ਪੜਚੋਲ ਕਰੋ
Advertisement
ਮੋਦੀ ਨੂੰ ਟੱਕਰਣ ਵਾਲੇ ਨੌਜਵਾਨ 'ਤੇ ਫੇਸਬੁੱਕ ਦੀ 'ਧੱਕੇਸ਼ਾਹੀ', ਫਿਰ ਮੰਗੀ ਮੁਆਫ਼ੀ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਡੇ ਆਲੋਚਕ, ਆਜ਼ਾਦ ਪੱਤਰਕਾਰ ਤੇ ਨੌਜਵਾਨ ਯੂਟਿਊਬਰ ਧਰੁਵ ਰਾਠੀ ਦੀ ਹਾਲ ਹੀ ਵਿੱਚ ਫੇਸਬੁੱਕ ਨਾਲ ਖੜਕ ਗਈ। ਫੇਸਬੁੱਕ ਨੇ ਰਾਠੀ ਨੂੰ 30 ਦਿਨਾਂ ਲਈ ਬਲਾਕ ਕਰ ਦਿੱਤਾ, ਪਰ ਇਸ ਦੀ ਸ਼ਿਕਾਇਤ ਕਰਨ 'ਤੇ ਕੰਪਨੀ ਨੂੰ ਆਪਣੀ ਗ਼ਲਤੀ ਸੁਧਾਰਨੀ ਪਈ।
ਰਾਠੀ ਨੇ ਆਪਣੇ ਟਵਿੱਟਰ ਖਾਤੇ ਰਾਹੀਂ ਦੱਸਿਆ ਕਿ ਉਸ ਨੂੰ ਫੇਸਬੁੱਕ ਨੇ ਹਿਟਲਰ ਸਬੰਧੀ ਕੁਝ ਸਮੱਗਰੀ ਪਾਉਣ 'ਤੇ 30 ਦਿਨਾਂ ਲਈ ਬਲਾਕ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਸਮੱਗਰੀ ਉਸ ਨੇ ਆਨਲਾਈਨ ਗਿਆਨ ਭੰਡਾਰ ਬ੍ਰਿਟੇਨਿਕਾ ਤੋਂ ਲਈ ਸੀ। ਰਾਠੀ ਨੇ ਦੱਸਿਆ ਕਿ ਉਸ ਦੀ ਪੋਸਟ ਵਿੱਚ ਫੇਸਬੁੱਕ ਕੁਝ ਸਤਰਾਂ ਲਾਲ ਰੰਗ ਵਿੱਚ ਦਰਸਾਈਆਂ ਸਨ ਤੇ ਕਿਹਾ ਸੀ ਕਿ ਇਹ ਉਨ੍ਹਾਂ ਦੇ ਮਿਆਰ ਦੇ ਮੁਤਾਬਕ ਨਹੀਂ ਹਨ।Today, @Facebook banned my account for 30 days. What a coincidence that elections are 30 days away also and what a coincidence that my engagement rates are one of the biggest in India, competing with BJP’s top propganda pages, including Modi’s official page. pic.twitter.com/aVECxhT4NE
— Dhruv Rathee (@dhruv_rathee) March 17, 2019
ਆਜ਼ਾਦ ਪੱਤਰਕਾਰ ਨੇ ਫੇਸਬੁੱਕ ਨੂੰ ਆਪਣੀ ਸ਼ਿਕਾਇਤ ਭੇਜੀ ਤਾਂ ਕੰਪਨੀ ਨੇ ਉਸ ਦੀ ਸ਼ਿਕਾਇਤ ਦੀ ਪੜਚੋਲ ਕਰਦਿਆਂ ਉਸ ਦਾ ਖਾਤਾ ਛੇ ਘੰਟਿਆਂ ਦੇ ਅੰਦਰ ਅੰਦਰ ਮੁੜ ਚਾਲੂ ਕਰ ਦਿੱਤਾ। ਫੇਸਬੁੱਕ ਨੇ ਆਪਣੀ ਗ਼ਲਤੀ ਵੀ ਸਵੀਕਾਰੀ। ਜ਼ਿਕਰਯੋਗ ਹੈ ਕਿ ਧਰੁਵ ਰਾਠੀ ਨਾਲ ਯੂਟਿਊਬ 'ਤੇ 17 ਲੱਖ ਤੇ ਫੇਸਬੁੱਕ 'ਤੇ 5.5 ਲੱਖ ਲੋਕ ਜੁੜੇ ਹੋਏ ਹਨ। ਉਸ ਨੂੰ ਬੀਜੇਪੀ ਤੇ ਮੋਦੀ ਸਰਕਾਰ ਦਾ ਪ੍ਰਮੁੱਖ ਆਲੋਚਕ ਸਮਝਿਆ ਜਾਂਦਾ ਹੈ, ਇਸੇ ਕਾਰਨ ਉਸ ਦੀਆਂ ਵੀਡੀਓਜ਼ ਜਲਦ ਹੀ ਵਾਇਰਲ ਹੋ ਜਾਂਦੀਆਂ ਹਨ।Thanks a lot for your support guys! Just opened Facebook and they have restored my account and removed the block. Also, thank you @facebook for the prompt action and admitting the mistake! 🙏 pic.twitter.com/yueIuzqxTv
— Dhruv Rathee (@dhruv_rathee) March 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement