ਨੇ ਸਮਾਗਮ ਵਿੱਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਸੰਕਲਪ ਦੁਹਰਾਇਆ। ਪੀਐਮ ਮੋਦੀ ਨੇ ਕਿਹਾ, ਜਦੋਂ ਮੈਂ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ 'ਤੇ ਗਿਆ ਸੀ, ਉਸ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਦੁਨੀਆ 'ਚ ਸਾਡੇ ਦੇਸ਼ ਦਾ ਸਨਮਾਨ ਤੇਜ਼ੀ ਨਾਲ ਵਧਿਆ ਹੈ। ਅੱਜ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਦੇਸ਼ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ ਅਤੇ ਭਾਰਤ ਦੀ ਡਰੋਨ ਨੀਤੀ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ।
ਪਿਛਲੀ ਸਦੀ ਦੇ ਤੀਜੇ ਦਹਾਕੇ ਨੇ ਆਜ਼ਾਦੀ ਸੰਗਰਾਮ ਨੂੰ ਨਵੀਂ ਗਤੀ ਦਿੱਤੀ ਸੀ, ਹੁਣ ਇਸ ਸਦੀ ਦਾ ਇਹ ਤੀਜਾ ਦਹਾਕਾ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਗਤੀ ਦੇਵੇਗਾ। ਅੱਜ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਿਟੀਆਂ ਅਤੇ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਸਾਡੇ ਵਿਦਿਅਕ ਅਦਾਰੇ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਬਣਾ ਰਹੇ ਹਨ। ਕੋਈ ਸਮਾਂ ਸੀ ਜਦੋਂ ਵਿਦਿਆਰਥੀ ਕਿਸੇ ਵੀ ਸੰਸਥਾ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਸਿਰਫ਼ ਪਲੇਸਮੈਂਟ ਨੂੰ ਹੀ ਤਰਜੀਹ ਦਿੰਦੇ ਸਨ ਪਰ ਅੱਜ ਦਾ ਨੌਜਵਾਨ ਜੀਵਨ ਨੂੰ ਇਸ ਨਾਲ ਬੰਨ੍ਹਣਾ ਨਹੀਂ ਚਾਹੁੰਦਾ, ਉਹ ਕੁਝ ਨਵਾਂ ਕਰਨਾ ਚਾਹੁੰਦਾ ਹੈ। ਆਪਣੀ ਲਕੀਰ ਖਿੱਚਣਾ ਚਾਹੁੰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)