ਪੜਚੋਲ ਕਰੋ
Advertisement
ਰਾਜਸਥਾਨ ’ਚ ਬੀਜੇਪੀ ਲਈ ਸੰਕਟ, ਸਰਵੇਖਣ ਨੇ ਉਡਾਈ ਨੀਂਦ
ਨਵੀਂ ਦਿੱਲੀ: ਇਸ ਸਾਲ ਦੇ ਅਖ਼ੀਰ ਵਿੱਚ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਰਾਜਸਥਾਨ ਦਾ ਮੂਡ ਜਾਣਨ ਲਈ 'ਏਬੀਪੀ ਨਿਊਜ਼' ਨੇ ਲੋਕਨੀਤੀ-ਸੀਐਸਡੀਐਸ ਨਾਲ ਸਰਵੇਖਣ ਕੀਤਾ ਜਿਸ ਦੇ ਅੰਕੜੇ ਬੀਜੇਪੀ ਲਈ ਚਿੰਤਾ ਖੜ੍ਹੀ ਕਰਨ ਵਾਲੇ ਹਨ।
ਕੀ ਹੋ ਸਕਦਾ 2018 ਵਿੱਚ ਰਾਜਸਥਾਨ ਦਾ ਗਣਿਤਸਰਵੇਖਣ ਮੁਤਾਬਕ ਆਉਣ ਵਾਲੀਆਂ ਚੋਣਾਂ ਵਿੱਚ ਰਾਜਸਥਾਨ ਵਿੱਚ ਵੋਟ ਸ਼ੇਅਰ ਦੇ ਮਾਮਲੇ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ। ਕਾਂਗਰਸ ਦਾ ਵੋਟ ਸ਼ੇਅਰ 44 ਫ਼ੀਸਦੀ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਬੀਜੇਪੀ 39 ਫ਼ੀਸਦੀ ਦੇ ਵੋਟ ਸ਼ੇਅਰ ਨਾਲ ਦੂਜੇ ਨੰਬਰ ਦੀ ਪਾਰਟੀ ਬਣ ਸਕਦੀ ਹੈ। ਕਾਂਗਰਸ ਤੇ ਬੀਜੇਪੀ ਦੇ ਵੋਟ ਸ਼ੇਅਰ ਵਿੱਚ ਵੱਡਾ ਅੰਤਰ ਸਾਹਮਣੇ ਆ ਸਕਦਾ ਹੈ। ਹੋਰਾਂ ਦੇ ਖਾਤੇ ਵਿੱਚ 13 ਫ਼ੀਸਦੀ ਵੋਟ ਸ਼ੇਅਰ ਜਾ ਸਕਦਾ ਹੈ।
ਕੀ ਸੀ ਪਿਛਲੀਆਂ ਚੋਣਾਂ ਦੇ ਅੰਕੜੇਇਨ੍ਹਾਂ ਅੰਕੜਿਆਂ ਦੀ ਜੇ 2013 ਦੀਆਂ ਚੋਣਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਬੀਜੇਪੀ ਨੂੰ ਇਸ ਵਾਰ 6 ਫ਼ੀਸਦੀ ਵੋਟ ਸ਼ੇਅਰ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ 11 ਫ਼ੀਸਦੀ ਵੋਟ ਸ਼ੇਅਰ ਦਾ ਫ਼ਾਇਦਾ ਹੋ ਸਕਦਾ ਹੈ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦਾ ਵੋਟ ਸ਼ੇਅਰ 45 ਤੇ ਕਾਂਗਰਸ ਦਾ 33 ਫ਼ੀਸਦੀ ਰਿਹਾ ਸੀ। ਇਸ ਸਾਲ ਫਰਵਰੀ ਵਿੱਚ ਰਾਜ ਸਭਾ ਵਿੱਚ ਹੋਈਆਂ ਚੋਣਾਂ ਨੇ ਕਾਂਗਰਸ ਨੂੰ ਸੱਤਾ ’ਚ ਵਾਪਸੀ ਦੇ ਸੰਕੇਤ ਦਿੱਤੇ। ਅਜਮੇਰ ਤੇ ਅਵਲਰ ਸੀਟ ’ਤੇ ਹੋਈਆਂ ਲੋਕ ਸਭਾ ਉਪ ਚੋਣਾਂ ਤੇ ਮਾਂਡਲਗੜ੍ਹ ਸੀਟ ’ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਤੇ ਸਚਿਨ ਪਾਇਲਟ ਦੀ ਅਗਵਾਈ ਵਿੱਚ ਰਾਜਸਥਾਨ ਕਾਂਗਰਸ ਨੇ ਇਸ ਸਾਲ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਸਿਹਤ
ਕ੍ਰਿਕਟ
Advertisement