ਮਰੀਜ਼ ਨੂੰ ਹਸਪਤਾਲ ਲਿਆਉਣ ਲਈ ਐਂਬੂਲੈਂਸ ਵਾਲਿਆਂ ਮੰਗੇ ਸਵਾ ਲੱਖ ਰੁਪਏ
ਜਦੋਂ ਉਨ੍ਹਾਂ ਨੇ ਐਂਬੂਲੈਂਸ ਦੇ ਚਾਲਕਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਲੁਧਿਆਣਾ ਤੱਕ ਦਾ ਕਿਰਾਇਆ ਇੱਕ ਲੱਖ, 20 ਹਜ਼ਾਰ ਮੰਗਿਆ ਜਿਸ ਨੂੰ ਲੈ ਕੇ ਪਹਿਲਾਂ ਤਾਂ ਉਹ ਵੀ ਹੈਰਾਨ ਹੋ ਗਏ ਪਰ ਬਾਅਦ 'ਚ ਮਰੀਜ਼ ਦੀ ਜਾਨ ਬਚਾਉਣ ਦੀ ਖਾਤਰ ਉਨ੍ਹਾਂ ਨੇ ਹਾਮੀ ਭਰ ਦਿੱਤੀ ਤੇ ਪੈਸੇ ਵੀ ਅਦਾ ਕਰ ਦਿੱਤੇ।
ਲੁਧਿਆਣਾ: ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਮਰੀਜ਼ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਲਿਆਉਣ ਲਈ ਇੱਕ ਲੱਖ 20 ਹਜ਼ਾਰ ਰੁਪਏ ਕਿਰਾਇਆ ਮੰਗਿਆ ਤੇ ਪਰਿਵਾਰ ਨੂੰ ਮਜਬੂਰਨ ਰਕਮ ਅਦਾ ਕਰਨੀ ਪਈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਸੇ ਸੰਸਥਾ ਦੇ ਮੈਂਬਰਾਂ ਨਾਲ ਸਬੰਧ ਹੋਣ ਕਾਰਨ ਐਂਬੂਲੈਂਸ ਦੀ ਪੈਸਿਆਂ ਵਾਲੀ ਰਸੀਦ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਤਾਂ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਇਸ ਮਾਮਲੇ 'ਚ ਸਾਡੀ ਟੀਮ ਪ੍ਰਾਈਵੇਟ ਹਸਪਤਾਲ ਪਹੁੰਚੀ ਤਾਂ ਉੱਥੇ ਮੌਜੂਦ ਪੀੜਤ ਮਹਿਲਾ ਦੀ ਬੇਟੀ ਨੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਕੋਰੋਨਾ ਦੀ ਮਰੀਜ਼ ਹੈ। ਉਨ੍ਹਾਂ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੈਂਟੀਲੇਟਰ ਦੀ ਸੁਵਿਧਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਜਦ ਲੁਧਿਆਣਾ ਦੇ ਹਸਪਤਾਲ ਵਿੱਚ ਬੈੱਡ ਖਾਲੀ ਹੋਣ ਬਾਰੇ ਪਤਾ ਚੱਲਿਆ। ਹਸਪਤਾਲ ਦੇ ਪ੍ਰਸ਼ਾਸਨ ਨਾਲ ਗੱਲ ਹੋਈ, ਤਾਂ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਆਪਣੇ ਮਰੀਜ਼ ਨੂੰ ਲੈ ਕੇ ਹਸਪਤਾਲ ਆਉਣ ਲੱਗੇ।
ਇਸ ਦੌਰਾਨ ਜਦੋਂ ਉਨ੍ਹਾਂ ਨੇ ਐਂਬੂਲੈਂਸ ਦੇ ਚਾਲਕਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਲੁਧਿਆਣਾ ਤੱਕ ਦਾ ਕਿਰਾਇਆ ਇੱਕ ਲੱਖ, 20 ਹਜ਼ਾਰ ਮੰਗਿਆ ਜਿਸ ਨੂੰ ਲੈ ਕੇ ਪਹਿਲਾਂ ਤਾਂ ਉਹ ਵੀ ਹੈਰਾਨ ਹੋ ਗਏ ਪਰ ਬਾਅਦ 'ਚ ਮਰੀਜ਼ ਦੀ ਜਾਨ ਬਚਾਉਣ ਦੀ ਖਾਤਰ ਉਨ੍ਹਾਂ ਨੇ ਹਾਮੀ ਭਰ ਦਿੱਤੀ ਤੇ ਪੈਸੇ ਵੀ ਅਦਾ ਕਰ ਦਿੱਤੇ।
ਇਸ ਸਬੰਧੀ ਬਾਅਦ ਵਿਚ ਸੋਸ਼ਲ ਮੀਡੀਆ ਤੇ ਰਸੀਦ ਵਾਇਰਲ ਹੋ ਗਈ ਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਕਾਰਵਾਈ ਹੋਈ। ਇਸ ਤੋਂ ਬਾਅਦ ਪੈਸੇ ਤਾਂ ਉਨਾਂ ਨੂੰ ਵਾਪਸ ਮਿਲ ਗਏ, ਪਰ ਇਸ ਮਾਮਲੇ 'ਚ ਉਨ੍ਹਾਂ ਨੇ ਦਿੱਲੀ ਪੁਲਿਸ ਕੋਲ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਸਥਿਤ ਹਸਪਤਾਲ ਪਹੁੰਚੀ ਮੀਡੀਆ ਟੀਮ ਦੇਖ ਕੇ ਡਾਕਟਰ ਇਸ ਕਵਰੇਜ ਨੂੰ ਨਾ ਦਿਖਾਏ ਜਾਣ ਦੀ ਗੱਲ ਕਰਨ ਲੱਗੇ।