ਦਿੱਲੀ 'ਚ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਹੁਣ ਇਸ ਤਰ੍ਹਾਂ ਮਿਲੇਗੀ ਟ੍ਰੈਫਿਕ ਤੋਂ ਰਾਹਤ
ਸਾਊਥ ਦਿੱਲੀ ਨਗਰ ਨਿਗਮ ਦੇ ਇਸ ਕਦਮ ਨਾਲ ਕਮਰਸ਼ੀਅਲ ਵ੍ਹੀਕਲਸ ਆਪਰੇਟਰਸ ਦਾ ਟੋਲ ਟੈਕਸ ਘੱਟ ਦੇਣਾ ਪਵੇਗਾ।
ਨਵੀਂ ਦਿੱਲੀ: ਬਿਜ਼ਨਸ ਜਾਂ ਫਿਰ ਦੂਜੇ ਕੰਮਾਂ ਲਈ ਆਸ-ਪਾਸ ਦੇ ਸੂਬਿਆਂ ਤੋਂ ਦਿੱਲੀ ਆਉਣ ਜਾਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਤਹਾਨੂੰ ਨਾ ਸਿਰਫ਼ ਦਿੱਲੀ ਦੇ ਭਾਰੀ ਟ੍ਰੈਫਿਕ ਜਾਮ ਤੋਂ ਨਿਜ਼ਾਤ ਮਿਲੇਗੀ ਬਲਕਿ ਟੋਲ ਟੈਕਸ ਵੀ ਘੱਟ ਦੇਣਾ ਹੋਵੇਗਾ। ਇਹੀ ਨਹੀਂ ਹਵਾ ਪ੍ਰਦੂਸ਼ਣ ਤੋਂ ਵੀ ਤੁਹਾਡਾ ਬਚਾਅ ਹੋਵੇਗਾ।
ਦਰਅਸਲ ਸਾਊਥ ਦਿੱਲੀ ਨਗਰ ਨਿਗਮ ਨੇ ਇਨ੍ਹਾਂ ਸਭ ਲਈ ਖ਼ਾਸ ਤਰੀਕਾ ਚੁਣਿਆ ਹੈ। ਯਾਨੀ ਹੁਣ ਇਕ ਨਵੀਂ ਤਕਨਾਲੋਜੀ ਰੇਡੀਓ ਫ੍ਰੀਕੁਏਂਸੀ ਆਇਡੈਂਟੀਫਿਕੇਸ਼ਨ ਡੀਵਾਈਸ (RFID) ਡਾਟਾਬੇਸ ਨੂੰ Fastag ਦੇ ਨਾਲ ਜੋੜ ਦਿੱਤਾ ਹੈ। ਇਕ ਸਤੰਬਰ ਤੋਂ ਦਿੱਲੀ ਦੇ ਸਾਰੇ 124 ਟੋਲ ਨਾਕਿਆਂ 'ਤੇ RFID ਟੈਗ ਨਾਲ ਕਮਰਸ਼ੀਅਲ ਵ੍ਹੀਕਲਸ ਦੀ ਐਂਟਰੀ ਨੂੰ ਮੈਂਡੇਟਰੀ ਕਰ ਦਿੱਤਾ ਹੈ।
ਕੀ ਹੈ RFID:
ਸਾਊਥ ਦਿੱਲੀ ਨਗਰ ਨਿਗਮ ਦੇ ਇਸ ਕਦਮ ਨਾਲ ਕਮਰਸ਼ੀਅਲ ਵ੍ਹੀਕਲਸ ਆਪਰੇਟਰਸ ਦਾ ਟੋਲ ਟੈਕਸ ਘੱਟ ਦੇਣਾ ਪਵੇਗਾ। ਅਜੇ ਕਮਰਸ਼ੀਅਲ ਵੀਹਕਲਸ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਇਕ ਵੱਖ ਤਰ੍ਹਾਂ ਦੀ ਚਿੱਪ ਖਰੀਦਣੀ ਪੈਂਦੀ ਹੈ।
ਸਾਊਥ ਦਿੱਲੀ ਨਗਰ ਨਿਗਮ ਦੇ ਮੁਤਾਬਕ ਸਭ ਤੋਂ ਪਹਿਲਾਂ ਬਦਰਪੁਰ ਬਾਰਡਰ ਐਂਟਰੀ ਪੁਆਂਇੰਟ 'ਤੇ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਫਿਲਹਾਲ ਇੱਥੇ ਕੁਝ ਹੀ ਮੀਟਰ ਦੀ ਦੂਰੀ 'ਤੇ ਦੋ ਟੋਲ ਕਲੈਕਸ਼ਨ ਸਿਸਟਮ ਹੈ। ਇਸ ਚ ਇਕ ਮਿਊਂਸੀਪਲ ਕਾਰਪੋਰੇਸ਼ਨ ਦਾ ਹੈ ਤੇ ਦੂਜਾ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦਾ ਹੈ। ਉੱਥੇ ਹੀ ਦੋਵਾਂ ਦਾ ਆਪਸ 'ਚ ਲਿੰਕ ਕਰਨ ਦੀ ਡਿਮਾਂਡ ਹੈ।
13 ਥਾਵਾਂ 'ਤੇ ਲੱਗੇ RFID ਸਿਸਟਮ
ਨਿਗਮ ਦੇ ਮੁਤਾਬਕ ਫਿਲਹਾਲ ਜੋ ਹਾਲਾਤ ਹਨ ਉਸ ਨਾਲ ਜ਼ਿਆਦਾ ਟ੍ਰੈਫਿਕ ਜਾਮ ਹੋ ਜਾਂਦਾ ਹੈ। ਦਿੱਲੀ 'ਚ ਟੋਟਲ 124 ਬਾਰਡਰ ਪੁਆਂਇੰਟ ਹਨ। ਜਿੱਥੇ ਇਨ੍ਹਾਂ ਵਹੀਕਲਸ ਦਾ ਟੋਲ ਟੈਕਸ ਚੁਕਾਉਣਾ ਪੈਂਦਾ ਹੈ। ਇਨ੍ਹਾਂ 'ਚ ਹੁਣ 13 ਪ੍ਰਮੁੱਖ ਸਥਾਨਾਂ 'ਤੇ RFID ਸਿਸਟਮ ਲਾ ਦਿੱਤੇ ਹਨ। ਇਨ੍ਹਾਂ ਨਾਲ ਹੀ ਕਰੀਬ 85 ਫੀਸਦ ਕਮਰਸ਼ੀਅਲ ਵਹੀਕਲਸ ਦਾ ਟ੍ਰੈਫਿਕ ਦਿੱਲੀ 'ਚ ਆਉਂਦਾ ਹੈ। ਇਕ ਬਾਰਡਰ ਪੁਆਂਇੰਟ 'ਤੇ ਇੰਟੀਗ੍ਰੇਸ਼ਨ ਦਾ ਖਰਚ ਘੱਟੋ ਘੱਟ ਇਕ ਤੋਂ ਡੇਢ ਕਰੋੜ ਰੁਪਏ ਆਉਂਦਾ ਹੈ।
ਸਭ ਤੋਂ ਜ਼ਿਆਦਾ ਬਦਰਪੁਰ ਤੋਂ ਐਂਟਰੀ ਲੈਂਦੇ ਕਮਰਸ਼ੀਅਲ ਵਹੀਕਲਸ
ਦਿੱਲੀ 'ਚ ਸਭ ਤੋਂ ਜ਼ਿਆਦਾ ਕਮਰਸ਼ੀਅਲ ਵਹੀਕਲਸ ਬਦਰਪੁਰ ਤੇ ਰਜੋਕਰੀ ਬਾਰਡਰ ਤੋਂ ਐਂਟਰੀ ਲੈਂਦੇ ਹਨ। ਹਰਿਆਣਾ ਵੱਲੋਂ ਖਾਸਤੌਰ 'ਤੇ ਫਰੀਦਾਬਾਦ ਤੋਂ ਆ ਰਹੇ ਕਮਰਸ਼ੀਅਲ ਵਹੀਕਲਸ ਨੂੰ ਦੋ ਵਾਰ ਟੋਲ ਟੈਕਸ ਦੇਣਾ ਪੈਂਦਾ ਹੈ।
ਇਹੀ ਵਜ੍ਹਾ ਹੈ ਕਿ ਸਭ ਤੋਂ ਪਹਿਲਾਂ ਓਹੀ ਇਟੀਗ੍ਰੇਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ ਰਜੋਕਰੀ ਦਾ ਨੰਬਰ ਆਵੇਗਾ। ਜਿੱਥੇ ਪਹਿਲਾਂ ਇਹ ਪ੍ਰੋਜੈਕਟ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਆਥਾਰਿਟੀ ਦੀ ਨਿਗਰਾਨੀ 'ਚ ਹੋ ਰਿਹਾ ਸੀ। ਓੱਥੇ ਹੀ ਹੁਣ ਇਹ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਐਨਸੀਆਰ ਦੇ ਅੰਡਰ ਕੰਮ ਕਰ ਰਿਹਾ ਹੈ।