ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ ਦਾ ਕੀ ਹਾਲ?
ਡੀਜ਼ਲ ਦੇ ਭਾਅ 'ਚ ਵੱਖ-ਵੱਖ ਸ਼ਹਿਰਾਂ 'ਚ 9 ਪੈਸੇ ਤੋਂ ਲੈ ਕੇ 10 ਪੈਸੇ ਤਕ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਗਾਹਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ। ਅੱਜ ਰਾਜਧਾਨੀ ਦਿੱਲੀ 'ਚ ਡੀਜ਼ਲ ਦਾ ਭਾਅ 9 ਪੈਸੇ ਘਟ ਕੇ 70.71 ਰੁਪਏ ਪ੍ਰਤੀ ਲੀਟਰ ਹੋ ਗਿਆ।
ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਦੇਸ਼ 'ਚ ਈਂਧਣ ਦੇ ਭਾਅ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਗਿਰਾਵਟ ਨਹੀਂ ਹੋਈ ਪਰ ਡੀਜ਼ਲ ਦੀ ਕੀਮਤ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਡੀਜ਼ਲ ਦੇ ਭਾਅ 'ਚ ਕਟੌਤੀ ਕੀਤੀ ਹੈ।
ਅੱਜ ਡੀਜ਼ਲ ਦੇ ਭਾਅ 'ਚ ਵੱਖ-ਵੱਖ ਸ਼ਹਿਰਾਂ 'ਚ 9 ਪੈਸੇ ਤੋਂ ਲੈ ਕੇ 10 ਪੈਸੇ ਤਕ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਗਾਹਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ। ਅੱਜ ਰਾਜਧਾਨੀ ਦਿੱਲੀ 'ਚ ਡੀਜ਼ਲ ਦਾ ਭਾਅ 9 ਪੈਸੇ ਘਟ ਕੇ 70.71 ਰੁਪਏ ਪ੍ਰਤੀ ਲੀਟਰ ਹੋ ਗਿਆ। ਪੈਟਰੋਲ ਦੀ ਕੀਮਤ 81 ਰੁਪਏ ਛੇ ਪੈਸੇ ਪ੍ਰਤੀ ਲੀਟਰ ਤੇ ਸਥਿਰ ਹੈ।
ਕੋਰੋਨਾ ਵਾਇਰਸ: ਪਹਿਲੇ ਨੰਬਰ 'ਤੇ ਆਉਣ ਵਾਲਾ ਭਾਰਤ, 61 ਲੱਖ ਤੋਂ ਪਾਰ ਕੁੱਲ ਕੇਸ
ਮੁੰਬਈ 'ਚ ਪੈਟਰੋਲ ਦੀ ਕੀਮਤ 87 ਰੁਪਏ 74 ਪੈਸੇ ਪ੍ਰਤੀ ਲੀਟਰ ਹੈ ਤੇ ਇਸ 'ਚ ਕੋਈ ਕਟੌਤੀ ਜਾਂ ਵਾਧਾ ਨਹੀਂ ਹੋਇਆ। ਉੱਥੇ ਹੀ ਡੀਜ਼ਲ ਦੀ ਕੀਮਤ 'ਚ 10 ਪੈਸੇ ਦੀ ਗਿਰਾਵਟ ਆਈ ਹੈ ਤੇ ਡੀਜ਼ਲ 77 ਰੁਪਏ 12 ਪੈਸੇ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਹਰ ਸਵੇਰ ਅੰਤਰ ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਬਦਲਾਅ ਦੇ ਆਧਾਰ 'ਤੇ ਦੇਸ਼ 'ਚ ਬਾਲਣ ਦੇ ਰੇਟ 'ਚ ਤਬਦੀਲੀ ਆਉਂਦੀ ਹੈ ਜਿਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀ ਕੀਮਤ ਸਵੇਰ ਛੇ ਵਜੇ ਬਦਲ ਜਾਂਦੀ ਹੈ। ਇੱਥੇ ਪੈਟਰੋਲ ਡੀਜ਼ਲ ਦੀ ਕੀਮਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਰੋਜ਼ਾਨਾ ਦੇ ਭਾਅ ਦੇ ਆਧਾਰ 'ਤੇ ਦੱਸੀ ਗਈ ਹੈ।
ਅਕਾਲੀ ਦਲ ਦੇ ਜਾਣ ਨਾਲ NDA 'ਚੋਂ ਡਿੱਗਿਆ ਆਖਰੀ ਸਤੰਭ- ਸ਼ਿਵਸੇਨਾਪਰਾਲੀ ਸਾੜਨ ਨਾਲ ਵਧੇਗਾ ਕੋਰੋਨਾ ਦਾ ਖਤਰਾ, ਹਾਈਕੋਰਟ 'ਚ ਰੋਕ ਲਈ ਪਟੀਸ਼ਨ ਦਾਇਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ